ਕਮਿਸ਼ਨਰੇਟ ਪੁਲਿਸ ਵੱਲੋਂ ਹੈਰੋਇਨ, ਅਫੀਮ ਦੀ ਭਾਰੀ ਮਾਤਰਾ ਸਮੇਤ 2 ਤਸਕਰ ਕਾਬੂ

crimeawaz
2 Min Read
Highlights
  • - ਮਨਜੀਤ ਨੇ ਛੋਟੀ ਉਮਰ ਵਿੱਚ ਹੀ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਜੁਗਰਾਜ ਜੋ ਕਿ ਇੱਕ ਕਿਸਾਨ ਸੀ -

Drug Smugglers Jalandhar – ਅੰਤਰਰਾਜੀ ਨਸ਼ਾ ਤਸਕਰਾਂ ਨੂੰ ਵੱਡਾ ਝਟਕਾ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਸਮੱਗਲਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਫੀਮ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਇਤਲਾਹ ਦੇ ਆਧਾਰ ‘ਤੇ ਟੀ-ਪੁਆਇੰਟ ਭੋਡੇ ਸਪਰਾਏ ਮੋੜ ਜਮਸ਼ੇਰ ਰੋਡ, ਜੰਡਿਆਲਾ ਜਲੰਧਰ ਨੇੜੇ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਨੇ ਜੰਡਿਆਲਾ ਵਾਲੇ ਪਾਸੇ ਤੋਂ ਇੱਕ ਵਿਅਕਤੀ ਮੋਢੇ ‘ਤੇ ਕਿੱਟ ਬੈਗ ਲੈ ਕੇ ਆਉਂਦੇ ਦੇਖਿਆ।

Facebook crimeawaz.in
instagram-crime awaz
twitter-crime awaz

We Are Everywhere Follow CAI

Drug Smugglers Jalandhar

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1.25 ਕਿਲੋ ਹੈਰੋਇਨ ਬਰਾਮਦ ਹੋਈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਉਮਰੇਵਾਲ ਨੇੜੇ ਮਾਤਾ ਮੰਦਰ ਥਾਣਾ ਮਹਿਤਪੁਰ ਜਲੰਧਰ ਵਜੋਂ ਕੀਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਜੀਤ ਸਿੰਘ ਦਾ ਇੱਕ ਸਾਥੀ ਹੈਰੋਇਨ, ਭੁੱਕੀ ਅਤੇ ਅਫੀਮ ਦੀ ਸਪਲਾਈ ਕਰਨ ਵਾਲੇ ਇਸ ਡਰੱਗ ਰੈਕੇਟ ਵਿੱਚ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ ਅਤੇ ਉਹ ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੇ ਹੋਏ ਅਕਸਰ ਟਿਕਾਣੇ ਬਦਲਦੇ ਪਾਏ ਗਏ ਸਨ।

my Report Crime Awaz India Project
My Report: Send Your City News

ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਇਕ ਹੋਰ ਮੁਲਜ਼ਮ ਜੁਗਰਾਜ ਸਿੰਘ ਵਾਸੀ ਭਾਗਸ਼ੂਨਾਗ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5.58 ਕਿਲੋ ਅਫੀਮ ਬਰਾਮਦ ਕੀਤੀ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਸਦਰ ਸੀ.ਪੀ.ਜਲੰਧਰ ਵਿਖੇ ਐਫਆਈਆਰ 181 ਮਿਤੀ 14-08-2024 ਅਧੀਨ 18,21,29-61-85 ਐਨਡੀਪੀਐਸ ਐਕਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਨੇ ਛੋਟੀ ਉਮਰ ਵਿੱਚ ਹੀ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਜੁਗਰਾਜ ਜੋ ਕਿ ਇੱਕ ਕਿਸਾਨ ਸੀ, ਨੇ ਮੱਧ ਪ੍ਰਦੇਸ਼ ਤੋਂ ਅਫੀਮ ਦੀ ਤਸਕਰੀ ਕਰਕੇ ਘੱਟ ਆਮਦਨ ਹੋਣ ਕਾਰਨ ਅਜਿਹਾ ਸ਼ੁਰੂ ਕੀਤਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

TAGGED:
Leave a Comment

Leave a Reply

Your email address will not be published. Required fields are marked *