ਬਠਿੰਡਾ ਸਿਹਤ ਵਿਭਾਗ ਦੀ ਵੱਡੀ ਪ੍ਰਾਪਤੀ ਬਿਨਾਂ ਖ਼ਰਚੇ ਤੋਂ ਹੋਇਆ ਬੱਚੇ ਦੀ ਅੱਖ ਦਾ ਅਪ੍ਰੇਸ਼ਨ

Muskaan gill
2 Min Read

Child Eye Surgery

Child Eye Surgery : ਬਠਿੰਡਾ (ਜਗਸੀਰ ਭੁੱਲਰ) – ਬਠਿੰਡਾ ਸਿਹਤ ਵਿਭਾਗ ਦੇ ‘ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ’ (ਆਰ.ਬੀ.ਐਸ.ਕੇ.) ਤਹਿਤ ਪਿੰਡ ਕੋਟ ਬਖਤੂ ਦੇ ਚੌਥੀ ਜਮਾਤ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਦੀ ਦੂਜੀ ਅੱਖ ਦਾ ਸਫ਼ਲ ਅਪ੍ਰੇਸ਼ਨ ਕੀਤਾ ਗਿਆ। Child Eye Surgery ਜਨਮ ਤੋਂ ਹੀ ਚਿੱਟੇ ਮੋਤੀਏ ਦੀ ਸਮੱਸਿਆ ਨਾਲ ਜੂਝ ਰਹੇ ਦਿਲਪ੍ਰੀਤ ਨੂੰ ਇਸ ਨਾਲ ਨਵੀਂ ਰੌਸ਼ਨੀ ਮਿਲੀ ਹੈ।

ਸਿਵਲ ਸਰਜਨ ਡਾ. ਤਪਿੰਦਰ ਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਖਾਂ ਦੇ ਮਾਹਿਰ ਅਤੇ ਨੋਡਲ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਅਪ੍ਰੇਸ਼ਨ ਕਰਵਾਇਆ। ਦਿਲਪ੍ਰੀਤ ਜੋ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬਖਤੂ ਵਿੱਚ ਪੜ੍ਹਦਾ ਹੈ, ਪਹਿਲਾਂ ਹੀ ਇੱਕ ਅੱਖ ਦਾ ਇਲਾਜ ਕਰਵਾ ਚੁੱਕਾ ਸੀ। ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਜਮਾਂਦਰੂ ਮੋਤੀਆ ਬੱਚਿਆਂ ਵਿੱਚ ਨਾਜ਼ੁਕ ਸਮੱਸਿਆ ਹੈ ਅਤੇ ਸਮੇਂ ਸਿਰ ਇਲਾਜ ਨਾ ਕਰਵਾਉਣ ‘ਤੇ ਨਜ਼ਰ ਹਮੇਸ਼ਾ ਲਈ ਗੁੰਮ ਹੋ ਸਕਦੀ ਹੈ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਧੁਨਿਕ ਤਕਨੀਕ ਨਾਲ ਧੁੰਦਲੇ ਲੈਂਸ ਨੂੰ ਬਦਲ ਕੇ ਨਵਾਂ ਲੈਂਸ ਲਾਇਆ ਗਿਆ ਅਤੇ ਇਲਾਜ ਦੇ ਪੂਰੇ ਖ਼ਰਚੇ ਦੀ ਭੁਗਤਾਨੀ ਪਰਿਵਾਰ ਨੂੰ ਨਹੀਂ ਕਰਨੀ ਪਈ।

ਸਿਵਲ ਸਰਜਨ ਡਾ. ਤਪਿੰਦਰ ਜੋਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਬੱਚੇ ਦੀਆਂ ਅੱਖਾਂ ਵਿੱਚ ਕੋਈ ਸਮੱਸਿਆ ਹੋਵੇ, ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਰ.ਬੀ.ਐਸ.ਕੇ. ਯੋਜਨਾ ਤਹਿਤ ਮੁਫ਼ਤ ਇਲਾਜ ਲਈ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਮਨਫੂਲ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਬੱਚੇ ਦੀ ਸਿਹਤਯਾਬੀ ‘ਤੇ ਖ਼ੁਸ਼ੀ ਜਤਾਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *