ਪਟਿਆਲਾ ਵਿਖੇ ਵਿਰਾਸਤੀ ਕਰਾਫਟ ਮੇਲਾ, ਵਿੱਤ ਮੰਤਰੀ ਹਰਪਾਲ ਚੀਮਾ ਮੁੱਖ ਮਹਿਮਾਨ

Muskaan gill
3 Min Read

Cultural Heritage Funding

Cultural Heritage Funding : ਪਟਿਆਲਾ 21 ਫਰਵਰੀ (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਵਿਖੇ ਵਿਰਾਸਤੀ ਕਰਾਫਟ ਮੇਲੇ ਦੀ ਸ਼ੁਰੂਆਤ ਹੋਈ। ਮੁੱਖ ਮਹਿਮਾਨ ਵਜੋਂ ਪਹੁੰਚੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਦੱਸਿਆ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਇਸ ਕਰਾਫਟ ਮੇਲੇ ਦੀ ਸ਼ੁਰੂਆਤ ਕੀਤੀ ਹੈ।

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਨ ਸਿੰਘ ਮਾਨ ਦੀ ਉੱਚੀ ਸੋਚ ਦਾ ਨਤੀਜਾ ਹੈ ਕਿ ਪੁਰਾਣੀਆਂ ਵਿਰਾਸਤੀ ਇਮਾਰਤਾਂ ਤੇ ਹੋਰ ਸੱਭਿਆਚਾਰ ਨਾਲ ਜੁੜੇ ਸਾਜੋ ਸਮਾਨ ਨੂੰ ਸੰਭਾਲਣ ਲਈ ਜਿਹੜਾ ਬਜਟ ਪੰਜ ਕਰੋੜ ਦਾ ਸੀ, ਉਸ ਨੂੰ ਹੁਣ 70 ਕਰੋੜ ਰੁਪਏ ਦਾ ਕਰ ਦਿੱਤਾ ਗਿਆ ਹੈ।

ਨਵਜੋਤ ਕੌਰ ਸਿੱਧੂ ਵੱਲੋਂ ਪਾਰਟੀ ਪ੍ਰਧਾਨ ਦੇ ਉੱਤੇ ਲਗਾਏ ਆਰੋਪਾਂ ਨੂੰ ਲੈ ਕੇ ਹਰਪਾਲ ਚੀਮਾ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਨਵਜੋਤ ਕੌਰ ਸਿੱਧੂ ਨਾਲ ਹਮਦਰਦੀ ਰੱਖਦੇ ਨੇ ਕਿਉਂਕਿ ਉਹ ਕੈਂਸਰ ਨਾਲ ਲੜ ਕੇ ਆਏ ਨੇ। ਚੀਮਾ ਨੇ ਕਿਹਾ ਕਿ ਅਸੀਂ ਮੈਡਮ ਸਿੱਧੂ ਤੋਂ ਮੰਗ ਕਰਦੇ ਆ ਕਿ ਜੋ ਵੀ ਉਹਨਾਂ ਕੋਲ ਸਬੂਤ ਨੇ, ਉਹ ਸਾਨੂੰ ਦਿੱਤੇ ਜਾਣ ਤਾਂ ਜੋ ਜਿਨਾਂ ਨੇ ਪੰਜਾਬ ਦੀ ਲੁੱਟ ਕੀਤੀ ਹੈ, ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਸਕੇ।

Cultural Heritage Funding-

ਅਕਾਲੀ ਦਲ ਤੇ ਹਮਲਾ ਕਰਦੇ ਹੋਏ ਚੀਮਾ ਨੇ ਦੱਸਿਆ ਕਿ ਪੰਥ ਦੇ ਨਾਮ ਤੇ ਬਣੀ ਅਕਾਲੀ ਦਲ ਪਾਰਟੀ ਦੇ ਰਾਜ ਵਿੱਚ ਸਭ ਤੋਂ ਵੱਧ ਬੇਅਦਬੀਆਂ ਹੋਈਆਂ। ਨਸ਼ੇ ਦੇ ਸੌਦਾਗਰ ਤੇ ਨਸ਼ੇ ਦਾ ਪ੍ਰਵੇਸ਼ ਅਕਾਲੀ ਦਲ ਦੀ ਸਰਕਾਰ ਵਿੱਚ ਹੋਇਆ। ਲੋਕ ਨਹੀਂ ਚਾਹੁਣਗੇ ਕਿ ਜਿਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨਾਂ ਨੂੰ ਲਿਆਉਣ।

Cultural Heritage Funding-

ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਪਾਰਟੀ ਬਣਾਉਣ ਤੇ ਜਵਾਬ ਵਿੱਚ ਚੀਮਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਰਟੀ ਬਣਾਈ ਸੀ। ਉਹਦਾ ਨਤੀਜਾ ਸਭ ਦੇ ਸਾਹਮਣੇ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *