Charanjit Channi
Charanjit Channi : ਚੰਡੀਗੜ੍ਹ, 20 ਜਨਵਰੀ 2026- ਐਮ.ਪੀ ਚਰਨਜੀਤ ਚੰਨੀ ਅਤੇ ਮੌਜੂਦਾ ਲੀਡਰਸ਼ਿਪ ਵਿਚਾਲੇ ਚੱਲ ਰਹੀ ਤਣਾਅ ਦੀ ਸਥਿਤੀ ਤੋਂ ਵਿਰੋਧੀ ਧਿਰਾਂ ਨੇ ਹੁਣ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਚੰਨੀ ਨੂੰ ਖੁੱਲ੍ਹੇਆਮ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਚੰਨੀ ਆਪਣੇ ਫੈਸਲੇ ਲਈ ਹਾਈਕਮਾਂਡ ਨਾਲ ਮੈਂ ਗੱਲ ਕਰਾਂਗਾ ਕੇਵਲ ਢਿੱਲੋਂ
ਕੇਵਲ ਢਿੱਲੋਂ ਨੇ ਚੰਨੀ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਮੰਦਭਾਗਾ ਹੈ। ਢਿੱਲੋਂ ਨੇ ਕਿਹਾ ਕਿ “ਚੰਨੀ ਸਾਹਿਬ ਇੱਕ ਵੱਡੇ ਲੀਡਰ ਹਨ। ਜੇਕਰ ਉਹ ਕਾਂਗਰਸ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ, ਤਾਂ ਉਹ ਭਾਜਪਾ ਵਿੱਚ ਆਉਣ ਦਾ ਮਨ ਬਣਾ ਲੈਣ। ਪਾਰਟੀ ਹਾਈਕਮਾਂਡ ਨਾਲ ਗੱਲਬਾਤ ਮੈਂ ਖ਼ੁਦ ਕਰਵਾਵਾਂਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਰੇ ਸੁਹਿਰਦ ਆਗੂਆਂ ਨੂੰ ਰਲ-ਮਿਲ ਕੇ ਚੱਲਣਾ ਪਵੇਗਾ ਅਤੇ ਭਾਜਪਾ ਹੀ ਉਹ ਮੰਚ ਹੈ ਜਿੱਥੇ ਹਰ ਵਰਗ ਨੂੰ ਬਣਦਾ ਸਤਿਕਾਰ ਮਿਲਦਾ ਹੈ। ਢਿੱਲੋਂ ਨੇ ਚੰਨੀ ਦੇ ਦਲਿਤ ਨੁਮਾਇੰਦਗੀ ਵਾਲੇ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਆਪਣੀ ਕੌਮ ਅਤੇ ਪੰਜਾਬ ਦੀ ਸੇਵਾ ਕਰਨ ਦਾ ਅਸਲੀ ਮੌਕਾ ਮਿਲੇਗਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
