Budhlada Municipal Council land eviction
Budhlada Municipal Council land eviction : ਕ੍ਰਾਈਮ ਆਵਾਜ਼ ਇੰਡੀਆ (ਜੀਵਨ ਸਿੰਘ ਕਰਾਂਤੀ )19 ਜਨਵਰੀ 2026-ਬੁਢਲਾਡਾ ਨਗਰ ਕੌਂਸਲ ਵੱਲੋਂ 60 ਸਾਲ ਪੁਰਾਣੀ ਜ਼ਮੀਨ ਤੋਂ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਕਬਜ਼ਾ ਛੁਡਵਾਇਆ ਗਿਆ। ਦੂਜੇ ਪਾਸੇ ਕਿਸਾਨ ਨੇ ਧੱਕੇਸਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਮਾਨਯੋਗ ਅਦਾਲਤ ਦਾ ਰੁੱਖ ਕਰਨਗੇ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਜਮੀਨਾਂ ਤੋਂ ਲਗਾਤਾਰ ਕਬਜ਼ੇ ਛੁਡਵਾਏ ਜਾ ਰਹੇ ਹਨ। Budhlada Municipal Council land eviction ਅੱਜ ਬੁਢਲਾਡਾ ਵਿੱਚ ਨਗਰ ਕੌਂਸਲ ਵੱਲੋਂ 25 ਕਨਾਲ 19 ਮਰਲੇ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਪਹਿਲਾਂ ਦੋ ਵਾਰ ਨੋਟਿਸ ਭੇਜੇ ਗਏ ਸਨ ਅਤੇ ਤੀਸਰਾ ਨੋਟਿਸ ਵੀ ਪਿਛਲੇ ਦਿਨ ਭੇਜਿਆ ਗਿਆ ਸੀ। ਪਰ ਇਸ ਵੱਲੋਂ ਜ਼ਮੀਨ ਛੱਡਣ ਤੋਂ ਇਨਕਾਰ ਕਰਨ ਦੇ ਕਾਰਨ ਅੱਜ ਪੁਲਿਸ ਅਤੇ ਮਾਨਯੋਗ ਕਲੈਕਟਰ ਬੁਢਲਾਡਾ ਦੀ ਅਦਾਲਤ ਦੇ ਹੁਕਮਾਂ ਤਹਿਤ ਕਬਜ਼ਾ ਛੁਡਵਾਇਆ ਗਿਆ।
ਉਧਰ, ਪੀੜਿਤ ਕਿਸਾਨ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜ਼ਮੀਨ ਦੇ ਮਾਲਕ ਹਨ। ਉਹਨਾਂ ਦੱਸਿਆ ਕਿ ਇਹ ਜ਼ਮੀਨ ਜੁਮਲਾ ਮਾਲਕੀਅਤ ਦੀ ਹੈ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਿੰਡ ਦੇ ਕਿਸਾਨ ਇਸ ਜ਼ਮੀਨ ਦੇ ਮਾਲਕ ਹੁੰਦੇ ਹਨ। ਕਿਸਾਨ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਬਿਨਾਂ ਨੋਟਿਸ ਦੇ ਜ਼ਬਰਦਸਤੀ ਇਹ ਜ਼ਮੀਨ ਛੁਡਵਾਈ ਗਈ। ਉਹਨਾਂ ਨੇ ਕਿਹਾ ਕਿ ਨੋਟਿਸਾਂ ਦਾ ਜਵਾਬ ਮਾਨਯੋਗ ਅਦਾਲਤ ਨੂੰ ਦਿੱਤਾ ਗਿਆ ਸੀ। ਹੁਣ ਉਹ ਇਸ ਮਾਮਲੇ ਨੂੰ ਦੁਬਾਰਾ ਮਾਨਯੋਗ ਅਦਾਲਤ ਦੇ ਰੁੱਖ ਕਰਨਗੇ।
ਸਿਕੰਦਰ ਸਿੰਘ, ਈਓ ਬੁਢਲਾਡਾ
ਹਰਮਨਦੀਪ ਸਿੰਘ, ਕਿਸਾਨ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
