Diljit Dosanjh: ਪੰਜਾਬੀ ਸੁਪਰਸਟਾਰ Diljit Dosanjh ਆਪਣੀ ਆਉਣ ਵਾਲੀ ਫਿਲਮ ਜੋਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਨਾਲ ਦਿਲਜੀਤ ਦਾ ਗਹਿਰਾ ਜੁੜਾਵ ਹੈ। ਦਰਅਸਲ, ਇਹ ਫਿਲਮ ਇੱਕ ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਉਂਦਾ ਹੈ, ਜੋ ਦਿੱਲੀ ਵਿੱਚ 1984 ਦੇ ਸਿੱਖ ਦੰਗਿਆਂ ਵਿੱਚ ਫਸ ਜਾਂਦਾ ਹੈ। ਕਲਾਕਾਰ ਵੱਲੋਂ 1984 ਵਿੱਚ ਹੋਏ ਸਿੱਖ ਦੰਗਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ।
Diljit Dosanjh
ਦਿਲਜੀਤ ਦੁਸਾਂਝ ਨੇ ਇੰਟਰਵਿਊਂ ਵਿੱਚ ‘ਚ ਕਿਹਾ ਕਿ 1984 ‘ਚ ਜੋ ਹੋਇਆ ਉਹ ਦੰਗਾ ਨਹੀਂ, ਨਸਲਕੁਸ਼ੀ ਸੀ। ਇਹ ਦੁਖਾਂਤ ਸਾਡੇ ਸਾਰਿਆਂ ਨਾਲ ਸਮੂਹਿਕ ਤੌਰ ‘ਤੇ 1984 ਵਿੱਚ ਵਾਪਰਿਆ। ਉਨ੍ਹਾਂ ਕਿਹਾ ਮੈਂ ਬਚਪਨ ਤੋਂ 84 ਬਾਰੇ ਸੁਣਦਾ ਆ ਰਿਹਾ ਹਾਂ ਤੇ ਅੱਜ ਵੀ ਉਨ੍ਹਾਂ ਯਾਦਾਂ ਨਾਲ ਜੀ ਰਿਹਾ ਹਾਂ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਦਿਲਜੀਤ ਨੂੰ ਜੋਗੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਇੱਕ ਅਜਿਹਾ ਵਿਅਕਤੀ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਹਮੇਸ਼ਾ ਖੜਾ ਹੁੰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ। ਦਿਲਜੀਤ ਦੀ ਨਵੀਂ ਫਿਲਮ ‘ਜੋਗੀ’ 16 ਸਤੰਬਰ ਜਾਨੀ ਕੱਲ੍ਹ OTT ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ।
ਕਾਬਿਲੇਗੌਰ ਹੈ ਕਿ ਦਿਲਜੀਤ ਨੇ ਇੱਕ ਖਾਸ ਗੱਲਬਾਤ ਦੌਰਾਨ ਆਪਣੀ ਫਿਲਮ ਜੋਗੀ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਕਹਾਣੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ, “ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਦੰਗਿਆਂ ਅਤੇ ਯੁੱਗ ਬਾਰੇ ਕਹਾਣੀਆਂ ਸੁਣ ਕੇ ਵੱਡਾ ਹੋਇਆ ਹਾਂ।
ਅਸਲ ਵਿੱਚ, ਮੈਂ ਕੁਝ ਸਮਾਂ ਪਹਿਲਾਂ ਇੱਕ ਪੰਜਾਬੀ ਫ਼ਿਲਮ ਪੰਜਾਬ 1984 ਵੀ ਬਣਾਈ ਸੀ, ਜੋ ਕਿ ਨੈਸ਼ਨਲ ਫਿਲਮ ਅਵਾਰਡ ਵੀ ਜਿੱਤਿਆ। ਇਸ ਲਈ, ਇਹ ਕਹਾਣੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਅਤੇ ਅਲੀ ਸਰ ਨੇ ਸਹੀ ਕਹਾਣੀ ਚੁਣੀ ਹੈ।”
Diljit Dosanjh
More News Video