ਬਠਿੰਡਾ ‘ਚ ਨੌਜਵਾਨਾਂ ਨੇ ਕਿਰਪਾਨਾਂ ਨਾਲ ਮਚਾਈ ਦਹਿਸ਼ਤ, ਵੀਡੀਓ ਵਾਇਰਲ

Muskaan gill
2 Min Read

Bathinda crime news

Bathinda crime news : ਬਠਿੰਡਾ 21 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਬਠਿੰਡਾ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਨਜ਼ਰ ਆ ਰਹੀ ਹੈ। ਪੂਜਾ ਵਾਲਾ ਮੁਹੱਲਾ ਵਿੱਚ ਸ਼ੁੱਕਰਵਾਰ ਰਾਤ ਮਹੇਸ਼ਵਰੀ ਚੌਂਕ ਵਿੱਚ ਹੋਈ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।

ਕਿਰਪਾਨਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਬੇਖੌਫ਼ ਨੌਜਵਾਨਾਂ ਵੱਲੋਂ ਇੱਕ ਰੇਹੜੀ ‘ਤੇ ਹਮਲਾ ਕੀਤਾ ਗਿਆ ਅਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ। Bathinda crime newsਵਾਇਰਲ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਇਹ ਗੁੰਡੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਹਥਿਆਰ ਲਹਿਰਾ ਰਹੇ ਸਨ।

ਸੂਤਰਾਂ ਦੇ ਮੁਤਾਬਿਕ, ਘਟਨਾ ਸਮੇਂ ਰੇਹੜੀ ‘ਤੇ ਕੁਝ ਲੜਕੀਆਂ ਖਾਣ-ਪੀਣ ਲਈ ਖੜੀਆਂ ਸਨ, ਜਿਨ੍ਹਾਂ ਨੂੰ ਕੁਝ ਨੌਜਵਾਨਾਂ ਨੇ ਸ਼ਰੇਆਮ ਛੇੜਿਆ। ਜਦੋਂ ਰੇਹੜੀ ਵਾਲੇ ਨੇ ਉਨ੍ਹਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਨੌਜਵਾਨ ਗੁੱਸੇ ਵਿੱਚ ਆ ਕੇ ਰੇਹੜੀ ਨੂੰ ਤੋੜ ਦਿੱਤਾ ਅਤੇ ਰੇਹੜੀ ਵਾਲੇ ਨਾਲ ਕੁੱਟਮਾਰ ਕੀਤੀ।

ਸ਼ਹਿਰ ਦੇ ਵਪਾਰੀ ਭਾਰੀ ਨਾਰਾਜ਼ਗੀ ਜਤਾਉਂਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਇਹ ਮਾਹੌਲ ਜਾਰੀ ਰਿਹਾ, ਤਾਂ ਕਾਰੋਬਾਰ ਕਰਨਾ ਮੁਸ਼ਕਲ ਹੋ ਜਾਵੇਗਾ। ਪੁਲਿਸ ਨੇ ਕਿਹਾ ਹੈ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇਗਾ। ਪਰ ਲੋਕਾਂ ਦਾ ਸਵਾਲ ਹੈ ਕਿ ਜਦੋਂ ਗੁੰਡਾਗਰਦੀ ਸੜਕਾਂ ‘ਤੇ ਖੁਲੇਆਮ ਹੋ ਰਹੀ ਹੈ, ਤਾਂ ਪੁਲਿਸ ਦੀ ਗਸ਼ਤ ਅਤੇ ਨਾਕਾਬੰਦੀ ਕਿੱਥੇ ਹੈ।

ਸ਼ਹਿਰਵਾਸੀਆਂ ਨੇ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਗਸ਼ਤ ਵਧਾਈ ਜਾਵੇ ਅਤੇ ਨਸ਼ੇੜੀ ਗੁੰਡਿਆਂ ਦੇ ਖਿਲਾਫ ਐਸੀ ਕਾਰਵਾਈ ਕੀਤੀ ਜਾਵੇ ਜੋ ਦੂਜਿਆਂ ਲਈ ਮਿਸਾਲ ਬਣੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *