ਗਲੀਆਂ ਵਿੱਚ ਧੌਂਸ ਜਮਾਉਂਦਾ ‘ਆਪ ਆਗੂ’ ਬਣਿਆ ਚਰਚਾ ਦਾ ਵਿਸ਼ਾ

Muskaan gill
2 Min Read

Council election news Punjab

Council election news Punjab : ਭਗਤਾ ਭਾਈ ਕਾ 22 ਫਰਵਰੀ (ਰਾਜੀਵ ਗੋਇਲ) ਆਵਾਜ਼ ਇੰਡੀਆ ਟੁਡੇ– ਭਾਵੇਂ ਨਗਰ ਕੌਂਸਲ/ਨਗਰ ਨਿਗਮ/ਨਗਰ ਪੰਚਾਇਤ ਚੋਣਾਂ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਰੋਕ ਲਗਾਈ ਗਈ ਹੈ, Council election news Punjabਪਰ ਜਿਹੜੇ ਆਗੂ ਇਹਨਾਂ ਚੋਣਾਂ ਵਿੱਚ ਕੌਂਸਲਰ ਬਣਨ ਦੇ ਸੁਪਨੇ ਦੇਖ ਰਹੇ ਹਨ, ਉਹ ਆਮ ਦਫਤਰਾਂ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ‘ਤੇ ਦਬਕੇ ਮਾਰਦੇ ਆਮ ਦੇਖੇ ਜਾ ਸਕਦੇ ਹਨ।

ਇਸੇ ਮਸਲੇ ਨੂੰ ਲੈ ਕੇ ਸਥਾਨਕ ਸ਼ਹਿਰ ਵਿੱਚ ਵੀ ਹਾਲ ਹੀ ਵਿੱਚ ਇੱਕ ‘ਆਪ ਆਗੂ’ ਗਲੀਆਂ ਵਿੱਚ ਗੇੜੇ ਮਾਰਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿੱਚ, ਭਗਤਾ ਭਾਈ ਕਾ ਵਿੱਚ ਪਾਣੀ ਦੀ ਸਪਲਾਈ ਲਈ ਸੰਬੰਧਤ ਠੇਕੇਦਾਰ ਵੱਲੋਂ ਪਾਈਪ ਲਾਈਨ ਪਾਈ ਜਾ ਰਹੀ ਹੈ ਅਤੇ ਮਜ਼ਦੂਰ ਆਪਣਾ-ਆਪਣਾ ਕੰਮ ਕਰ ਰਹੇ ਹਨ।

ਉਕਤ ਆਗੂ ਵੱਲੋਂ ਬਿਨਾਂ ਕਿਸੇ ਗੱਲਬਾਤ ਦੇ ਮਜ਼ਦੂਰਾਂ ਦੁਆਲੇ ਗੇੜੇ ਲਗਾਏ ਜਾ ਰਹੇ ਹਨ। ਲੋਕ ਅੰਦਰੋਂ ਮਖੌਲ ਉਡਾਉਂਦੇ ਨਜ਼ਰ ਆਉਂਦੇ ਹਨ ਅਤੇ ਚਰਚਾ ਕਰ ਰਹੇ ਹਨ ਕਿ ਇਹ ਆਗੂ ਪਾਸ ਨਗਰ ਪੰਚਾਇਤ ਦਾ ਕੋਈ ਅਹੁਦਾ ਨਹੀਂ ਹੈ। ਫਿਰ ਵੀ ਗਲੀਆਂ ਵਿੱਚ ਗੇੜਾ ਮਾਰਨਾ ਕਿੰਨਾ ਜਾਇਜ਼ ਹੈ?

ਜਦੋਂ ਵੀ ਮਾਣਯੋਗ ਹਾਈਕੋਰਟ ਵੱਲੋਂ ਚੋਣਾਂ ਸੰਬੰਧੀ ਫੈਸਲੇ ਦੀ ਤਾਰੀਖ ਨਿਰਧਾਰਤ ਹੁੰਦੀ ਹੈ, ਇਹਨਾਂ ਆਗੂਆਂ ਦੇ ਚਿਹਰੇ ਉਦਾਸ ਹੋ ਜਾਂਦੇ ਹਨ। ਜਿਹੜੇ ਅਜਿਹੇ ਆਗੂ ਕੌਂਸਲਰ ਬਣਨ ਦੇ ਸੁਪਨੇ ਲੈ ਰਹੇ ਹਨ, ਉਹਨਾਂ ਨੂੰ ਮੁੜ ਉਦਾਸੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੈਪਸ਼ਨ — ਖਬਰ ਨਾਲ ਸੰਬੰਧਿਤ ਲੋਗੋ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *