Barnala ਰੇਲ ਗੱਡੀ ਥੱਲੇ ਆਉਣ ਨਾਲ ਨੌਜਵਾਨ ਦੇ ਸਰੀਰ ਦੇ ਹੋਏ ਟੋਟੇ ਟੋਟੇ
Barnala SD College ਓਵਰਬ੍ਰਿਜ ਨੀਚੇ ਰੇਲਵੇ ਲਾਈਨ ਦੇ ਉੱਤੇ ਹੋਇਆ ਹਾਦਸਾ
ਐੱਸਡੀ ਕਾਲਜ ਰੇਲਵੇ ਫਾਟਕ ਨੇੜੇ ਅੱਜ ਟ੍ਰੇਨ ਦੇ ਨਾਲ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਰੇਲਵੇ ਦੇ ਨਾਲ ਟੱਕਰ ਦੇ ਵਿੱਚ ਹਾਦਸਾ ਇੰਨਾ ਦਰਦਨਾਕ ਅਤੇ ਭਿਆਨਕ ਸੀ ਕਿ ਉਕਤ ਨੌਜਵਾਨ ਦੇ ਟੋਟੇ ਟੋਟੇ ਹੋ ਗਏ।
ਸਰੀਰ ਦੇ ਵੱਖ ਵੱਖ ਅੰਗ ਕੱਟ ਕੇ ਕਈ ਕਈ ਫੁੱਟ ਦੂਰੀ ਤੇ ਪੁਲੀਸ ਵੱਲੋਂ ਭਾਲ ਕਰਨ ਤੇ ਮਿਲੇ, ਜਿੱਥੇ ਜੀਆਰਪੀ ਚੌਕੀ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਕਤ ਮਾਮਲੇ ਵਿਚ ਮ੍ਰਿਤਕ ਦੀ ਪਹਿਚਾਣ ਲਖਵੀਰ ਸਿੰਘ ਉਮਰ ਕਰੀਬ ਤੇਈ ਸਾਲ ਵਾਸੀ ਰਾਹੀਂ ਬਸਤੀ ਬਰਨਾਲਾ ਦੇ ਨਾਮ ਨਾਲ ਕੀਤੀ ਹੈ।
ਰੇਲਵੇ ਨਾਲ ਹਾਦਸੇ ਦਾ ਕਾਰਨ ਤਾਂ ਨਹੀਂ ਪਤਾ ਚੱਲਿਆ ਕਿ ਉਕਤ ਆਤਮਹੱਤਿਆ ਜਾਂ ਟ੍ਰੇਨ ਦੇ ਨਾਲ ਟੱਕਰ ਹੋਣ ਨਾਲ਼ ਹਾਦਸਾ ਹੋਇਆ ਹੈ। ਜਿਸ ਮਾਮਲੇ ਵਿਚ ਪੁਲਸ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ ਉੱਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Barnala Train Accident SD College

ਜੀਆਰਪੀ ਚੌਕੀ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਚੌਂਕੀ ਦੇ ਵਿੱਚ ਪਹੁੰਚ ਗਏ ਹਨ। ਜਿਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਖਾਏ ਜਾਣ ਵਾਲੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਨ੍ਹਾਂ ਕਿਹਾ ਕਿ ਹੁਣ ਤੱਕ ਮਾਮਲਾ ਰੇਲਵੇ ਟਰੈਕ ਕ੍ਰਾਸਿੰਗ ਦਾ ਸਾਹਮਣੇ ਆਇਆ ਹੈ।
Breaking News


ਜਿਥੇ ਉਕਤ ਨੌਜਵਾਨ ਰੇਲਵੇ ਟਰੈਕ ਕ੍ਰੋਸ ਕਰਕੇ ਰਾਹੀਂ ਬਸਤੀ ਨੂੰ ਜਾ ਰਿਹਾ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ ਪਰ ਉਨ੍ਹਾਂ ਵੱਲੋਂ ਤਫਤੀਸ਼ ਅਤੇ ਬਿਆਨ ਦੋਵੇਂ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।