ਪੈਨਸ਼ਨਰ ਹੁਣ ਸੇਵਾ ਕੇਂਦਰਾਂ ‘ਚ RTO ਅਤੇ ਮਾਲ ਵਿਭਾਗ ਸੇਵਾਵਾਂ ਨਾਲ ਮਿਲ ਸਕਦੇ ਹਨ

Muskaan gill
3 Min Read

Bernala RTO and Service Center Updates

Bernala RTO and Service Center Updates: ਕ੍ਰਾਈਮ ਆਵਾਜ਼ ਇੰਡੀਆ ਬਰਨਾਲਾ, 7 ਜਨਵਰੀ 2026 ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੇ ਦੱਸਿਆ ਕਿ ਹੁਣ ਆਰ.ਟੀ.ਓ ਦਫ਼ਤਰ ਅਤੇ ਮਾਲ ਵਿਭਾਗ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿੱਚ ਮਿਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਵਾਹਨ ਅਤੇ ਆਰ.ਸੀ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਸੇਵਾ ਕੇਂਦਰ ‘ਤੇ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਪੈਨਸ਼ਨਰ ਦੀਆਂ ਛੇ ਸੇਵਾਵਾਂ ਹੁਣ ਕਿਸੇ ਵੀ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜਿੰਨਾਂ ਵਿੱਚ ਈ-ਕੇ.ਵਾਈ.ਸੀ, ਪ੍ਰਮਾਣ ਪੱਤਰ, ਸ਼ਕਾਇਤ ਦਰਜ਼ ਕਰਵਾਉਣਾ, ਪ੍ਰੋਫ਼ਾਈਲ ਅੱਪਡੇਟ ਵਰਗੀਆਂ ਸੇਵਾਵਾਂ ਸ਼ਾਮਲ ਹਨ।

ਉਨ੍ਹਾਂ ਦੱਸਿਆ ਮਾਲ ਵਿਭਾਗ ਨਾਲ ਸਬੰਧਿਤ ਫ਼ਰਦ, ਵਿਰਾਸਤੀ ਇੰਤਕਾਲ, ਵਸੀਕੇ ਦੇ ਆਧਾਰ ‘ਤੇ ਇੰਤਕਾਲ, ਮੈਰਿਜ਼ ਸਰਟੀਫ਼ਿਕੇਟ, Bernala RTO and Service Center Updates ਆਮਦਨ ਸਰਟੀਫ਼ਿਕੇਟ ਆਦਿ ਸਾਰੀਆਂ ਸੇਵਾਵਾਂ ਪਹਿਲਾਂ ਹੀ ਸੇਵਾ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀ ਘਰ ਬੈਠੇ 1076 ‘ਤੇ ਡਾਇਲ ਕਰਕੇ ਇਹ ਸਾਰੀਆਂ ਸੇਵਾਵਾਂ ਪ੍ਰਾਪਤ ਕਰ ਸੱਕਦੇ ਹਨ।

ਸੇਵਾ ਕੇਂਦਰ ਦੇ ਇੰਨਚਾਰਜ਼ ਮਨਜੀਤ ਸ਼ਰਮਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੇ ਆਧਾਰ ਕਾਰਡਾਂ ਦੀ ਬਾਇਉਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਹੈ। Bernala RTO and Service Center Updates ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਕੈਂਪ ਲਗਾਏ ਗਏ ਹਨ। ਹੁਣ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹਨ ਅਤੇ ਬੱਚਿਆਂ ਦੇ ਮਾਪੇ ਨੇੜੇ ਦੇ ਸੇਵਾ ਕੇਂਦਰ ‘ਤੇ ਜਾ ਕੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 14 ਸੇਵਾ ਕੇਂਦਰ ਹਨ ਸੋ ਇਹ ਸਾਰੀਆਂ ਸੇਵਾਵਾਂ ਆਪਣੇ ਨਜਦੀਕੀ ਸੇਵਾ ਕੇਂਦਰ ‘ਤੇ ਜਾ ਕੇ ਲਈਆਂ ਜਾ ਸਕਦੀਆਂ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਡੀ.ਸੀ. ਦਫਤਰ ਬਰਨਾਲਾ, ਵੈਟਰਨਰੀ ਹੱਸਪਤਾਲ ਤਪਾ ਅਤੇ ਮਹਿਲ ਕਲਾਂ ਸੇਵਾ ਕੇਂਦਰਾਂ ਵਿਚ ਐਤਵਾਰ ਵਾਲੇ ਦਿਨ ਵੀ ਇੱਕ ਕਾਉਂਟਰ ਨਾਲ ਖੁੱਲੇ ਰਹਿੰਦੇ ਹਨ ਜਿੰਨਾਂ ‘ਤੇ ਜਾ ਕੇ ਛੁੱਟੀ ਵਾਲੇ ਦਿਨ ਵੀ ਇਨ੍ਹਾਂ ਸੇਵਾਂਵਾਂ ਦਾ ਲਾਭ ਲਿਆ ਜਾ ਸਕਦਾ ਹੈ।

Punjab School Holiday Update
My Report: Send Your City New

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *