ਬਠਿੰਡਾ ਸੂਟਕੇਸ ਕਤਲ ਮਾਮਲਾ 48 ਘੰਟਿਆਂ ਵਿੱਚ ਮਲਿਕਾ ਦਾ ਕਾਤਲ ਗ੍ਰਿਫ਼ਤਾਰ

Muskaan gill
5 Min Read

Blind Murder Solved

Blind Murder Solved : ਬਠਿੰਡਾ 13 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ -ਲਾਲ ਸੂਟਕੇਸ ਵਿੱਚੋਂ ਮਿਲੀ ਇੱਕ ਕੁੜੀ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਬਠਿੰਡਾ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਕਥਿਤ ਦੋਸ਼ੀ ਮ੍ਰਿਤਕਾ ਦਾ ਹੀ ਕਰੀਬੀ ਦੋਸਤ ਨਿਕਲਿਆ। ਮ੍ਰਿਤਕਾ ਦੀ ਪਛਾਣ ਸਪਨਾ ਉਰਫ਼ ਮਲਿਕਾ ਪੁੱਤਰੀ ਸਿਕੰਦਰ ਪਾਲ, ਵਾਸੀ ਬਾਘਾ ਪੁਰਾਣਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਸ ਦਾ ਕਤਲ ਉਸ ਦੇ ਦੋਸਤ ਪ੍ਰਿੰਸ ਕੁਮਾਰ ਵਾਸੀ ਸੁਰਖ ਪੀਰ ਅਰੋੜ, ਬਠਿੰਡਾ ਨੇ ਬੜੀ ਬੇਰਹਿਮੀ ਨਾਲ ਕੀਤਾ।

ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਮਨੁੱਖੀ ਸੋਰਸਾਂ ਦੀ ਮਦਦ ਨਾਲ ਸੀ.ਆਈ.ਏ ਸਟਾਫ਼-1 ਅਤੇ ਥਾਣਾ ਸਦਰ ਦੀ ਪੁਲਿਸ ਟੀਮ ਨੇ ਮੁਲਜ਼ਮ ਨੂੰ ਵਾਰਦਾਤ ਵਿੱਚ ਵਰਤੇ ਚਾਕੂ ਅਤੇ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਸਥਾਨਕ ਸੈਕਟਰੀਏਟ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ 11 ਫਰਵਰੀ ਨੂੰ ਦੁਪਹਿਰ ਸਮੇਂ ਪਿੰਡ ਬਹਿਮਣ ਦੀਵਾਨਾ ਨੇੜੇ ਖੇਤਾਂ ਵਿੱਚੋਂ ਇੱਕ ਲਾਲ ਸੂਟਕੇਸ ਵਿੱਚ ਅਣਪਛਾਤੀ ਕੁੜੀ ਦੀ ਲਾਸ਼ ਮਿਲੀ ਸੀ। Blind Murder Solved ਇਸ ਸਬੰਧੀ ਥਾਣਾ ਸਦਰ ਬਠਿੰਡਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਐਸ.ਪੀ (ਡੀ) ਜਸਮੀਤ ਸਿੰਘ ਅਤੇ ਡੀ.ਐਸ.ਪੀ ਹਰਵਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ।

ਜਾਂਚ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਜਾਂਚ ਨਾਲ ਪਤਾ ਲੱਗਿਆ ਕਿ ਮ੍ਰਿਤਕਾ ਨੂੰ ਆਖਰੀ ਵਾਰ 7 ਫਰਵਰੀ ਦੀ ਰਾਤ ਪਰਸਰਾਮ ਨਗਰ ਵਿੱਚ ਦੇਖਿਆ ਗਿਆ ਸੀ। ਮ੍ਰਿਤਕਾ ਦੇ ਸਰੀਰ ‘ਤੇ ਬਣੇ ‘ਕਾਕੂ’ ਨਾਮ ਦੇ ਟੈਟੂ ਅਤੇ ਤਕਨੀਕੀ ਜਾਂਚ ਰਾਹੀਂ ਉਸ ਦੀ ਪਛਾਣ ਮਲਿਕਾ ਵਜੋਂ ਹੋਈ।Blind Murder Solved ਪੁਲਿਸ ਨੇ ਕਾਲ ਡਿਟੇਲਾਂ ਦੀ ਜਾਂਚ ਕੀਤੀ ਅਤੇ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕੀਤੀ, ਜਿਸ ਦੌਰਾਨ ਸ਼ੱਕ ਦੀ ਸੂਈ ਪ੍ਰਿੰਸ ਕੁਮਾਰ ਵੱਲ ਗਈ। ਉਸ ਨੂੰ 13 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ 9 ਫਰਵਰੀ ਨੂੰ ਉਹ ਅਤੇ ਮਲਿਕਾ ਸੁਰਖ ਪੀਰ ਰੋਡ ਸਥਿਤ ਇੱਕ ਮਕਾਨ ਵਿੱਚ ਇਕੱਠੇ ਸਨ। ਕਿਸੇ ਵਿਵਾਦ ਤੋਂ ਬਾਅਦ ਪ੍ਰਿੰਸ ਨੇ ਚਾਕੂ ਮਾਰ ਕੇ ਮਲਿਕਾ ਦਾ ਕਤਲ ਕਰ ਦਿੱਤਾ। Blind Murder Solved ਕਤਲ ਤੋਂ ਬਾਅਦ ਲਾਸ਼ ਨੂੰ ਲਾਲ ਸੂਟਕੇਸ ਵਿੱਚ ਬੰਦ ਕਰਕੇ 10 ਅਤੇ 11 ਫਰਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਸਿਲਵਰ ਰੰਗ ਦੀ ਆਈ-20 ਕਾਰ ਰਾਹੀਂ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਚਾਕੂ ਅਤੇ ਕਾਰ ਬਰਾਮਦ ਕਰ ਲਈ ਹੈ।

ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

Blind Murder Solved-

ਮੁਢਲੀ ਪੁੱਛਗਿੱਛ ਵਿੱਚ ਪ੍ਰਿੰਸ ਨੇ ਦੱਸਿਆ ਕਿ 9 ਫਰਵਰੀ ਦੀ ਰਾਤ ਮਲਿਕਾ ਉਸ ਦੇ ਘਰ ਮੌਜੂਦ ਸੀ। ਝਗੜੇ ਤੋਂ ਬਾਅਦ ਉਸ ਨੇ ਚਾਕੂ ਮਾਰ ਕੇ ਕਤਲ ਕੀਤਾ। ਬਾਅਦ ਵਿੱਚ ਸਬੂਤ ਮਿਟਾਉਣ ਲਈ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਸਮੈਲ ਆਉਣ ਕਾਰਨ ਅੱਗ ਬੁਝਾ ਦਿੱਤੀ। ਲਾਸ਼ ਨੂੰ ਪਹਿਲਾਂ ਬਰੀਫਕੇਸ ਵਿੱਚ ਪੈਕ ਕਰਕੇ ਘਰ ਵਿੱਚ ਰੱਖਿਆ ਗਿਆ। 10 ਫਰਵਰੀ ਸਾਰਾ ਦਿਨ ਲਾਸ਼ ਘਰ ਵਿੱਚ ਹੀ ਰਹੀ। Blind Murder Solved ਫਿਰ ਇੱਕ ਨਵਾਂ ਲਾਲ ਬਰੀਫਕੇਸ ਲਿਆਂਦਾ ਗਿਆ ਅਤੇ 11–12 ਫਰਵਰੀ ਦੀ ਦਰਮਿਆਨੀ ਰਾਤ ਨੂੰ ਆਈ-20 ਕਾਰ ਰਾਹੀਂ ਬਹਿਮਣ ਰੋਡ ਸਥਿਤ ਖੇਤਾਂ ਵਿੱਚ ਲਾਸ਼ ਸੁੱਟ ਦਿੱਤੀ।

ਪੁਲਿਸ ਅਨੁਸਾਰ ਹਿਰਾਸਤ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਲਾਸ਼ ਸੁੱਟਣ ਤੋਂ ਅਗਲੇ ਦਿਨ ਉਸ ਨੇ ਆਪਣੀ ਛਾਤੀ ‘ਤੇ ਮਲਿਕਾ ਅਤੇ ਆਪਣਾ ਟੈਟੂ ਬਣਵਾਇਆ, ਤਾਂ ਜੋ ਲੋਕਾਂ ਅਤੇ ਪੁਲਿਸ ਨੂੰ ਇਹ ਲੱਗੇ ਕਿ ਉਹ ਮਲਿਕਾ ਨਾਲ ਬਹੁਤ ਪਿਆਰ ਕਰਦਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਿੰਸ ਨਸ਼ਿਆਂ ਦਾ ਆਦੀ ਵੀ ਹੈ ਅਤੇ ਉਸ ਦਾ ਡੋਪ ਟੈਸਟ ਕਰਵਾਇਆ ਜਾਵੇਗਾ।

ਐਸਐਸਪੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਸਕੇ ਕਿ ਵਾਰਦਾਤ ਵਿੱਚ ਉਹ ਇਕੱਲਾ ਸੀ ਜਾਂ ਕੋਈ ਹੋਰ ਵੀ ਸ਼ਾਮਲ ਸੀ ਅਤੇ ਕਤਲ ਦੀ ਅਸਲ ਵਜ੍ਹਾ ਕੀ ਰਹੀ।

ਇਸ ਦਰਦਨਾਕ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਅਕਸਰ ਗਲਤ ਰਾਹਾਂ ‘ਤੇ ਭਟਕ ਜਾਂਦੀ ਹੈ, ਜਿੱਥੇ ਅੰਤ ਹਨੇਰਾ ਅਤੇ ਮੌਤ ਹੁੰਦਾ ਹੈ। ਮਲਿਕਾ ਦਾ ਇਹ ਅੰਤ ਪਰਿਵਾਰਾਂ ਅਤੇ ਨੌਜਵਾਨਾਂ ਲਈ ਇੱਕ ਵੱਡਾ ਸਬਕ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *