ਰਾਮਪੁਰਾ ਫੂਲ (ਮਨਮੋਹਨ ਗਰਗ): (Digital Education) ਅੱਜ ਦੇ ਦੌਰ ਵਿੱਚ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੋ ਰਹੀ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ (ਕੰਨਿਆ), ਫੂਲ ਵਿਖੇ ਅਧਿਆਪਕ-ਮਾਪੇ ਮਿਲਣੀ ਦੌਰਾਨ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਸਕੂਲ ਦੀ ਚੇਅਰਮੈਨ ਕਿਰਨਪਾਲ ਕੌਰ ਅਤੇ ਕੌਂਸਲਰ ਗੁਰਜੀਤ ਕੌਰ ਵੱਲੋਂ ਆਧੁਨਿਕ ਇਲੈਕਟ੍ਰੋਨਿਕ ਪੈਨਲ (Digital Education) ਦਾ ਉਦਘਾਟਨ ਕੀਤਾ ਗਿਆ।
ਸਮੇਂ ਦੀ ਮੁੱਖ ਲੋੜ ਹੈ ਆਧੁਨਿਕ ਤਕਨਾਲੋਜੀ
ਉਦਘਾਟਨ ਮੌਕੇ ਚੇਅਰਮੈਨ ਕਿਰਨਪਾਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਲੈਕਟ੍ਰੋਨਿਕ ਪੈਨਲ ਸਿੱਖਿਆ ਦੀ ਮੁੱਖ ਲੋੜ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ, ਸਗੋਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਵੀ (Punjab News) ਤਿਆਰ ਕੀਤਾ ਜਾ ਰਿਹਾ ਹੈ।
ਸਿੱਖਿਆ ਵਿੱਚ ਸੁਧਾਰ ਅਤੇ ਸਰਕਾਰੀ ਉਪਰਾਲੇ Digital Education

ਕੌਂਸਲਰ ਗੁਰਜੀਤ ਕੌਰ ਨੇ ਵਿਧਾਇਕ ਬਲਕਾਰ ਸਿੱਧੂ ਅਤੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ:
ਸਰਕਾਰੀ ਸਕੂਲਾਂ ਵਿੱਚ ਆਧੁਨਿਕ ਉਪਕਰਨਾਂ ਦੀ ਆਮਦ ਨਾਲ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਸੁਧਾਰ ਆਇਆ ਹੈ।
ਲੜਕੀਆਂ ਲਈ ਮੁਫ਼ਤ ਸਿੱਖਿਆ ਦੀ ਸਹੂਲਤ ਨਾਲ ਸਮਾਜ ਵਿੱਚ ਸਕਾਰਾਤਮਕ (Punjab News) ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਤਕਨਾਲੋਜੀ ਦੀ ਵਰਤੋਂ ਨਾਲ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਦਿਲਚਸਪੀ ਵਧੀ ਹੈ ਅਤੇ ਅਧਿਆਪਕਾਂ ਲਈ ਗੁੰਝਲਦਾਰ ਵਿਸ਼ਿਆਂ ਨੂੰ ਸਮਝਾਉਣਾ ਸੌਖਾ ਹੋ ਗਿਆ ਹੈ।
ਵਿਦਿਆਰਥਣਾਂ ਦਾ ਸੁਨਹਿਰੀ ਭਵਿੱਖ Digital Education
ਸਕੂਲ ਦੀ ਪ੍ਰਿੰਸੀਪਲ ਰੇਖਾ ਰਾਣੀ ਨੇ ਇਲੈਕਟ੍ਰੋਨਿਕ ਪੈਨਲਾਂ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਹੂਲਤਾਂ ਵਿਦਿਆਰਥਣਾਂ ਦੇ ਭਵਿੱਖ ਨੂੰ ਚਮਕਦਾਰ ਬਣਾਉਣ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਇਨ੍ਹਾਂ ਸਹੂਲਤਾਂ ਦੀ ਮਦਦ ਨਾਲ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਸਮੇਂ ਦੇ ਹਾਣੀ ਬਣ ਕੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਣਗੀਆਂ। ਪਰ ਸਵਾਲ ਇਹ ਹੈ ਕਿ ਪੁਰਾਣੇ ਸਮਿਆਂ ਦੇ ਪੜ੍ਹੇ ਹੋਏ ਸਰਕਾਰੀ ਸਕੂਲ ਦੇ ਅਧਿਆਪਕ, ਕੀ ਇਸ ਟੈਕਨੋਲੋਜੀ ਨੂੰ ਜਾਣਦੇ ਹਨ।
ਬੱਚਿਆਂ ਤੋਂ ਪਹਿਲਾਂ ਉਹਨਾਂ ਨੂੰ ਸਿਖਾਉਣ ਦਾ ਕੀ ਉਪਰਾਲਾ ਸਰਕਾਰ ਨੇ ਕੀਤਾ ਹੈ। ਜਾਂ ਫਿਰ ਉਹ ਵੀ ਬੱਚਿਆਂ ਦੇ ਨਾਲ ਬੈਂਚ ਤੇ ਬਹਿ ਕੇ ਨਵੇਂ ਤਰੀਕੇ ਦੇ ਅਧਿਆਪਕ ਸਮਾਰਟ ਪੈਨਲ ਕੋਲੋਂ ਸ਼ਿਕਸ਼ਾ ਲੈਣਗੇ ਅਤੇ ਉਹਨੂੰ ਚਲਾਉਣਾ ਸਿੱਖਣਗੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
