Bathinda News: ਸਹਾਰਾ ਸਮਾਜ ਸੇਵਾ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ,200 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ

Nishi Kashyap
3 Min Read

ਬਠਿੰਡਾ ਜਗਸੀਰ ਸਿੰਘ ਭੁੱਲਰ 15 ਮਾਰਚ

Bathinda News: ਸਹਾਰਾ ਸਮਾਜ ਸੇਵਾ ਵੱਲੋਂ ਬੀ.ਐਮ.ਸੀ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਅੱਜ ਬਠਿੰਡਾ– ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਏਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਡਾਕਟਰਾਂ ਵੱਲੋਂ ਮੁਫ਼ਤ ਚੈਕਅੱਪ ਅਤੇ ਸਲਾਹ ਦਿੱਤੀ ਗਈ ਅਤੇ ਕਰੀਬ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। Bathinda News

ਇਸ ਮੌਕੇ ਸਹਾਰਾ ਸੰਸਥਾ ਦੇ (Bathinda News) ਮੁੱਖੀ ਸੰਦੀਪ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਬੇਸਹਾਰਿਆਂ ਲਈ ਸਹਾਰਾ ਧਾਮ ਬਣਾਉਣ ਲਈ ਜਗ੍ਹਾ ਖਰੀਦਣ ਦੀ ਖੁਸ਼ੀ ਵਿੱਚ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਵਿੱਚ ਡਾ. ਗੁਰਿੰਦਰ ਸਿੰਘ ਮਾਨ (ਹੱਡੀਆਂ ਅਤੇ ਜੋੜਾਂ ਦੇ ਮਾਹਿਰ), ਡਾ. ਸਿਮਰਪ੍ਰੀਤ ਮਾਨ (ਐਮ.ਡੀ. ਮੈਡੀਸਨ, ਛਾਤੀ ਅਤੇ ਸ਼ੁਗਰ ਰੋਗਾਂ ਦੇ ਮਾਹਿਰ), ਡਾ. ਇਸਾਨ ਬਾਂਸਲ (ਐਮ.ਡੀ. ਆਈ.ਸੀ.ਯੂ), ਅਤੇ ਡਾ. ਰਾਜੀਵ ਚਾਵਲਾ (ਪੀ.ਐਚ.ਡੀ. ਮਾਈਕ੍ਰੋਬਾਇਓਲੋਜਿਸਟ ਅਤੇ ਇਨਫੈਕਸ਼ਨ ਕੰਟਰੋਲਰ) ਦੇ ਉਪਰਾਲੇ ਨਾਲ ਬੀ.ਐਮ.ਸੀ ਹਸਪਤਾਲ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ।Bathinda News

ਕੈਂਪ ਦੌਰਾਨ ਡਾ. ਪ੍ਰਵੀਨ ਗਰਗ (ਡੀ.ਐਮ. ਪੇਟ ਅਤੇ ਲੀਵਰ ਰੋਗ), ਡਾ. ਸਾਗਰ ਚਾਵਲਾ (ਈ.ਐਨ.ਟੀ.), ਡਾ. ਜਾਗਰਦੀਪ ਸਿੰਘ (ਪਿਸ਼ਾਬ ਅਤੇ ਗੁਰਦਾ ਰੋਗ), ਡਾ. ਪੰਕਜ ਗੋਇਲ (ਦਿਲ ਦੇ ਰੋਗਾਂ ਦੇ ਮਾਹਿਰ), ਡਾ. ਨਿਖਿਲ ਜੋੜਾਂ ਅਤੇ ਡਾ. ਗੁਰਲੀਨ ਰੰਧਾਵਾ ਵੱਲੋਂ ਮਰੀਜ਼ਾਂ ਨੂੰ ਚੈਕ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਕੈਂਪ ਵਿੱਚ ਮਰੀਜ਼ਾਂ ਦੇ ਸ਼ੁਗਰ ਅਤੇ ਈ.ਸੀ.ਜੀ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ।Bathinda News

ਡਾਕਟਰ ਗੁਰਿੰਦਰ ਸਿੰਘ ਮਾਨ ਤੇ ਡਾਕਟਰ ਸਿਮਰਜੀਤ ਕੌਰ ਮਾਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੈਂਪ ਵਿੱਚ ਆਏ ਮਰੀਜ਼ਾਂ ਲਈ ਲੋੜੀਂਦੀ ਸਰਜਰੀ ਉੱਤੇ 31 ਮਾਰਚ ਤੱਕ ਬਰਨਾਲਾ ਹਸਪਤਾਲ ਵਿੱਚ 50 ਫੀਸਦੀ ਛੂਟ ਦਿੱਤੀ ਜਾਵੇਗੀ।Bathinda News

ਇਸ ਮੌਕੇ ਸਹਾਰਾ ਦੇ,ਮੀਤ ਪ੍ਰਧਾਨ ਸੁਖਦੇਵ ਸਿੰਘ ਕਾਲਾ,ਮਨੋਜ ਕੁਮਾਰ ਖਜ਼ਾਨਚੀ , ਮਨਪ੍ਰੀਤ ਸਿੰਘ ਗਿੱਲ ਪ੍ਰੈਸ ਸਕੱਤਰ, ਰਜਨੀਸ਼ ਕਰਕਰਾ ਸਹਾਇਕ ਪ੍ਰੈਸ ਸਕੱਤਰ, ਜਸਪਾਲ ਸਿੰਘ ਹੈਪੀ ਸਲਾਹਕਾਰ,ਮੈਂਬਰ ਗੁਰਤੇਜ ਸਿੰਘ ਕਾਲਾ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਤਾਰੀ, ਵਰਿੰਦਰ ਸਿੰਘ ਬਿੰਦਰ, ਹਰਜੀਵਨ ਸਿੰਘ ਖਾਲਸਾ , ਸੁਖਚੈਨ ਸਿੰਘ ਸੁੱਖਾ,ਪੀ,ਆਰ,ਉ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ Bathinda News

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *