ਬਰਨਾਲ਼ਾ: ਰਾਕੇਸ਼ ਕੁਮਾਰ (22-07-2022) – ਪੰਜਾਬ ਦੇ ਵਿੱਚ ਕਿਸੇ ਖ਼ਰਪਤਵਾਰ ਦੀ ਤਰਾਂ ਫੈਲ ਰਿਹਾ ਜਾਨਲੇਵਾ ਨਸ਼ਾ ਜੋ ਨੌਜਵਾਨੀ ਦੀ ਫ਼ਸਲ ਨੂੰ ਤਬਾਹ ਕਰ ਰਿਹਾ ਹੈ, ਇਸ ਨਸ਼ੇ ਰੂਪੀ ਖਰਪਤਵਾਰ ਨੂੰ ਖਤਮ ਕਰਨ ਲਈ ਬਰਨਾਲਾ ਦਾ ਨਸ਼ਾ ਛੁਡਾਊ ਕੇਂਦਰ ਜੋਕਿ 22 ਏਕੜ ਦੇ ਫੁਵਾਰਾ ਚੋਂਕ ਕੋਲ ਹੈ (ਮਨੋਰੋਗ ਹਸਪਤਾਲ਼ ਬਰਨਾਲ਼ਾ) ਮਰੀਜਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਨਾਲ਼ ਜੁੜ ਸੈਂਕੜੇ ਲੋਗ ਨਸ਼ਾ ਛੱਡ ਰਹੇ ਹਨ।
ਬੀਤੇ ਨਸ਼ਾ ਮੁਕਤ ਪੰਜਾਬ ਦੇ ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਚੈੱਕਿੰਗ ਕੀਤੀ ਗਈ ਜੋ ਕੇ ਲਗਭਗ ਤਿੰਨ ਦਿਨ ਤਕ ਚੱਲੀ, ਹਸਪਤਾਲ ਦੀ ਇਹ ਚੈਕਿੰਗ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ।
ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੈਕਿੰਗ ਦੇ ਆਖਰੀ ਦਿਨ ਜਿੱਥੇ ਸਿਵਲ ਪ੍ਰਸ਼ਾਸ਼ਨ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਹਸਪਤਾਲ ਦੇ ਸਾਰੇ ਰਿਕਾਰਡ ਚੈਕ ਕੀਤੇ ਅਤੇ ਮਰੀਜ਼ਾ ਨੂੰ ਦਿੱਤੀ ਜਾਣ ਵਾਲੀ ਦਵਾਈ ਵੀ ਖੰਗਾਲੀ ਗਈ ਜੋ ਕੇ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਦਰੁਸਤ ਪਾਈ ਗਈ, ਅਤੇ ਤਿੰਨ ਦਿਨਾਂ ਦੀ ਚੈਕਿੰਗ ਤੋਂ ਬਾਅਦ ਵੀ ਕਿਸੇ ਤਰਾਂ ਦੀ ਕੋਈ ਵੀ ਗੈਰਕਾਨੂੰਨੀ ਸਾਹਮਣੇ ਨਹੀਂ ਆਈ
De-Addiction Hospital Barnala Manorog
ਇਸ ਦੌਰਾਨ ਹਸਪਤਾਲ (De-Addiction Hospital Barnala) ਵਿੱਚ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕੇ ਇਸ ਹਸਪਤਾਲ ਵਿੱਚ ਦਵਾਈ ਲੈਣ ਨਾਲ਼ ਸਾਡੀ ਜੀਵਨ ਸ਼ੈਲ਼ੀ ਵਿੱਚ ਵੱਡਾ ਸੁਧਾਰ ਹੋਇਆ ਹੈ, ਜਿੱਥੇ ਪਹਿਲਾਂ ਉਹ ਮੌਤ ਨੂੰ ਦਾਵਤ ਦੇਣ ਵਾਲੇ ਖ਼ਤਰਨਾਕ ਨਸ਼ੇ ਕਰਦੇ ਸਨ ਜਿਵੇਂ ਕਿ ਚਿੱਟਾ, ਅਫੀਮ, ਸਮੈਕ ਆਦਿ ਜਿੰਨਾ ਨਾਲ਼ ਜ਼ਿੰਦਗੀ ਦੇ ਨਾਲ਼ ਆਰਥਿਕ ਘਾਤ ਵੀ ਹੋ ਰਿਹਾ ਸੀ ਪਰ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਜੋ ਬਰਨਾਲਾ ਸ਼ਹਿਰ ਦੇ 22 ਏਕੜ ਖੇਤਰ ‘ਚ ਸਥਿਤ ਭਾਈ ਮਨੀ ਸਿੰਘ ਚੌਂਕ ( ਫੁਹਾਰਾ ਚੌਂਕ ) ਨੇੜੇ ਹੈ ਵਿਚੋਂ ਇਲਾਜ਼ ਤੋਂ ਬਾਅਦ ਆਪਣੀ ਆਪਣੀ ਜ਼ਿੰਦਗੀ ਤੋਂ ਅਤੇ ਸਮਾਜਿਕ ਤੋਰ ਤੇ ਮਿਲ ਰਹੇ ਮਾਨਸੰਮਾਨ ਤੋਂ ਵੀ ਖੁਸ਼ ਨਜ਼ਰ ਆਏ।
ਇਹ ਨਸ਼ਾ ਛੁਡਾਊ ਕੇਂਦਰ (De-Addiction Hospital Barnala) ਪੰਜਾਬ ਦੇ ਨੌਜਵਾਨਾਂ ਲਈ ਵੱਡੀ ਉਮੀਦ ਬਣ ਰਹੇ ਹਨ, ਕਿਉਂਕਿ ਦਰੁਸਤ ਤਰੀਕੇ ਨਾਲ ਕੀਤੇ ਜਾਣ ਵਾਲੇ ਇਲਾਜ਼ ਤੋਂ ਬਾਅਦ ਲੋਕ ਨਸ਼ਾ ਛੱਡ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ।