ਮੁਲਾਜਮ ਸੰਘ ਤੋਂ ਡਰਿਆ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ

Muskaan gill
2 Min Read

Dharna Suspended

Dharna Suspended : ਦਰਪਨਪ੍ਰੀਤ ਸੰਧੂ ਆਵਾਜ਼ ਇੰਡੀਆ ਟੁਡੇ –ਪੰਜਾਬੀ ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀ ਸੰਘ ਵੱਲੋਂ ਲਗਾਇਆ ਗਿਆ ਧਰਨਾ ਮੁਲਤਵੀ ਕਰਕੇ ਮੁਲਾਜਮਾਂ ਨੂੰ ਸੀਟਾਂ ‘ਤੇ ਕੰਮ ਕਰਨ ਲਈ ਭੇਜਿਆ ਗਿਆ। ਇਸ ਤੋਂ ਬਾਅਦ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਇਹ ਧਰਨਾ 1:00 ਤੋਂ 1:30 ਵਜੇ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ। ਅੱਜ ਗਿਆਰਵੇਂ ਦਿਨ ਵੀ ਵਾਈਸ ਚਾਂਸਲਰ ਦਫਤਰ ਦੇ ਸਾਹਮਣੇ ਇਹ ਧਰਨਾ ਯੂਨੀਅਨ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਵੱਲੋਂ ਲਗਾਇਆ ਗਿਆ।

ਪਿਛਲੇ ਦਿਨ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਕਰਮਚਾਰੀ ਸੰਘ ਦੀ ਮੀਟਿੰਗ ਦੌਰਾਨ ਮੰਗਾਂ ਮੰਨਣ ਦੀ ਸਹਿਮਤੀ ਬਣੀ ਸੀ।Dharna Suspended ਦੋਹਾਂ ਧਿਰਾਂ ਵਿਚਕਾਰ ਸਹਿਮਤੀ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸ਼ਨ ਮੁਲਾਜਮ ਸੰਘ ਤੋਂ ਡਰਦਿਆਂ ਕੋਰਟ ਵਿੱਚ ਧਰਨੇ ਵਾਲੇ ਸਥਾਨ ਨਿਰਧਾਰਤ ਕਰਨ ਲਈ ਗਿਆ।

ਮੁਲਾਜਮ ਸੰਘ ਨੇ ਇਸ ਪ੍ਰਤੀ ਨਰਾਜਗੀ ਜਾਹਿਰ ਕੀਤੀ। ਧਰਨਾ ਦੌਰਾਨ ਗੋਪਾਲਪੁਰੀ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਕੇਸ ਵਿੱਚ ਮਾਣਯੋਗ ਕੋਰਟ ਨੂੰ ਧੋਖੇ ਵਿੱਚ ਰੱਖਿਆ ਹੈ। ਉਨ੍ਹਾਂ ਇਹ ਗੱਲ ਲੁਕਾਈ ਕਿ ਧਰਨਾ ਮੁਲਾਜਮ ਸੰਘ ਵਲੋਂ ਲਗਾਇਆ ਗਿਆ ਸੀ, ਪਰ ਸੰਘ ਦੇ 12 ਮੁਲਾਜਮਾਂ ਨੂੰ ਨਾਮ ਦੇ ਆਧਾਰ ‘ਤੇ ਪਾਰਟੀ ਬਣਾਇਆ ਗਿਆ।

ਗੋਪਾਲਪੁਰੀ ਨੇ ਕਿਹਾ ਕਿ ਪ੍ਰਸ਼ਾਸ਼ਨ ਪੰਜਾਬੀਆਂ ਦੇ ਬੱਚਿਆਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਅਤੇ ਆਉਂਦੇ ਸਮੇਂ ਵਿੱਚ ਹਿਮਾਚਲੀ, ਹਰਿਆਣਵੀ ਅਤੇ ਰਾਜਿਸਥਾਨੀਆਂ ਨੂੰ ਨੌਕਰੀਆਂ ਦੇਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਸਮਾਂ ਮੁਲਾਜਮਾਂ ਦੇ ਹੱਕਾਂ ਨੂੰ ਬਚਾਉਣ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦਾ ਹੈ।

ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸ਼ਨ ਲਿਖਤੀ ਮੁਆਫੀ ਨਹੀਂ ਮੰਗਦਾ, ਤਾਂ ਬੁੱਧੀਜੀਵੀ, ਪੰਜਾਬ ਪ੍ਰੇਮੀ, ਪੰਜਾਬੀ ਭਾਸ਼ਾ ਦੇ ਸਨੇਹ ਵਾਲਿਆਂ ਅਤੇ ਨਿਹੰਗ ਸਿੰਘਾਂ ਨਾਲ ਮੀਟਿੰਗ ਕਰਕੇ ਰੂਪਰੇਖਾ ਤਿਆਰ ਕੀਤੀ ਜਾਵੇਗੀ ਅਤੇ ਮਾਰਚ ਮਹੀਨੇ ਤੋਂ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *