ਮਨੋਰੰਜਨ ਜਾਂ ਮੌਤ ਦਾ ਜਾਲ? ਬਠਿੰਡਾ ‘ਚ ਖੂਨੀ ਡੋਰ ਨੇ ਮਚਾਇਆ ਕਹਿਰ, ਦੋ ਘਰਾਂ ਦੇ ਚਿਰਾਗ ਜ਼ਖਮੀ

Muskaan gill
4 Min Read

Batinda nylon wire accident

ਬਠਿੰਡਾ, 22 ਜਨਵਰੀ (ਜਗਸੀਰ ਭੁੱਲਰ)-ਕੁਝ ਲੋਕ ਆਪਣੇ ਮਨੋਰੰਜਨ ਦੇ ਲਈ ਦੂਜਿਆਂ ਦੇ ਘਰਾਂ ਵਿੱਚ ਮਾਤਮ ਪਸਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਤੰਗਬਾਜ਼ੀ ਦੇ ਸ਼ੌਕ ਦੇ ਨਾਮ ‘ਤੇ ਵਰਤੀ ਜਾ ਰਹੀ ‘ਕਾਤਲ ਡੋਰ’ ਅੱਜ ਮਾਸੂਮ ਜ਼ਿੰਦਗੀਆਂ ਲਈ ਕਾਲ ਬਣ ਕੇ ਬਠਿੰਡਾ ਦੀਆਂ ਸੜਕਾਂ ‘ਤੇ ਉੱਤਰੀ। ਬਠਿੰਡਾ ਵਿੱਚ ਅੱਜ ਇਸ ਖੂਨੀ ਡੋਰ ਕਾਰਨ ਲਗਾਤਾਰ ਦੋ ਹਾਦਸੇ ਵਾਪਰੇ, ਜਿਨ੍ਹਾਂ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਪਹਿਲੀ ਘਟਨਾ ਵਿੱਚ ਇੱਕ ਨੌਜਵਾਨ ਇਸ ਖੂਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। Batinda nylon wire accident ਹੱਦ ਤਾਂ ਉਦੋਂ ਹੋ ਗਈ ਜਦੋਂ ਮਾਨਵਤਾ ਵੀ ਦਮ ਤੋੜ ਗਈ; ਸੜਕ ‘ਤੇ ਤੜਫ ਰਹੇ ਇਸ ਨੌਜਵਾਨ ਦੀ ਮਦਦ ਕਰਨ ਦੀ ਬਜਾਏ ਕੁਝ ਅਣਪਛਾਤੇ ਚੋਰ ਉਸ ਦਾ ਮੋਬਾਈਲ ਫੋਨ ਅਤੇ ਪਰਸ ਕੱਢ ਕੇ ਰਫੂ-ਚੱਕਰ ਹੋ ਗਏ। ਇਹ ਘਟਨਾ ਸਿੱਧ ਕਰਦੀ ਹੈ ਕਿ ਸਮਾਜ ਵਿੱਚੋਂ ਨੈਤਿਕ ਕਦਰਾਂ-ਕੀਮਤਾਂ ਕਿਵੇਂ ਖ਼ਤਮ ਹੋ ਰਹੀਆਂ ਹਨ।

ਅਜੇ ਇਹ ਸਦਮਾ ਤਾਜ਼ਾ ਹੀ ਸੀ ਕਿ ਮਲੋਟ ਰੋਡ ਸਥਿਤ ਥਰਮਲ ਓਵਰਬ੍ਰਿਜ ‘ਤੇ ਇੱਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ। ਪਿੰਡ ਦੋਦਾ ਦੀ ਰਹਿਣ ਵਾਲੀ 24 ਸਾਲਾ ਮੁਟਿਆਰ ਗੁਰਪ੍ਰੀਤ ਕੌਰ, ਜੋ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਹੀ ਸੀ,Batinda nylon wire accident ਅਚਾਨਕ ਅਸਮਾਨੀ ਮੌਤ ਯਾਨੀ ਨਾਈਲੋਨ ਦੀ ਡੋਰ ਦਾ ਸ਼ਿਕਾਰ ਹੋ ਗਈ। ਸੜਕ ‘ਤੇ ਫੈਲੀ ਇਸ ਚੀਨੀ ਡੋਰ ਨੇ ਮੁਟਿਆਰ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਅਚਾਨਕ ਹੋਏ ਇਸ ਹਮਲੇ ਕਾਰਨ ਗੁਰਪ੍ਰੀਤ ਆਪਣਾ ਸੰਤੁਲਨ ਖੋਹ ਬੈਠੀ ਅਤੇ ਸੜਕ ‘ਤੇ ਜਾ ਡਿੱਗੀ।

ਹਾਦਸਾ ਇੰਨਾ ਭਿਆਨਕ ਸੀ ਕਿ ਖੂਨੀ ਡੋਰ ਨੇ ਗੁਰਪ੍ਰੀਤ ਦੀ ਨੱਕ, ਅੱਖਾਂ ਦੀਆਂ ਪਲਕਾਂ (ਆਈਬ੍ਰੋ) ਅਤੇ ਚਿਹਰੇ ‘ਤੇ ਡੂੰਘੇ ਜ਼ਖਮ ਕਰ ਦਿੱਤੇ। ਘਟਨਾ ਦੀ ਸੂਚਨਾ ਮਿਲਦੇ ਹੀ Batinda nylon wire accident ‘ਨੌਜਵਾਨ ਵੈਲਫੇਅਰ ਸੁਸਾਇਟੀ’ ਦੇ ਵਾਲੰਟੀਅਰਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਕੁੜੀ ਨੂੰ ਸੰਭਾਲਿਆ ਅਤੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਗੁਰਪ੍ਰੀਤ ਦੇ ਚਿਹਰੇ ਦੀ ਹਾਲਤ ਦੇਖ ਕੇ ਹਰ ਕਿਸੇ ਦੀ ਅੱਖ ਨਮ ਸੀ। ਡਾਕਟਰਾਂ ਮੁਤਾਬਕ ਉਸ ਦੇ ਚਿਹਰੇ ‘ਤੇ ਕਾਫੀ ਡੂੰਘੇ ਕੱਟ ਲੱਗੇ ਹਨ, ਹਾਲਾਂਕਿ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਨ੍ਹਾਂ ਹਾਦਸਿਆਂ ਤੋਂ ਬਾਅਦ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚੀਨੀ ਡੋਰ ਦੀ ਵਿਕਰੀ ‘ਤੇ ਸਿਰਫ਼ ਕਾਗਜ਼ੀ ਪਾਬੰਦੀ ਹੈ,Batinda nylon wire accident ਜਦਕਿ ਜ਼ਮੀਨੀ ਪੱਧਰ ‘ਤੇ ਇਹ ਡੋਰ ਸ਼ਰੇਆਮ ਵਿਕ ਰਹੀ ਹੈ ਅਤੇ ਲੋਕਾਂ ਦੇ ਗਲੇ ਵੱਢ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਕਾਤਲਾਨਾ ਮਨੋਰੰਜਨ ‘ਤੇ ਸਖ਼ਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਦੇ ਘਰ ਦਾ ਚਿਰਾਗ ਬੁਝਣ ਤੋਂ ਬਚ ਸਕੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *