Bathinda Newspaper Hawkers Honored
Bathinda Newspaper Hawkers Honored : ਅਵਾਜ਼ ਇੰਡੀਆ ਬਠਿੰਡਾ ਜਗਸੀਰ ਭੁੱਲਰ-ਅੱਜ ਇੱਥੇ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਮਨੁੱਖਤਾ ਦੇ ਇਕ ਵਿਸ਼ਾਲ ਤੇ ਸਰਾਹਣਯੋਗ ਉਪਰਾਲੇ ਦਾ ਗਵਾਹ ਬਣਿਆ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਰੈਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ‘ਨਵੀਂ ਉਡਾਣ’ ਪਹਲ ਤਹਿਤ 50 ਅਖ਼ਬਾਰ ਹਾਕਰਾਂ ਨੂੰ ਸਾਈਕਲਾਂ ਅਤੇ ਜੈਕਟਾਂ ਵੰਡੀਆਂ। Bathinda Newspaper Hawkers Honored ਇਸ ਸਮਾਗਮ ਵਿੱਚ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਅਖ਼ਬਾਰ ਹਾਕਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਦਾ ਇਹ ਵਰਗ ਤਿੱਖੀ ਠੰਢ, ਮੀਂਹ ਆਦਿ ਮੌਸਮੀ ਮੁਸ਼ਕਲਾਂ ਦੇ ਬਾਵਜੂਦ ਸਵੇਰੇ 4–5 ਵਜੇ ਉੱਠ ਕੇ ਘਰ-ਘਰ ਅਖ਼ਬਾਰ ਪਹੁੰਚਾਉਂਦਾ ਹੈ। ਇਹ ਲੋਕ ਅੰਸ਼ਕਾਲੀ ਕੰਮ ਕਰਦੇ ਹਨ ਅਤੇ ਸਾਈਕਲਾਂ ’ਤੇ ਅਖ਼ਬਾਰ ਵੰਡਣ ਤੋਂ ਬਾਅਦ ਆਪਣੀ ਅਗਲੀ ਰੋਜ਼ਗਾਰ ਗਤੀਵਿਧੀ ਵੱਲ ਰੁਖ ਕਰਦੇ ਹਨ। Bathinda Newspaper Hawkers Honored ਵਿਡੰਬਨਾ ਇਹ ਹੈ ਕਿ ਅਕਸਰ ਉਨ੍ਹਾਂ ਦੀਆਂ ਸਾਈਕਲਾਂ ਪੁਰਾਣੀਆਂ ਅਤੇ ਖ਼ਰਾਬ ਹੁੰਦੀਆਂ ਹਨ, ਜਿਸ ਕਾਰਨ ਅਖ਼ਬਾਰ ਵੰਡਣ ਵਿੱਚ ਦੇਰੀ ਹੁੰਦੀ ਹੈ ਅਤੇ ਅਗਲੇ ਕੰਮ ਤੱਕ ਸਮੇਂ ਸਿਰ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ।
ਅਖ਼ਬਾਰ ਹਾਕਰਾਂ ਦੀਆਂ ਇਨ੍ਹਾਂ ਕਠਿਨ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਨਵੀਆਂ ਸਾਈਕਲਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ, ਉਨ੍ਹਾਂ ਕਿਹਾ ਕਿ ਇਸ ਨਵੀਂ ਅਤੇ ਨੇਕ ਪਹਲ ਦਾ ਮੁੱਖ ਉਦੇਸ਼ ਅਖ਼ਬਾਰ ਹਾਕਰਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਆਸਾਨ ਬਣਾਉਣਾ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਨਾ ਹੈ।
ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਖ਼ਬਾਰ ਇੱਕ ਪਾਸੇ ਲੋਕਤੰਤਰਕ ਢਾਂਚੇ ਦੀ ਮਜ਼ਬੂਤ ਨੀਂਹ ਹਨ ਅਤੇ ਦੂਜੇ ਪਾਸੇ ਜਾਣਕਾਰੀ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਆਸ ਜਤਾਈ ਕਿ ਇਹ ਕਦਮ ਸਮਾਜ ਦੇ ਇਸ ਅਹਿਮ ਵਰਗ ਨੂੰ ਹੋਰ ਉਤਸ਼ਾਹ ਨਾਲ ਆਪਣਾ ਫ਼ਰਜ਼ ਨਿਭਾਉਣ ਵਿੱਚ ਸਹਾਇਕ ਸਾਬਤ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਅੰਤ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਉੱਨਤੀ ਲਈ ਹਰ ਸੰਭਵ ਯਤਨ ਕਰਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਲੋੜਵੰਦ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹੇ। ਅਜਿਹੀਆਂ ਪਹਿਲਕਦਮੀਆਂ ਸਮਾਜ ਦੇ ਇਸ ਮਿਹਨਤੀ ਵਰਗ ਦਾ ਆਤਮ-ਵਿਸ਼ਵਾਸ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
