Basant Panchami Celebration Bathinda
Basant Panchami Celebration Bathinda : ਬਠਿੰਡਾ 23 ਜਨਵਰੀ (ਜਗਸੀਰ ਭੁੱਲਰ)-ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਵੇਲੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪਤੰਗਬਾਜ਼ ਕੁਝ ਉਦਾਸ ਜ਼ਰੂਰ ਹੋਏ, ਪਰ ਦੁਪਹਿਰ ਹੁੰਦਿਆਂ ਹੀ ਮੌਸਮ ਖੁੱਲ੍ਹ ਗਿਆ ਅਤੇ ਸ਼ਹਿਰ ਵਾਸੀਆਂ ਦਾ ਉਤਸ਼ਾਹ ਦੁੱਗਣਾ ਹੋ ਗਿਆ। ਸ਼ਹਿਰ ਦੀਆਂ ਛੱਤਾਂ ’ਤੇ ਸਾਰਾ ਦਿਨ ‘ਆਈ ਬੋ’ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਅਤੇ ਡੀ.ਜੇ. ਦੀਆਂ ਧੁਨਾਂ ’ਤੇ ਨੌਜਵਾਨ ਥਿਰਕਦੇ ਨਜ਼ਰ ਆਏ।
ਸ਼ਹਿਰ ਦੇ ਲਗਭਗ ਹਰ ਇਲਾਕੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਤੰਗਬਾਜ਼ੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ।Basant Panchami Celebration Bathinda ਖਾਸ ਗੱਲ ਇਹ ਰਹੀ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੇ ਵੀ ਪਤੰਗਬਾਜ਼ੀ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਸ਼ਹਿਰ ਵਾਸੀਆਂ ਨੇ ਬਸੰਤ ਦੇ ਸਵਾਗਤ ਵਿੱਚ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।
ਭਾਵੇਂ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ, ਪਰ ਲੋਕਾਂ ਨੇ ਇਨਵਰਟਰਾਂ ਦੇ ਸਹਾਰੇ ਸੰਗੀਤ ਸਿਸਟਮ ਚਲਾ ਕੇ ਆਪਣਾ ਜਸ਼ਨ ਜਾਰੀ ਰੱਖਿਆ। Basant Panchami Celebration Bathinda ਬਜ਼ਾਰਾਂ ਵਿੱਚ ਵੀ ਖ਼ੂਬ ਰੌਣਕ ਰਹੀ ਅਤੇ ਪਤੰਗਾਂ ਦੇ ਨਾਲ-ਨਾਲ ਗੈਸ ਵਾਲੇ ਗੁਬਾਰਿਆਂ ਦੀ ਵੀ ਖ਼ੂਬ ਵਿਕਰੀ ਹੋਈ। ਮੇਅਰ ਪਦਮਜੀਤ ਮਹਿਤਾ ਨੇ ਵੀ ਆਪਣੇ ਪਰਿਵਾਰ ਅਤੇ ਸਮਰਥਕਾਂ ਨਾਲ ਛੱਤ ’ਤੇ ਪਤੰਗ ਉਡਾ ਕੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।
ਪੁਲਿਸ ਅਤੇ ਪ੍ਰਸ਼ਾਸਨ ਰਿਹਾ ਪੂਰੀ ਤਰ੍ਹਾਂ ਮੁਸਤੈਦ
ਤਿਉਹਾਰ ਦੌਰਾਨ ਅਮਨ-ਕਾਨੂੰਨ ਅਤੇ ਸੁਰੱਖਿਆ ਵਿਵਸਥਾ ਨੂੰ ਬਣਾਈ ਰੱਖਣ ਲਈ ਬਠਿੰਡਾ ਪੁਲਿਸ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਐਸ.ਐਸ.ਪੀ. ਡਾ. ਜਯੋਤੀ ਯਾਦਵ ਨੇ ਖ਼ੁਦ ਫੀਲਡ ਵਿੱਚ ਉੱਤਰ ਕੇ ਸਥਿਤੀ ਦਾ ਜਾਇਜ਼ਾ ਲਿਆ। ਚਾਈਨਾ ਡੋਰ ’ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਿਸ ਦੀਆਂ ਟੀਮਾਂ ਗਲੀਆਂ ਅਤੇ ਮੈਦਾਨਾਂ ਵਿੱਚ ਤਾਇਨਾਤ ਰਹੀਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਅਤੇ ਹਸਪਤਾਲਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਸੀ।
ਪੁਲਿਸ ਦੀ ਇੰਨੀ ਸਖ਼ਤਾਈ ਦੇ ਬਾਵਜੂਦ ਸ਼ਹਿਰ ਵਿੱਚ ਚਾਈਨਾ ਡੋਰ ਦਾ ਧੜੱਲੇ ਨਾਲ ਇਸਤੇਮਾਲ ਕੀਤਾ ਗਿਆ, ਜਿਸ ਕਾਰਨ ਕਈ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲਾਂ ਵਿੱਚ ਦਾਖਲ ਕਰਾਉਣਾ ਪਿਆ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
