Unexpected Checking of Schools By The Education Minister
ਮਾਹਿਲਪੁਰ : ਸ਼ੁੱਕਰਵਾਰ ਬਾਅਦ ਦੁਪਹਿਰ ਸਾਢੇ 12 ਵਜੇ ਦੇ ਕਰੀਬ ਸਿੱਖਿਆ ਮੰਤਰੀ Education Minister ਪੰਜਾਬ ਸਰਕਾਰ ਨੇ ਅਚਾਨਕ ਹੀ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੀ ਅਚਨਚੇਤ ਚੈਕਿੰਗ ਕਰ ਲਈ। ਮੰਤਰੀ ਸਾਹਿਬ ਅੱਗੇ ਚੱਬੇਵਾਲ ਹਲਕੇ ਵਿਚ ਜਾ ਰਹੇ ਸਨ। ਸਿੱਖਿਆ ਮੰਤਰੀ ਮੀਤ ਹੇਅਰ ਜਦੋੋਂ ਸਕੂਲ ਪਹੁੰਚੇ ਤਾਂ ਸਕੂਲ ‘ਚ ਛੁੱਟੀ ਹੋਣ ਕਾਰਨ ਉਹ ਸਿੱਧੇ ਹੀ ਸਕੂਲ ਦੇ ਖੇਡ ਮੈਦਾਨ ‘ਚ ਚਲੇ ਗਏ ਜਿੱਥੇ ਫੁੱਟਬਾਅ ਅਕਾਦਮੀ ਦੇ ਕੁੱਝ ਵਿਦਿਆਰਥੀ ਮੌਜੂਦ ਸਨ।
ਉਨ੍ਹਾਂ ਖਿਡਾਰੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਖਿਡਾਰੀਆਂ ਨੇ ਸਕੂਲ ਤੇ ਅਕਾਦਮੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਖਿਡਾਰੀਆਂ ਤੋਂ ਹੱਡ ਬੀਤੀ ਸੁਣ ਮੰਤਰੀ ਸਾਹਿਬ ਨੇ ਤੁਰੰਤ ਸਾਰੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ‘ਚ ਬੰਦ ਹੋਏ ਵਿੰਗ ਤੇ ਅਕਾਦਮੀ ਦੇ ਖਿਡਾਰੀਆਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ।
Education Minister Punjab

ਖਿਡਾਰੀਆਂ ਨੇ ਮੰਤਰੀ ਸਾਹਿਬ ਨੂੰ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਲਈ ਬਣੀ ਮੈਸ ਦੇ ਠੇਕੇਦਾਰ ਵਲੋਂ ਰਸੋਈ ਸ਼ੁਰੂ ਨਾ ਕਰਨ ਕਾਰਨ ਉਨਾਂ ਨੂੰ ਨਜ਼ਦੀਕੀ ਗੁਰਦੁਆਰਿਆਂ ‘ਚ ਰੋਟੀ ਖ਼ਾਣੀ ਪੈਂਦੀ ਹੈ ਅਤੇ ਇੱਥੇ ਪਾਣੀ ਅਤੇ ਨਹਾਉਣ ਦੇ ਵੀ ਪ੍ਰਬੰਧ ਠੀਕ ਨਹੀਂ ਹਨ। ਖਿਡਾਰੀਆਂ ਨੇ ਦੱਸਿਆ ਕਿ ਅਕਾਦਮੀ ‘ਚ ਰੋਟੀ ਅਤੇ ਖ਼ਾਣ ਪੀਣ ਦੇ ਪ੍ਰਬੰਧ ਨਾ ਹੋਣ ਕਾਰਨ ਬਹੁਤੇ ਖਿਡਾਰੀ ਇੱਥੋਂ ਜਾ ਚੁੱਕੇ ਹਨ ਅਤੇ ਨਾਕਸ ਪ੍ਰਬੰਧਾਂ ਕਾਰਨ ਇੱਥੋਂ ਫ਼ੁੱਟਬਾਲ ਵਿੰਗ ਵੀ ਖ਼ਤਮ ਹੋ ਚੁੱਕਾ ਹੈ।
ਮੰਤਰੀ ਸਾਹਿਬ ਨੇ ਤੁਰੰਤ ਸਬੰਧਤ ਵਿਭਾਗ ਦੇ ਅਫ਼ਸਰਾਂ ਨੂੰ ਨਿਰਦੇਸ਼ ਦੇ ਕੇ ਇਸ ਦੀ ਜ਼ਮੀਨੀ ਰਿਪੋਰਟ ਦੇਣ ਲਈ ਕਿਹਾ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਉਣ ਲਈ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤਾ ਹੈ ਅਤੇ ਆਪ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਉੱਤਰਨ ਲਈ ਪਹਿਲੇ ਦਿਨ ਤੋਂ ਹੀ ਕਾਰਜਸ਼ੀਲ ਹੋ ਚੁੱਕੀ ਹੈ। ਇਸ ਮੌਕੇ ‘ਆਪ’ ਆਗੂ ਹਰਮਿੰਦਰ ਸਿੰਘ ਸੰਧੂ, ਮੋਹਣ ਲਾਲ ਚਿੱਤੋਂ, ਅਰਵਿੰਦਰ ਸਿੰਘ ਹਵੇਲੀ, ਕਰਨ ਮਹਿਤਾ ਅਤੇ ਤੱਤ ਭੜੱਤ ‘ਚ ਪਹੁੰਚਿਆਂ ਸਕੂਲ ਦਾ ਕੁੱਝ ਸਟਾਫ ਵੀ ਹਾਜ਼ਰ ਸਨ।
Crime Awaz India