Dera Sacha Sauda Moga ਸੇਵਾਦਾਰਾਂ ਵੱਲੋਂ ਪਿੰਡ ਦੀਨਾ ਸਾਹਿਬ ਦੇ ਸਕੂਲ ਵਿੱਚ ਅਤੇ ਹੋਰ ਲੋੜਵੰਦ ਥਾਵਾਂ ਤੇ ਬੂਟੇ ਲਾਏ ਗਏ ।
ਨਿਹਾਲ ਸਿੰਘ ਵਾਲਾ 14 ਅਗਸਤ ( ਕੁਲਵੀਰ ਗਾਜੀਆਣਾ ) Dera Sacha Sauda ਦੇ ਸੇਵਾਦਾਰਾਂ ਵੱਲੋਂ ਪਿੰਡ ਦੀਨਾ ਸਾਹਿਬ ਦੇ ਸਕੂਲ ਵਿੱਚ ਅਤੇ ਹੋਰ ਲੋੜਵੰਦ ਥਾਵਾਂ ਤੇ ਬੂਟੇ ਲਾਏ ਗਏ । ਅੱਜ ਕੱਲ ਜੋ ਕਿ ਬਹੁਤ ਗਰਮੀ ਪੈ ਰਹੀ ਹੈ ਇਹਦੀ ਵਜ਼ਾ ਹੈ ਦਰੱਖਤਾਂ ਦਾ ਘਟ ਜਾਣਾ ।
Dera Sacha Sauda Moga
ਦਰਖਤ ਘੱਟ ਹੋਣ ਕਰਕੇ ਮੌਸਮ ਆਪਣੇ ਆਪ ਵਿੱਚ ਅਨਕੂਲ ਨਹੀਂ ਬਣ ਪਾਉਂਦਾ ਇਸ ਕਰਕੇ ਜਿੰਨੇ ਵੀ ਦਰੱਖਤ ਵੱਧ ਹੋਣਗੇ ਉਨ੍ਹਾਂ ਹੀ ਮੌਸਮ ਵਧੀਆ ਰਹੇਗਾ ਅਤੇ ਵਾਤਾਵਰਨ ਸ਼ੁੱਧ ਰਹੇਗਾ। ਇਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਪਿੰਡ ਦੀਨਾ ਸਾਹਿਬ ਦੇ ਸਕੂਲ ਵਿੱਚ ਅਤੇ ਹੋਰ ਲੋੜਵੰਦ ਥਾਵਾਂ ਤੇ ਬੂਟੇ ਲਾਏ ਗਏ।

ਇਸ ਮੌਕੇ ਨਾਇਬ ਸਿੰਘ ,ਪ੍ਰਗਟ ਸਿੰਘ, ਬੱਬੂ ਫੌਜੀ, ਗੁਰਪ੍ਰੀਤ ਗੋਪੀ, ਸੁਖਪ੍ਰੀਤ ਸਿੰਘ ,ਡਾਕਟਰ ਰਾਜੂ ,ਮਨਮੀਤ ਸਿੰਘ ,ਮਿੰਟੂ ਖਾਈ, ਹਰਪ੍ਰੀਤ ਸਿੰਘ, ਅਜੇ ,ਕਰਮਜੀਤ ਕੌਰ, ਜਸਵੀਰ ਕੌਰ ,ਕੈਲੋ ਅਤੇ ਇੰਦਰਜੀਤ ਕੌਰ ਤੇ ਹੋਰ ਬਹੁਤ ਸਾਰੇ ਵੀਰ ਭੈਣਾ ਹਾਜ਼ਰ ਸਨ।