ਭੁੱਚੋ ਮੰਡੀ ਦੇ ਪਿੰਡ ਸੇਮਾ ਕਲਾ ਵਿਖੇ ਭਾਜਪਾ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

BJP Foundation Day

crimeawaz
2 Min Read

BJP Foundation Day

ਭੁੱਚੋ ਮੰਡੀ ਨਥਾਣਾ 7 ਅਪ੍ਰੈਲ (ਹਰਬੰਸ ਸਿੰਘ ਭੋਲਾ)

ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਸੇਮਾ ਕਲਾ ਵਿਖੇ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਮੀਤ ਪ੍ਰਧਾਨ ਰੰਜੀਵ ਟੀਨੂੰ, ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਗੋਗੀ BJP Foundation Day ਕਲਿਆਣ, ਸੀਨੀਅਰ ਆਗੂ ਡਾਕਟਰ ਕੁਲਰਾਜ ਸਿੰਘ, ਐਸ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਆਕਲੀਆ, ਮੰਡਲ ਪ੍ਰਧਾਨ ਵਿਸ਼ਾਲ ਮਹੇਸ਼ਵਰੀ, ਮਾਸਟਰ ਚਰਨਜੀਤ ਸਿੰਘ ਲਹਿਰਾ ਮਹੁੱਬਤ, ਰਾਮ ਲਾਲ ਗੰਗਾ ਅਤੇ ਸਾਬਕਾ ਮੰਡਲ ਪ੍ਰਧਾਨ ਜਤਿੰਦਰ ਸੇਮਾ ਕਲਾ ਸਮੇਤ ਭਾਰੀ ਗਿਣਤੀ ਵਿੱਚ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਭੁੱਚੋ ਮੰਡੀ ਦੇ ਪਿੰਡ ਸੇਮਾ ਕਲਾ ਵਿਖੇ ਜੁੜੀ ਭਾਜਪਾ ਆਗੂਆਂ ਦੀ ਭੀੜ, ਪਾਰਟੀ ਦੇ 47 ਸਾਲਾ ਸਫ਼ਰ ‘ਤੇ ਪਾਇਆ ਚਾਨਣਾ

ਸਮਾਗਮ ਦੌਰਾਨ ਸਰੂਪ ਚੰਦ ਸਿੰਗਲਾ, ਬਲਦੇਵ ਸਿੰਘ ਆਕਲੀਆ ਅਤੇ ਡਾਕਟਰ ਕੁਲਰਾਜ ਸਿੰਘ ਨੇ ਪਾਰਟੀ ਦੇ 47 ਸਾਲਾਂ ਦੇ ਸ਼ਾਨਦਾਰ ਸਫ਼ਰ ਅਤੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। BJP Foundation Day ਬੁਲਾਰਿਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਰੀਬਾਂ, ਮਜ਼ਦੂਰਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਲੋਕ ਭਲਾਈ ਸਕੀਮਾਂ ਰਾਹੀਂ ਹਰ ਵਰਗ ਦੀ ਮਦਦ ਕਰ ਰਹੀ ਹੈ। ਇਸ ਮੌਕੇ ਜਸਮੀਤ ਸਿੰਘ ਪੂਹਲੀ, ਸੰਤ ਰਾਮ ਯਾਦਵ, ਗੁਰਲਾਲ ਵਿੱਕੀ ਪੂਹਲਾ, ਸਰਕਲ ਪ੍ਰਧਾਨ ਜਸਕਰਨ ਸਿੰਘ ਨਥਾਣਾ ਅਤੇ ਜਸਵਿੰਦਰ ਸਿੰਘ ਭੁੱਲਰ ਸਮੇਤ ਹੋਰਨਾਂ ਆਗੂਆਂ ਨੇ ਵੀ ਹਾਜ਼ਰੀ ਲਗਵਾਈ ਅਤੇ ਪਾਰਟੀ ਪਰਿਵਾਰ ਦਾ ਹਿੱਸਾ ਹੋਣ ‘ਤੇ ਫ਼ਖ਼ਰ ਮਹਿਸੂਸ ਕੀਤਾ।

Read More News

Crime Awaz India

ਐਪ ਅਤੇ ਸੋਸ਼ਲ ਮੀਡੀਆ ਲਿੰਕ: ਇੱਥੇ ਕਲਿੱਕ ਕਰੋ

Leave a Comment

Leave a Reply

Your email address will not be published. Required fields are marked *