ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ 1.5 ਕਿੱਲੋ ਚਿੱਟਾ ਬਰਾਮਦ ਐਸਐਸਪੀ ਨੇ ਕੀਤੇ ਖੁਲਾਸੇ

Muskaan gill
2 Min Read

Bathinda drug bust news

Bathinda drug bust news : ਬਠਿੰਡਾ 16 ਫਰਵਰੀ 2026 (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ – ਬਠਿੰਡਾ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਡੇਢ ਕਿੱਲੋ ਦੇ ਕਰੀਬ ਚਿੱਟਾ (ਹੈਰੋਇਨ) ਬਰਾਮਦ ਕੀਤਾ ਗਿਆ। ਪੁਲਿਸ ਨੇ ਥਾਣਾ ਸਿਵਲ ਲਾਈਨ ਵਿੱਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਤਸਕਰੀ ਦਾ ਕੰਮ ਕਰਨ ਵਾਲਾ ਵਿਅਕਤੀ ਬਠਿੰਡਾ ਵਿੱਚ ਛੋਟਾ ਹਾਥੀ ਚਲਾਉਂਦਾ ਹੈ ਅਤੇ ਇਹ ਸਪਲਾਈ ਅੱਗੇ ਦੇਣੀ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜੋਯਤੀ ਯਾਦਵ ਬੈਂਸ, ਐਸਐਸਪੀ ਬਠਿੰਡਾ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਸ ਦੇ ਕੋਲੋਂ ਡੇਢ ਕਿੱਲੋ ਚਿੱਟਾ ਹੈਰੋਇਨ ਮਿਲਿਆ। ਉਕਤ ਵਿਅਕਤੀ ਬਠਿੰਡਾ ਦੇ ਹਰਦੇਵ ਨਗਰ ਦਾ ਰਹਿਣ ਵਾਲਾ ਹੈ, ਛੋਟਾ ਹਾਥੀ ਚਲਾਉਂਦਾ ਹੈ ਅਤੇ ਪ੍ਰਵਾਸੀ ਹੈ।

Bathinda drug bust news-

ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਫਿਰੋਜ਼ਪੁਰ ਦੀ ਜੇਲ ਵਿੱਚ ਬੰਦ ਇੱਕ ਤਸਕਰ ਵੱਲੋਂ ਇਹ ਸਪਲਾਈ ਉਸ ਨੂੰ ਦਿੱਤੀ ਗਈ ਸੀ, ਜੋ ਅੱਗੇ ਦਿੱਤੀ ਜਾਣੀ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਸਪਲਾਈ ਕਿੱਥੋਂ ਆਈ ਹੈ ਅਤੇ ਕਿੱਥੇ ਅੱਗੇ ਦਿੱਤੀ ਜਾਣੀ ਸੀ, ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ। ਫਿਰੋਜ਼ਪੁਰ ਜੇਲ ਵਿੱਚ ਬੰਦ ਤਸਕਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਡਾਕਟਰ ਜੋਯਤੀ ਯਾਦਵ ਬੈਂਸ, ਐਸਐਸਪੀ ਬਠਿੰਡਾ

Bathinda drug bust news-

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *