Barnala Official News Update : ਬਰਨਾਲਾ, 3 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਇਮਾਰਤਾਂ ਚੋਂ ਨਿੱਕਲ ਜਾਣ ਅਤੇ ਸਰਕਾਰ ਵੱਲੋਂ ਬਣਾਏ ਗਏ ਰਾਹਤ ਕੈਂਪਾਂ ‘ਚ ਆਸਰਾ ਲੈਣ ।

ਇਲਾਕਾ ਨਿਵਾਸੀਆਂ ਲਈ ਜਾਰੀ ਸੰਦੇਸ਼ ‘ਚ ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਾਫ਼ੀ ਘਰਾਂ ਵਿੱਚ ਸੀਪੇਜ਼ ਅਤੇ ਲੀਕੇਜ਼ ਦੀ ਸਮੱਸਿਆ ਆ ਰਹੀ ਹੈ। ਇਸ ਲਈ ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜਿੱਥੇ ਵੀ ਇਹ ਸਮੱਸਿਆ ਆ ਰਹੀ ਹੈ, ਉਹ ਲੋਕ ਆਪਣੀ ਜਾਨ ਨੂੰ ਮੁਸੀਬਤ ਵਿੱਚ ਨਾ ਪਾਉਂਦੇ ਹੋਏ ਤੁਰੰਤ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਸੈਂਟਰਾਂ ਵਿੱਚ ਸ਼ਿਫਟ ਹੋ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਆਪਣੀ ਸੁਵਿਧਾ ਅਨੁਸਾਰ ਆਪਣੇ ਕਿਸੇ ਕਰੀਬੀ ਜਾਂ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਵੀ ਜਾ ਸਕਦੇ ਹਨ। Barnala Official News Update
District Public Relations Office Barnala ਵੱਲੋਂ ਲੋਕਾਂ ਲਈ ਜਰੂਰੀ ਸੂਚਨਾ “
ਸ੍ਰੀ ਬੈਨਿਥ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਬਰਨਾਲੇ ਦੇ ਵਿੱਚ ਐੱਸ.ਐੱਸ.ਡੀ. ਕਾਲਜ, ਰਹਿਣ ਬਸੇਰਾ ਅਤੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਤਿੰਨ ਰਾਹਤ ਸੈਂਟਰ ਤਿਆਰ ਕੀਤੇ ਗਏ ਹਨ। ਇਨ੍ਹਾਂ ਰਾਹਤ ਸੈਂਟਰਾਂ ਵਿੱਚ ਲਗਭਗ 500 ਦੇ ਕਰੀਬ ਲੋਕਾਂ ਵਾਸਤੇ ਇੰਤਜ਼ਾਮ ਕੀਤੇ ਹੋਏ ਹਨ। Barnala Official News Update

ਇਸ ਤੋਂ ਇਲਾਵਾ ਧਨੌਲਾ ਦੇ ਵਿੱਚ ਸਨਾਤਨ ਧਰਮ ਸਭਾ, ਸ਼ੈਲਰ ਹਾਲ ਰਾਜਗੜ ਰੋਡ ਧਨੌਲਾ, ਹੰਡਿਆਏ ਵਿੱਚ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ, ਤਪਾ ਦੇ ਵਿੱਚ ਅੱਗਰਵਾਲ ਧਰਮਸ਼ਾਲਾ ਨੇੜੇ ਬੀ.ਐਸ.ਐਨ.ਐਲ. ਐਕਸਪ੍ਰੈੱਸ ਐਕਸਚੇਂਜ ਤੇ ਭਦੌੜ ਦੇ ਵਿੱਚ ਸ਼ਿਵ ਮੰਦਿਰ ਪੱਥਰਾਂ ਵਾਲੀ ਰੋਡ ਵਿਖੇ ਪ੍ਰਸ਼ਾਸਨ ਵੱਲੋਂ ਰਾਹਤ ਸੈਂਟਰ ਬਣ ਰਹੇ ਹਨ। ਇਸ ਦੇ ਨਾਲ ਹੀ ਸਾਰੇ ਪਿੰਡਾਂ ਦੇ ਵਿੱਚ ਜੋ ਧਰਮਸ਼ਾਲਾ ਜਾਂ ਸਾਂਝੀਆਂ ਥਾਂਵਾਂ ਹਨ, ਗੁਰਦੁਆਰਾ ਸਾਹਿਬ ਹਨ ਅਤੇ ਪੰਚਾਇਤ ਘਰ ਹਨ, ਉਨ੍ਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਰਾਹਤ ਸੈਂਟਰ ਵਜੋਂ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿੱਥੇ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਛੱਤ ਡਿੱਗਣ, ਕੰਧ ਡਿੱਗਣ, ਸੀਪੇਜ਼ ਦੀ ਸਮੱਸਿਆ ਆਦਿ ਦਿੱਕਤ ਆ ਰਹੀ ਹੈ, ਉਹ ਤੁਰੰਤ ਸਰਪੰਚ ਸਾਹਿਬ ਦੇ ਧਿਆਨ ‘ਚ ਲਿਆਓ ਤਾਂ ਕਿ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ਅਤੇ ਜਿਹੜੀ ਵੀ ਚੀਜ਼ ਦੀ ਜਰੂਰਤ ਹੈ, ਉਹ ਮੁਹੱਈਆ ਕਰਵਾ ਸਕੀਏ। Barnala Official News Update
Barnala Official News Update : ਇਲਾਕਾ ਨਿਵਾਸੀ ਅਸੁਰੱਖਿਅਤ ਇਮਾਰਤਾਂ ਚੋਂ ਨਿੱਕਲਣ, ਰਾਹਤ ਕੈਂਪਾਂ ‘ਚ ਆਸਰਾ ਲੈਣ, ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਵੀ ਬਰਨਾਲਾ ਜ਼ਿਲ੍ਹੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਬੰਧੀ ਭਵਿੱਖਬਾਣੀ ਕੀਤੀ ਗਈ ਹੈ। ਇਸ ਲਈ ਉਨ੍ਹਾਂ ਵੱਲੋਂ ਮੁੜ ਬੇਨਤੀ ਕੀਤੀ ਗਈ ਕਿ ਜਿੱਥੇ ਵੀ ਕੋਈ ਸਮੱਸਿਆ ਹੈ, ਉਹ ਆਪਣੇ ਪੱਧਰ ‘ਤੇ ਇੱਕ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਜਰੂਰ ਲਿਆਓ ਤਾਂ ਕਿ ਸਮਾਂ ਰਹਿੰਦੇ ਰਾਹਤ ਕੇਂਦਰਾਂ ਵਿੱਚ ਲੋਕਾਂ ਨੂੰ ਲਿਜਾਇਆ ਜਾ ਸਕੇ।
” Barnala Official News Update ”
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਦਾ ਟੋਲ ਫਰੀ ਨੰਬਰ 01679-233031 ਹੈ। ਇਹ ਕੰਟਰੋਲ ਰੂਮ 24/7 ਚੱਲ ਰਿਹਾ ਹੈ। ਇੱਥੇ ਸਾਡੇ ਮੁਲਾਜ਼ਮ 24 ਘੰਟੇ ਤਾਇਨਾਤ ਹਨ। ਕਿਤੇ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਜ਼ਰੂਰ ਦੱਸੋ ਤਾਂ ਜੋ ਲੋੜੀਂਦੀ ਕਾਰਵਾਈ ਅਸੀ ਅਮਲ ਵਿੱਚ ਲਿਆ ਸਕੀਏ। Barnala Official News Update
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ