Bathinda Murder Mystery Solved
Bathinda Murder Mystery Solved : ਬਠਿੰਡਾ 13 ਫਰਵਰੀ 2026 (ਜਗਸੀਰ ਭੁੱਲਰ) ਆਵਾਜ਼ ਇੰਡੀਆ- ਬਠਿੰਡਾ–ਸ੍ਰੀ ਗੰਗਾ ਨਗਰ ਨੈਸ਼ਨਲ ਹਾਈਵੇ ਦੇ ਕਿਨਾਰੇ ਅਟੈਚੀ ਵਿੱਚ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਜੋਤੀ ਯਾਦਵ ਬੈਂਸ, ਐਸਐਸਪੀ ਬਠਿੰਡਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਹਿਮਣ ਦੀਵਾਨਾ ਨੇੜੇ ਖੇਤਾਂ ਵਿੱਚ ਇੱਕ ਅਟੈਚੀ ਪਈ ਹੈ, ਜਿਸ ਵਿੱਚ ਇੱਕ ਨੌਜਵਾਨ ਲੜਕੀ ਦੀ ਅੱਗ ਨਾਲ ਸਾੜੀ ਹੋਈ ਲਾਸ਼ ਮੌਜੂਦ ਹੈ।Bathinda Murder Mystery Solved ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਪੁਲਿਸ ਟੀਮ ਦਾ ਗਠਨ ਕੀਤਾ ਗਿਆ। ਪੁਲਿਸ ਥਾਣਾ ਸਦਰ ਬਠਿੰਡਾ ਅਤੇ ਸੀ.ਆਈ.ਏ ਸਟਾਫ-1 ਦੀਆਂ ਟੀਮਾਂ ਨੇ ਮਾਮਲੇ ਦੀ ਤਫਤੀਸ਼ ਕਰਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ।
ਤਫਤੀਸ਼ ਦੌਰਾਨ ਮ੍ਰਿਤਕ ਲੜਕੀ ਦੀ ਪਹਿਚਾਣ ਸਪਨਾ ਉਰਫ ਮਲਿਕਾ, ਪੁੱਤਰੀ ਸ਼ਿੰਦਰ ਪਾਲ, ਵਾਸੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਜੋਂ ਹੋਈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਲੜਕੀ ਨੂੰ ਮਿਤੀ 07.02.26 ਨੂੰ ਸ਼ਾਮ 9:44 ਵਜੇ ਪਰਸਰਾਮ ਨਗਰ ਵਿੱਚ ਦੇਖਿਆ ਗਿਆ। ਮ੍ਰਿਤਕਾ ਦੇ ਮੋਬਾਈਲ ਫੋਨ ਦੀ ਟੈਕਨੀਕਲ ਜਾਂਚ ਕਰਕੇ ਕਰੀਬ 10–15 ਸ਼ੱਕੀ ਵਿਅਕਤੀਆਂ ਨੂੰ ਸ਼ਾਮਲ ਪੜਤਾਲ ਅਤੇ ਪੁੱਛਗਿੱਛ ਕੀਤੀ ਗਈ।
ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇਸ ਕਤਲ ਦਾ ਦੋਸ਼ੀ ਪ੍ਰਿੰਸ ਕੁਮਾਰ, ਪਿੰਡ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ, ਹਾਲ ਅਬਾਦ ਗਲੀ ਨੰਬਰ 1-ਬੀ, ਸੁਰਖਪੀਰ ਰੋਡ ਬਠਿੰਡਾ ਹੈ, ਜਿਸ ਨੂੰ ਮਿਤੀ 13.02.26 ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਹ ਮ੍ਰਿਤਕ ਲੜਕੀ ਦਾ ਦੋਸਤ ਸੀ। ਦੋਵੇਂ ਮਿਤੀ 09.02.26 ਨੂੰ ਗਲੀ ਨੰਬਰ ਵੀ, ਸੁਰਖਪੀਰ ਰੋਡ ਬਠਿੰਡਾ ਵਿੱਚ ਇਕੱਠੇ ਸਨ। ਦੋਸ਼ੀ ਨੇ ਇਸ ਕਤਲ ਦੀ ਵਾਰਦਾਤ ਉਸੇ ਦਿਨ ਸਵੇਰੇ 09.02.26 ਨੂੰ ਅੰਜਾਮ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਸਾੜ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਤਫਤੀਸ਼ ਦੌਰਾਨ ਵਰਤੀ ਗਈ ਗੱਡੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਕਾਤਲ ਪ੍ਰਿੰਸ ਨੇ ਕਤਲ ਕਰਨ ਤੋਂ ਬਾਅਦ ਮ੍ਰਿਤਕ ਲੜਕੀ ਦਾ ਟੈਟੂ ਆਪਣੇ ਸਰੀਰ ’ਤੇ ਵੀ ਬਣਵਾਇਆ ਸੀ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
