Bathinda Protest Bajwa Faces Backlash
Bathinda Protest: Bajwa Faces Backlash : ਬਠਿੰਡਾ 13 ਫ਼ਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ – ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਐਸ ਸੀ ਭਾਈਚਾਰੇ ਬਾਰੇ ਕੀਤੀ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਬਠਿੰਡਾ ਵਲੋਂ ਅੰਬੇਡਕਰ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕਿਆ ਗਿਆ।
ਆਪ ਆਗੂਆਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਿਰਫ਼ ਆਪ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਨਹੀਂ, ਸਗੋਂ ਪੂਰੇ ਐਸ ਸੀ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤੀ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਮਾਨਸਿਕ ਸੰਤੁਲਨ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇਹ ਸ਼ਬਦਾਵਲੀ ਇੱਕ ਖ਼ਰਾਬ ਮਾਨਸਿਕਤਾ ਵਾਲੇ ਇਨਸਾਨ ਹੀ ਵਰਤ ਸਕਦਾ ਹੈ।Bathinda Protest Bajwa Faces Backlash ਆਪ ਨੇ ਮੰਗ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਐਸ ਸੀ ਭਾਈਚਾਰੇ ਤੋਂ ਮੁਆਫ਼ੀ ਮੰਗੇ ਅਤੇ ਅਗਲੇ ਸਮੇਂ ਅਜਿਹੀ ਸ਼ਬਦਾਵਲੀ ਵਰਤਣ ਤੋਂ ਤੌਬਾ ਕਰੇ।
ਆਪ ਆਗੂਆਂ ਨੇ ਕਾਂਗਰਸ ਦੀਆਂ ਨीतੀਆਂ ‘ਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੁਰਾਣੇ ਸਮੇਂ ਕਿਸੇ ਵੀ ਸਰਕਾਰ ਵਿੱਚ ਐਸ ਸੀ ਭਾਈਚਾਰੇ ਨੂੰ ਕੈਬਨਿਟ ਵਿੱਚ ਜਿੰਮੇਵਾਰੀ ਨਹੀਂ ਦਿੱਤੀ ਗਈ ਸੀ, Bathinda Protest Bajwa Faces Backlash ਪਰ ਹੁਣ ਆਪ ਦੀ ਸਰਕਾਰ ਵੱਲੋਂ ਐਸ ਸੀ ਭਾਈਚਾਰੇ ਨੂੰ ਸਰਕਾਰ ਵਿੱਚ ਵਜ਼ੀਰੀਆਂ ਮਿਲ ਰਹੀਆਂ ਹਨ। ਇਸ ਲਈ ਕਾਂਗਰਸ ਆਗੂਆਂ ਵੱਲੋਂ ਕੀਤੀ ਗਈ ਇਹ ਸ਼ਬਦਾਵਲੀ ਸਵੀਕਾਰਯੋਗ ਨਹੀਂ।

ਇਸ ਮੌਕੇ ਤੇ ਆਪ ਦੇ ਸੁਖਵੀਰ ਸਿੰਘ ਮਾਈਸਰਖਾਨਾ (ਐੱਮ ਐੱਲ ਏ ਮੌੜ), ਨਵਦੀਪ ਸਿੰਘ ਜੀਦਾ (ਲੋਕ ਸਭਾ ਇੰਚਾਰਜ ਬਠਿੰਡਾ, ਚੇਅਰਮੈਨ ਸ਼ੂਗਰਫੈੱਡ ਪੰਜਾਬ), ਜਤਿੰਦਰ ਸਿੰਘ ਭੱਲਾ (ਚੇਅਰਮੈਨ ਇੰਪਰੂਵਮੈਂਟ ਟਰਸਟ ਅਤੇ ਜ਼ਿਲ੍ਹਾ ਪ੍ਰਧਾਨ ਆਪ ਬਠਿੰਡਾ), ਬਲਵਿੰਦਰ ਸਿੰਘ ਬੱਲ੍ਹੋ (ਚੇਅਰਮੈਨ ਮਾਰਕੀਟ ਕਮੇਟੀ ਮੌੜ), ਰਾਕੇਸ਼ ਪੁਰੀ (ਚੇਅਰਮੈਨ ਜੰਗਲਾਤ ਵਿਭਾਗ ਪੰਜਾਬ), ਗੁਰਜੰਟ ਸਿੰਘ ਸਿਵੀਆਂ (ਵਾਈਸ ਚੇਅਰਮੈਨ ਐਸ ਸੀ ਕਾਰਪੋਰੇਸ਼ਨ), ਨੀਲ ਗਰਗ (ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ), ਮਨਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ), ਹਰਮੰਦਰ ਸਿੰਘ ਬਰਾੜ (ਜੋਨ ਇੰਚਾਰਜ ਸਿੱਖਿਆ ਕ੍ਰਾਂਤੀ), ਅਮਰਦੀਪ ਸਿੰਘ ਰਾਜਨ (ਚੇਅਰਮੈਨ ਕੋਆਪਰੇਟਿਵ ਸੁਸਾਇਟੀ ਬਠਿੰਡਾ), ਬਲਜੀਤ ਸਿੰਘ ਬੱਲੀ (ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ), ਬਲਕਾਰ ਸਿੰਘ ਭੋਖੜਾ (ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ ਮੰਡੀ), ਜਗਜੀਤ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਨਥਾਣਾ), ਸੁਰਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਭੁੱਚੋ), ਬਲਜਿੰਦਰ ਕੌਰ (ਸੰਗਠਣ ਇੰਚਾਰਜ ਭੁੱਚੋ), ਬੂਟਾ ਸਿੰਘ ਸੰਦੋਹਾ (ਸੰਗਠਨ ਇੰਚਾਰਜ ਹਲਕਾ ਮੋੜ), ਵਿਕਰਮ ਲਵਲੀ (ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ), ਟੇਕ ਸਿੰਘ ਬੰਗੀ (ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ), ਰਮਨਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਯੂਥ ਵਿੰਗ) ਅਤੇ ਹੋਰ ਬਹੁਤ ਸਾਰੇ ਵਲੰਟੀਅਰ ਮੌਜੂਦ ਸਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
