ਬਠਿੰਡਾ ਨਿਗਮ ਦਾ 208 ਕਰੋੜ ਰੁਪਏ ਦਾ ਬਜਟ, ਵਿਕਾਸ ਲਈ ਸਿਰਫ਼ 43 ਕਰੋੜ

Muskaan gill
2 Min Read

Bathinda Municipal Budget 2026

Bathinda Municipal Budget 2026 : ਬਠਿੰਡਾ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਲਗਭਗ ਚਾਰ ਲੱਖ ਦੀ ਆਬਾਦੀ ਵਾਲੇ ਬਠਿੰਡਾ ਸ਼ਹਿਰ ਲਈ ਨਗਰ ਨਿਗਮ ਵੱਲੋਂ ਤਿਆਰ ਕੀਤਾ ਗਿਆ 208 ਕਰੋੜ ਰੁਪਏ ਦਾ ਬਜਟ 27 ਫਰਵਰੀ ਨੂੰ ਹੋਣ ਵਾਲੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਸਾਲ 2026-27 ਲਈ ਤਿਆਰ ਬਜਟ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮਹਿਜ਼ 43.45 ਕਰੋੜ ਰੁਪਏ ਰੱਖੇ ਗਏ ਹਨ, ਜਦਕਿ 12.96 ਕਰੋੜ ਰੁਪਏ ਸਰਕਾਰ ਵੱਲੋਂ ਮਿਲਣ ਦੀ ਉਮੀਦ ਹੈ। ਕੁੱਲ ਬਜਟ ਦਾ ਲਗਭਗ 80 ਫ਼ੀਸਦੀ ਹਿੱਸਾ, ਜਿਵੇਂ ਕਿ 119 ਕਰੋੜ ਰੁਪਏ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਤੇ ਖ਼ਰਚ ਹੋਵੇਗਾ ਅਤੇ 67.75 ਕਰੋੜ ਰੁਪਏ ਦਫ਼ਤਰੀ ਰੱਖ-ਰਖਾਅ ਲਈ। Bathinda Municipal Budget 2026 ਇਸ ਤੋਂ ਇਲਾਵਾ 2.10 ਕਰੋੜ ਰੁਪਏ ਹੰਗਾਮੀ ਖ਼ਰਚਿਆਂ ਲਈ ਰੱਖੇ ਗਏ ਹਨ।

ਨਿਗਮ ਦੇ ਕਰਜ਼ੇ ਬਾਰੇ, 43.75 ਕਰੋੜ ਰੁਪਏ ਦੇ ਬਕਾਇਆ ਲੋਨ ਦੇ ਬਦਲੇ ਇਸ ਸਾਲ 15.18 ਕਰੋੜ ਰੁਪਏ ਵਿਆਜ ਵਜੋਂ ਤਾਰਨੇ ਪੈਣਗੇ। ਇਹ ਕਰਜ਼ੇ ਪੀ.ਆਈ.ਡੀ.ਬੀ. ਅਤੇ ਹੁਡਕੋ ਤੋਂ ਲਏ ਗਏ ਸਨ, ਜਿਨ੍ਹਾਂ ਦੀ ਭਰਪਾਈ ਐਕਸਾਈਜ਼ ਡਿਊਟੀ ਰਾਹੀਂ ਕੀਤੀ ਜਾ ਰਹੀ ਹੈ।

ਸ਼ਹਿਰ ਦੀ ਮੁੱਖ ਸਮੱਸਿਆ ਡਾਵਾਂਡੋਲ ਸੀਵਰੇਜ ਵਿਵਸਥਾ ਹੈ, ਜੋ ਬਰਸਾਤ ਦੇ ਦਿਨਾਂ ਵਿੱਚ ਚੁਣੌਤੀ ਬਣਦੀ ਹੈ, Bathinda Municipal Budget 2026 ਪਰ ਬਜਟ ਵਿੱਚ ਇਸ ਲਈ ਕੋਈ ਵੱਡਾ ਪ੍ਰਬੰਧ ਨਹੀਂ ਦਿਖਾਈ ਦੇ ਰਿਹਾ। ਸ਼ਹਿਰ ਦਾ ਦਾਇਰਾ ਵਧ ਰਿਹਾ ਹੈ ਅਤੇ ਕਈ ਨਵੀਆਂ ਕਾਲੋਨੀਆਂ ਨਿਗਮ ਦੀ ਹੱਦ ਵਿੱਚ ਸ਼ਾਮਲ ਹੋ ਰਹੀਆਂ ਹਨ, ਜਿਸ ਨਾਲ ਵਿੱਤੀ ਬੋਝ ਵਧ ਰਿਹਾ ਹੈ।

ਵਿਕਾਸ ਕਾਰਜਾਂ ਦੀ ਸੂਚੀ ਵਿੱਚ ਨਵੀਆਂ ਸੜਕਾਂ, ਮੁਰੰਮਤ, ਜ਼ਮੀਨੀ ਮੁਆਵਜ਼ਾ ਅਤੇ ਕਮਿਊਨਿਟੀ ਸੈਂਟਰ ਸ਼ਾਮਲ ਹਨ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਆਬਾਦੀ ਦੇ ਮੱਦੇਨਜ਼ਰ ਇਹ ਰਾਸ਼ੀ ਘੱਟ ਹੈ। ਸਾਰੀਆਂ ਨਜ਼ਰਾਂ 27 ਫਰਵਰੀ ਦੀ ਮੀਟਿੰਗ ‘ਤੇ ਟਿਕੀ ਹੋਈਆਂ ਹਨ, ਜਿੱਥੇ ਕੌਂਸਲਰਾਂ ਵੱਲੋਂ ਬਜਟ ‘ਤੇ ਚਰਚਾ ਕੀਤੀ ਜਾਵੇਗੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *