Bird protection project
ਭੁੱਚੋ ਮੰਡੀ ਨਥਾਣਾ 6 ਫਰਵਰੀ ਆਵਾਜ਼ ਇੰਡੀਆ ਟੂਡੇ (ਹਰਬੰਸ ਸਿੰਘ)-ਵਾਤਾਵਰਨ ਪ੍ਰੇਮੀਆਂ ਬਿਕਰਮਜੀਤ ਸ਼ਰਮਾ ਤੇ ਰੰਜੀਵ ਟੀਨੂੰ ਦੀ ਅਗਵਾਈ ਵਿੱਚ ਚਿੜੀਆਂ ਦੀ ਘਟਦੀ ਪ੍ਰਜਾਤੀ ਨੂੰ ਮੁੜ ਵਸੇਰਾ ਦੇਣ ਲਈ ਆਲ੍ਹਣੇ ਲਗਾਏ ਗਏ। Bird protection project ਮਾਡਲ ਟਾਊਨ ਵਿੱਚ ਦੇਸੀ ਚਿੜੀਆਂ ਦੀ ਪ੍ਰਜਾਤੀ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਭੁੱਚੋ ਮੰਡੀ ਮਾਡਲ ਟਾਊਨ ਵਿੱਚ ਰਾਜੇਸ਼ ਕੁਮਾਰ ਗਾਜ਼ਾ ਗਰਗ ਵੱਲੋਂ ਆਪਣੀ ਮਾਤਾ ਕਮਲੇਸ਼ ਰਾਣੀ ਦੀ ਯਾਦ ਵਿੱਚ ਇਹ ਆਲ੍ਹਣੇ ਲਗਵਾਏ ਗਏ।
ਬਿਕਰਮਜੀਤ ਨੇ ਦੱਸਿਆ ਕਿ ਵਾਤਾਵਰਨ ਪ੍ਰੇਮੀਆਂ ਸੰਸਥਾ ਪਿਛਲੇ ਤਿੰਨ ਸਾਲਾਂ ਤੋਂ ਇਸ ਉਪਰਾਲੇ ਨੂੰ ਅੰਜਾਮ ਦੇ ਰਹੀ ਹੈ। ਦੇਸੀ ਚਿੜੀਆਂ ਦਾ ਘੱਟ ਜਾਣਾ ਅਤੇ ਵਾਤਾਵਰਨ ਬਚਾਉਣ ਲਈ, ਉਨ੍ਹਾਂ ਦੇ ਰਹਿਣ ਲਈ ਸੁਰੱਖਿਅਤ ਮਕਾਨ ਬਣਾਉਣਾ ਚੁਣੌਤੀ ਭਰਿਆ ਹੋ ਗਿਆ ਸੀ। ਇਸ ਲਈ ਹੁਣ ਆਲ੍ਹਣੇ ਲਗਾ ਕੇ ਚਿੜੀਆਂ ਲਈ ਜਗ੍ਹਾ ਉਪਲਬਧ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਰਤਨ ਨੇ ਸਹਿਯੋਗ ਦਿੱਤਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
