Colony No. 4 Chandigarh ਢਹਿ ਢੇਰੀ ਹੋ ਰਹੇ ਮਕਾਨ, ਚਾਰੇ ਪਾਸੇ ਪੁਲਿਸ ਤਾਇਨਾਤ
Chandigarh : 80 ਏਕੜ ਵਿਚ ਫੈਲੀ ਸ਼ਹਿਰ ਦੀ ਦੂਜੀ ਵੱਡੀ ਕਾਲੋਨੀ ਨੰਬਰ-4 ਨੂੰ ਐਤਵਾਰ ਸਵੇਰੇ 5 ਵਜੇ ਤੋਂ ਢਾਹ ਦਿੱਤਾ ਗਿਆ।
ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸ਼ਨਿਚਰਵਾਰ ਦੇਰ ਸ਼ਾਮ 40 ਸਾਲ ਪੁਰਾਣੀ ਕਾਲੋਨੀ ਨੂੰ ਤੋਡ਼ਨ ਦੇ ਹੁਕਮ ਕੀਤੇ ਹਨ।
Colony No. 4 Chandigarh ਵਿਚ ਐਤਵਾਰ ਸਵੇਰੇ 5 ਵਜੇ ਤੋਂ ਢਾਹੁਣ ਦੀ ਮੁਹਿੰਮ ਚਲਾਈ ਜਾਵੇਗੀ। ਢਾਹੁਣ ਦੀ ਮੁਹਿੰਮ ਦੌਰਾਨ ਪ੍ਰਸ਼ਾਸਨਕ ਅਮਲੇ ਤੇ ਕਾਲੋਨੀ ਦੇ ਵਸਨੀਕਾਂ ਵਿਚਕਾਰ ਕੋਈ ਝਡ਼ਪ ਜਾਂ ਕਾਨੂੰਨ ਵਿਵਸਥਾ ਵਿਚ ਵਿਘਨ ਨਾ ਪਵੇ, ਇਸ ਲਈ ਚੰਡੀਗਡ਼੍ਹ ਪੁਲਿਸ ਦੀ ਮਦਦ ਲਈ ਜਾਵੇਗੀ। ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਹ 80 ਏਕਡ਼ ਜ਼ਮੀਨ ਪ੍ਰਸ਼ਾਸਨ ਦੇ ਜੰਗਲਾਤ ਤੇ ਇੰਜੀਨੀਰਿੰਗ ਵਿਭਾਗ ਦੀ ਹੈ। ਜ਼ਮੀਨ ਦਾ ਜ਼ਿਆਦਾਤਰ ਹਿੱਸਾ ਜੰਗਲਾਤ ਵਿਭਾਗ ਦਾ ਹੈ।
ਅਜਿਹੇ ’ਚ ਐਤਵਾਰ ਨੂੰ ਇਸ ਜ਼ਮੀਨ ਖਾਲੀ ਕਰਨ ਤੋਂ ਬਾਅਦ ਇੰਜੀਨੀਰਿੰਗ ਵਿਭਾਗ ਦੀ ਤਰਫੋਂ ਪੂਰੀ ਜ਼ਮੀਨ ’ਤੇ ਕੰਡਿਆਲੀ ਤਾਰ ਲਗਾ ਕੇ ਜੰਗਲਾਤ ਵਿਭਾਗ ਨੂੰ ਦਿੱਤੀ ਜਾਵੇਗੀ।
Colony No. 4 Chandigarh ਦੋ ਹਜ਼ਾਰ ਝੁੱਗੀਆਂ ਦੀ ਗਿਣਤੀ ਬਣੀ ਚੁਣੌਤੀ

80 ਏਕਡ਼ ਵਿਚ ਫੈਲੀ Colony No. 4 Chandigarh ਵਿਚ ਕਰੀਬ ਦੋ ਹਜ਼ਾਰ ਝੁੱਗੀਆਂ ਹਨ। ਕਿਸੇ ਸਮੇਂ ਇੱਥੇ ਅੱਠ ਤੋਂ 10 ਹਜ਼ਾਰ ਜਣੇ ਰਹਿੰਦੇ ਸਨ ਪਰ ਪ੍ਰਸ਼ਾਸਨ ਨੇ ਸਮਾਲ ਫਲੈਟ ਸਕੀਮ ਤਹਿਤ ਕਰਵਾਏ ਗਏ ਬਾਇਓਮੀਟ੍ਰਿਕ ਸਰਵੇਖਣ ਵਿਚ ਜ਼ਿਆਦਾਤਰ ਲਾਭਪਾਤਰੀਆਂ ਨੂੰ ਮਲੋਆ ਵਿਚ ਫਲੈਟ ਦਿੱਤੇ ਸਨ। ਡੀਸੀ ਮੁਤਾਬਕ ਕਈ ਜਣਿਆਂ ਨੂੰ ਸਮਾਲ ਫਲੈਟ ਸਕੀਮ ਤੇ ਕਿਫਾਇਤੀ ਰੈਂਟਿੰਗ ਹਾਊਸਿੰਗ ਸਕੀਮ ਤਹਿਤ ਮਕਾਨ ਦਿੱਤੇ ਗਏ ਹਨ।
Colony No. 4 Chandigarh ਨੂੰ 10 ਜ਼ੋਨਾਂ ’ਚ ਵੰਡਿਆ
ਡੀਸੀ ਮੁਤਾਬਕ Colony No. 4 Chandigarh ਨੂੰ 10 ਜ਼ੋਨਾਂ ਵਿਚ ਵੰਡਿਆ ਗਿਆ ਹੈ। ਕਾਲੋਨੀ ਦੇ ਹਰੇਕ ਹਿੱਸੇ ਨੂੰ 10 ਵੱਖ-ਵੱਖ ਜ਼ੋਨਾਂ ਵਿਚ ਵੰਡ ਕੇ ਐਤਵਾਰ ਨੂੰ ਢਾਹੁਣ ਦੀ ਮੁਹਿੰਮ ਚਲਾਈ ਜਾਵੇਗੀ। ਇਸ ਲਈ ਸਮੂਹ ਐੱਸਡੀਐੱਮਜ਼, ਤਹਿਸੀਲਦਾਰਾਂ, ਨਾਕਾਬੰਦੀ ਹਟਾਓ ਦਸਤਾ, ਇੰਜੀਨੀਅਰਿੰਗ ਵਿਭਾਗ, ਨਗਰ ਨਿਗਮ ਦੇ ਨਾਕਾਬੰਦੀ ਹਟਾਓ ਦਸਤੇ ਦੀ ਮਦਦ ਲਈ ਜਾਵੇਗੀ। ਮੁਹਿੰਮ ਦੌਰਾਨ ਇਸ ਕਾਰਵਾਈ ਵਿਚ 450 ਪੁਲਿਸ ਮੁਲਾਜ਼ਮ, ਤਿੰਨ ਡੀਐੱਸਪੀ, ਤਿੰਨ ਇੰਸਪੈਕਟਰ ਤੇ 300 ਦੇ ਕਰੀਬ ਨਾਕਾਬੰਦੀ ਹਟਾਓ ਦਸਤੇ ਦੇ ਮੁਲਾਜ਼ਮ ਮਦਦ ਕਰਨਗੇ।
ਡੀਸੀ ਮੁਤਾਬਕ CTU (Chandigarh Transport Undertaking) ਦੀਆਂ 30 ਬੱਸਾਂ ਤੇ 10 ਤੋਂ 12 ਟਰੱਕਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਾਲੋਨੀ ਵਿੱਚੋਂ ਬਾਹਰ ਕੱਢਿਆ ਜਾਵੇਗਾ, ਨੂੰ ਇੱਥੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਸ਼ਹਿਰ ਦੇ ਕਿਸੇ ਹੋਰ ਹਿੱਸੇ ਵਿਚ ਲੈ ਕੇ ਜਾਣਗੇ, ਉੱਥੇ ਜਾਣ ਲਈ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
Crime Awaz India