ਬਰਨਾਲਾ ਜ਼ਿਲੇ ਚ ਪੁਲਿਸ ਦੇ ਸੈਂਕੜੇ ਮੁਲਾਜ਼ਮਾਂ ਦੇ ਤਬਾਦਲੇ

crimeawaz
2 Min Read
Transfers

Barnala (Hemant Mittal) 17-06-2024 Barnala Police Transfers ਪੰਜਾਬ ਪੁਲਿਸ ਦੇ DIG ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਲਾਗੂ ਨਵੀਂ ਤਬਾਦਲਾ ਨੀਤੀ ਤੇ ਅਮਲ ਕਰਦਿਆਂ, ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਜਿਲ੍ਹੇ ਅੰਦਰ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ।

ਪਟਿਆਲਾ ਰੇਂਜ ਦੇ DIG ਹਰਚਰਨ ਸਿੰਘ ਭੁੱਲਰ IPS ਨੇ ਦੱਸਿਆ ਕਿ ਇਹ ਸਾਰੀਆਂ ਬਦਲੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

ਜਿਲ੍ਹੇ ਦੇ ਕੁੱਲ 119 ਮੁਲਾਜਮਾਂ ਦੀ ਜ਼ਾਰੀ ਸੂਚੀ ਅਨੁਸਾਰ, ਸਭ ਤੋਂ ਜਿਆਦਾ ਪੁਲਿਸ ਥਾਣਾ ਸਿਟੀ 1 ਬਰਨਾਲਾ ਤੋਂ ਮੁਲਾਜਮਾਂ ਨੂੰ ਬਦਲਿਆ ਗਿਆ ਹੈ। ਥਾਣੇ ਵਿੱਚੋਂ ਐਸ.ਆਈ./ਏ.ਐਸ.ਆਈ/ ਹੌਲਦਾਰ ਅਤੇ ਸਿਪਾਹੀਆਂ ਸਣੇ ਕੁੱਲ 18 ਮੁਲਾਜ਼ਮਾਂ ਨੂੰ ਵੱਖ ਵੱਖ ਥਾਣਿਆਂ ਵਿੱਚ ਭੇਜਿਆ ਗਿਆ ਹੈ।

Barnala Police Transfers

Crime Awaz India TV

ਥਾਣਾ ਮਹਿਲ ਕਲਾਂ ‘ਚੋਂ 12, ਥਾਣਾ ਸਿਟੀ 2 ਬਰਨਾਲਾ, ਥਾਣਾ ਸਦਰ ਬਰਨਾਲਾ ਥਾਣਾ ਧਨੌਲਾ, ਥਾਣਾ ਤਪਾ ਚੋਂ 10/10 ਜਣਿਆਂ ਦੀ ਅਤੇ ਥਾਣਾ ਸ਼ਹਿਣਾ, ਥਾਣਾ ਭਦੌੜ ਅਤੇ ਥਾਣਾ ਠੁੱਲੀਵਾਲ ਚੋਂ 9/9 ਮੁਲਾਜਮਾਂ ਦੀ ਬਦਲੀ ਕੀਤੀ ਗਈ ਹੈ। ਜਿਲਾ ਪੁਲਿਸ ਮੁਖੀ ਵੱਲੋਂ ਜ਼ਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਇਹ ਬਦਲੀਆਂ ਪ੍ਰਬੰਧਕੀ ਕਾਰਣਾਂ ਕਰਕੇ ਕੀਤੀਆਂ ਗਈਆਂ ਹਨ।

ਵਰਨਣਯੋਗ ਹੈ ਕਿ ਨਵੀਂ ਲਾਗੂ ਤਬਾਦਲਾ ਨੀਤੀ ਅਨੁਸਾਰ ਕੋਈ ਵੀ ਮੁਲਾਜ਼ਮ ਆਪਣੀ ਰਿਹਾਇਸ਼ੀ ਸਬ ਡਿਵੀਜਨ ਅੰਦਰ ਤਾਇਨਾਤ ਨਹੀਂ ਹੋਵੇਗਾ।

Barnala Police Transfers
Barnala Police Transfers

ਇਹ ਤਬਾਦਲਾ ਪਾਲਿਸੀ ‘ਚ ਇਹ ਵੀ ਝੋਲ ਸਾਹਮਣੇ ਆਇਆ ਹੈ ਕਿ ਇਸ ਨੂੰ ਸਿਰਫ ਥਾਣਿਆਂ ਵਿੱਚ ਤਾਇਨਾਤ ਮੁਲਾਜਮਾਂ ਉੱਤੇ ਹੀ ਲਾਗੂ ਕੀਤਾ ਗਿਆ ਹੈ। ਫਿਲਹਾਲ ਵੱਖ-ਵੱਖ ਦਫਤਰਾਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਉੱਤੇ ਇਸ ਨਵੀਂ ਤਬਾਦਲਾ ਪਾਲਿਸੀ ਦਾ ਕੋਈ ਅਸਰ ਨਹੀਂ ਪਿਆ ਹੈ।

ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਦੇ ਜਿਲ੍ਹਾ ਹੈਡਕੁਆਟਰਾਂ ਅਤੇ ਸਬ ਡਿਵੀਜਨਲ ਦਫਤਰਾਂ ਵਿੱਚ ਤਾਇਨਾਤ ਅਧਿਕਾਰੀਆਂ ਦੀ ਗਿਣਤੀ ਵੀ 200 ਦੇ ਕਰੀਬ ਬਣਦੀ ਹੈ। ਇਸ ਤਬਾਦਲਾ ਪਾਲਿਸੀ ਨੇ ਹਾਲੇ 119 ਮੁਲਾਜਮਾਂ ਨੂੰ ਹੀ ਪ੍ਰਭਾਵਿਤ ਕੀਤਾ ਹੈ।

ਤਬਾਦਲਿਆਂ ਦੀ ਸੂਚੀ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਕਿ ਕਿਹੜੇ ਥਾਣੇ ਦਾ ਕਿਹੜਾ ਮੁਲਾਜਮ ਹੁਣ ਕਿੱਥੇ ਤਾਇਨਾਤ ਕੀਤਾ ਗਿਆ ਹੈ

my Report Crime Awaz India Project
My Report: Send Barnala News
TAGGED:
Leave a comment

Leave a Reply

Your email address will not be published. Required fields are marked *