ਨਾਭਾ ਵਿੱਚ ਦਿਨ ਦਿਹਾੜੇ ਬਜ਼ੁਰਗ ਮਾਤਾ ਨਾਲ ਲੁੱਟ, ਘਟਨਾ ਸੀਸੀਟੀਵੀ ਵਿੱਚ ਕੈਦ

Muskaan gill
4 Min Read

Burglars Strike in Daylight

Burglars Strike in Daylight : 13 ਫਰਵਰੀ 2026 (ਦਰਪਨਪ੍ਰੀਤ ਸੰਧੂ ਨਾਭਾ) ਆਵਾਜ਼ ਇੰਡੀਆ ਟੁਡੇ -ਨਾਭਾ ਵਿੱਚ ਦਿਨ ਦਿਹਾੜੇ 80 ਸਾਲਾ ਬਜ਼ੁਰਗ ਮਾਤਾ, ਜੋ ਚੱਲਣ-ਫਿਰਣ ਤੋਂ ਬਿਲਕੁਲ ਅਸਮਰਥ ਹੈ, ਦੇ ਘਰ ਵਿੱਚ ਦਾਖਲ ਹੋ ਕੇ ਲੁਟੇਰਿਆਂ ਵੱਲੋਂ ਸੋਨੇ ਦੀਆਂ ਢਾਈ ਤੋਲੇ ਦੀਆਂ ਵਾਲੀਆਂ ਅਤੇ 25 ਹਜ਼ਾਰ ਰੁਪਏ ਨਗਦ ਲੁੱਟ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਨਾਭਾ ਦੇ ਬੌੜਾ ਗੇਟ ਵਿਖੇ 80 ਸਾਲਾ ਬਜ਼ੁਰਗ ਮਾਤਾ ਬਲਵੀਰ ਕੌਰ, ਜੋ ਪਿਛਲੇ ਇੱਕ ਸਾਲ ਤੋਂ ਬਿਮਾਰ ਹੈ ਅਤੇ ਚੱਲਣ-ਫਿਰਣ ਤੋਂ ਬਿਲਕੁਲ ਅਸਮਰਥ ਹੈ, ਆਪਣੇ ਘਰ ਦੇ ਬੈਡ ‘ਤੇ ਸੀ। Burglars Strike in Daylight ਇਸ ਦੌਰਾਨ ਦਿਨ ਦਿਹਾੜੇ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਬਜ਼ੁਰਗ ਮਾਤਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਕੱਢ ਕੇ ਨਾਲ ਹੀ ਘਰ ਵਿੱਚ ਪਏ 25 ਹਜ਼ਾਰ ਰੁਪਏ ਨਗਦ ਲੈ ਕੇ ਫਰਾਰ ਹੋ ਗਏ।

ਪੀੜਤ ਪਰਿਵਾਰ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਬਜ਼ੁਰਗ ਮਾਤਾ ਦੇ ਇਲਾਜ ਲਈ ਡਾਕਟਰ ਘਰ ਆਇਆ ਅਤੇ ਉਸ ਦੇ ਕੰਨਾਂ ਵਿੱਚੋਂ ਖੂਨ ਨਿਕਲ ਰਿਹਾ ਸੀ। ਬਜ਼ੁਰਗ ਮਾਤਾ ਨਾ ਤੁਰ ਸਕਦੀ ਹੈ ਅਤੇ ਨਾ ਹੀ ਜ਼ਿਆਦਾ ਗੱਲਬਾਤ ਕਰ ਸਕਦੀ ਹੈ।

ਲੁਟੇਰਿਆਂ ਦੀ ਇਹ ਸਾਰੀ ਘਟਨਾ ਗੁਆਂਢੀਆਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਲੁਟੇਰੇ ਸਕੂਟਰੀ ‘ਤੇ ਆਉਂਦੇ ਹਨ, ਇੱਕ ਲੁਟੇਰਾ ਘਰ ਵਿੱਚ ਦਾਖਲ ਹੁੰਦਾ ਹੈ ਜਦਕਿ ਦੂਜਾ ਬਾਹਰ ਸਕੂਟਰੀ ‘ਤੇ ਖੜਾ ਰਹਿੰਦਾ ਹੈ। ਘਟਨਾ ਨੂੰ ਅੰਜਾਮ ਦੇ ਕੇ ਲੁਟੇਰਾ ਆਰਾਮ ਨਾਲ ਉੱਥੋਂ ਚਲਾ ਜਾਂਦਾ ਹੈ।Burglars Strike in Daylight ਇਸ ਦੌਰਾਨ ਘਰ ਵਿੱਚ ਮੌਜੂਦ ਛੋਟਾ ਬੱਚਾ ਉਸ ਨੂੰ ਪੁੱਛਦਾ ਵੀ ਹੈ ਕਿ ਤੁਸੀਂ ਕੌਣ ਹੋ ਅਤੇ ਕਿਸ ਨੂੰ ਮਿਲਣਾ ਹੈ, ਪਰ ਲੁਟੇਰਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ। ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਬਜ਼ੁਰਗ ਮਾਤਾ ਦੀ ਲੜਕੀ ਮੇਨਕਾ ਨੇ ਦੱਸਿਆ ਕਿ ਉਹ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਬਾਅਦ ਵਿੱਚ ਪਤਾ ਲੱਗਿਆ ਕਿ ਮਾਤਾ ਦੀਆਂ ਬਾਲੀਆਂ ਕੰਨਾਂ ਵਿੱਚ ਨਹੀਂ ਹਨ ਅਤੇ ਕੰਨਾਂ ਵਿੱਚੋਂ ਖੂਨ ਨਿਕਲ ਰਿਹਾ ਹੈ।Burglars Strike in Daylight ਗੁਆਂਢੀ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖਣ ‘ਤੇ ਪਤਾ ਲੱਗਿਆ ਕਿ ਦੋ ਲੁਟੇਰੇ ਸਕੂਟਰੀ ‘ਤੇ ਆਏ ਸਨ ਅਤੇ ਇੱਕ ਲੁਟੇਰਾ ਘਰ ਵਿੱਚ ਦਾਖਲ ਹੋ ਕੇ ਮਾਤਾ ਦੀਆਂ ਕਰੀਬ ਢਾਈ ਤੋਲੇ ਦੀਆਂ ਸੋਨੇ ਦੀਆਂ ਬਾਲੀਆਂ ਅਤੇ 25 ਹਜ਼ਾਰ ਰੁਪਏ ਨਗਦ ਲੈ ਕੇ ਫਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਬਲਵੀਰ ਕੌਰ ਐਗਰੀਕਲਚਰ ਡਿਪਾਰਟਮੈਂਟ ਤੋਂ ਰਿਟਾਇਰ ਹੋਈ ਹੈ ਅਤੇ ਉਸ ਦੀ ਪੈਨਸ਼ਨ ਆਈ ਹੋਈ ਸੀ। ਦਿਨ ਦਿਹਾੜੇ ਇਸ ਤਰ੍ਹਾਂ ਦੀ ਘਟਨਾ ਹੋਣ ਨਾਲ ਪਰਿਵਾਰ ਡਰ ਦੇ ਸਾਏ ਹੇਠ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੁੱਟਿਆ ਗਿਆ ਸਮਾਨ ਵਾਪਸ ਦਿਵਾਇਆ ਜਾਵੇ।

ਬਜ਼ੁਰਗ ਮਾਤਾ ਦੀ ਲੜਕੀ ਮੇਨਕਾ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *