ਬਠਿੰਡਾ ਸ਼ਹਿਰ ਵਿੱਚ ਚੋਰ ਚੁਸਤ, ਪੁਲਿਸ ਸੁਸਤ ਕਿਉਂ?

Muskaan gill
3 Min Read

Bathinda gold shop robbery

Bathinda gold shop robbery : ਕ੍ਰਾਈਮ ਆਵਾਜ਼ ਇੰਡੀਆ (ਜਗਸੀਰ ਭੁੱਲਰ)-ਬਠਿੰਡਾ ਦੇ ਪ੍ਰਤਾਪ ਨਗਰ ਅੰਦਰ ਸੁਨਿਆਰੇ ਦੀ ਦੁਕਾਨ ਭੰਨ ਕੇ ਲੱਖਾਂ ਰੁਪਏ ਦੀ ਚੋਰੀ ਹੋਈ। ਚੋਰੀ ਕਰਨ ਵਾਲਾ ਗਰੋਹ ਜਿਸ ਵਿੱਚ ਕਈ ਲੋਕ ਸ਼ਾਮਿਲ ਸਨ।

ਪ੍ਰਤਾਪ ਨਗਰ ਦੇ ਲੋਕਾਂ ਨੇ ਰੋਸ ਵਿੱਚ ਦੁਕਾਨਾਂ ਬੰਦ ਕਰਕੇ ਦੁਕਾਨਾਂ ਵਿਕਾਊ ਹੋਣ ਦੇ ਲਗਾਏ ਪੋਸਟਰ। ਪੁਲਿਸ ਪ੍ਰਸ਼ਾਸਨ ਤੇ ਕੋਈ ਵੀ ਸੁਰੱਖਿਆ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ ਗਏ।

ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਾਇਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਚੋਰ ਰਾਤ ਨੂੰ ਵੱਡੀ ਗਿਣਤੀ ਵਿੱਚ ਆਏ ਅਤੇ ਦੁਕਾਨ ਭੰਨ ਕੇ ਦੁਕਾਨ ਵਿੱਚੋਂ ਕੰਡਾ ਤੱਕ ਚੋਰੀ ਕਰ ਲਿਆ, ਤੇ ਦੁਕਾਨ ਵਿੱਚ ਕੋਈ ਵੀ ਸਮਾਨ ਬਾਕੀ ਨਹੀਂ ਛੱਡਿਆ। ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਦੋਂ ਕਿ ਵਿਧਾਇਕ ਦੀ ਰਿਹਾਇਸ਼ ਵੀ ਨਜ਼ਦੀਕ ਹੋਣ ਦੇ ਬਾਵਜੂਦ, ਅਜੇ ਤੱਕ ਵਿਧਾਇਕ ਨੇ ਉਹਨਾਂ ਦਾ ਹਾਲ ਨਹੀਂ ਪੁੱਛਿਆ।

Bathinda gold shop robbery-

ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਇਲਾਕੇ ਵਿੱਚ ਗਸਤ ਤੇਜ਼ ਕਰਵਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਉਹ ਦੁਕਾਨਾਂ ਖੋਲਣ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਲਗਾਇਆ ਧਰਨਾ

ਪੁਲਿਸ ਪ੍ਰਸ਼ਾਸਨ ਤੇ ਕੋਈ ਵੀ ਸੁਰੱਖਿਆ ਪ੍ਰਬੰਧ ਨਾ ਕਰਨ ਦੇ ਲਗਾਏ ਦੋਸ਼

ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਵਿੱਚ ਇੱਕ ਔਰਤਾਂ ਦਾ ਵੱਡਾ ਗਰੋਹ ਜੋ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਲਗਭਗ ਤਿੰਨ-ਚਾਰ ਵਾਰ ਦਾਤਾਂ ਉਸ ਗਰੋਹ ਵੱਲੋਂ ਰਾਤ ਸਮੇਂ ਬਾਜ਼ਾਰਾਂ ਵਿੱਚ ਕੀਤੀਆਂ ਗਈਆਂ ਜਿੱਥੇ ਪੁਲਿਸ ਦੀ ਆਵਾਜਾਈ ਰਹਿੰਦੀ ਹੈ, ਪਰ ਉਹਨਾਂ ਨੂੰ ਫੜਨ ਵਿੱਚ ਪੁਲਿਸ ਨਾਕਾਮ ਰਹੀ।

Bathinda gold shop robbery-

ਕਾਨੂੰਨ ਵਿਵਸਥਾ ਤੇ ਲੋਕਾਂ ਦੇ ਚੁੱਕੇ ਸਵਾਲ ਕੁਝ ਹੱਦ ਤੱਕ ਠੀਕ ਹਨ। ਪੁਲਿਸ ਰਾਜਨੀਤਿਕ ਲੋਕਾਂ ਅਤੇ ਅਫਸਰਾਂ ਦੀ ਦੇਖਭਾਲ ਵਿੱਚ ਹੀ ਮਹਿਫੂਸ ਰਹਿੰਦੀ ਹੈ।

ਨਰਿੰਦਰ ਸਿੰਘ, ਐਸਪੀ ਸਿਟੀ ਬਠਿੰਡਾ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *