ਨਾਜਾਇਜ ਧਰਨਿਆਂ ਦੇ ਖਿਲਾਫ ਹੋਈ ਸ਼ੁਰੁਆਤ
Barnala News
Barnala News ਬਰਨਾਲਾ ਸ਼ਹਿਰ ਮੁਕੰਮਲ ਬੰਦ ਵਪਾਰੀ ਕਰਨਗੇ Protest March
ਰੋਸ਼ ਪ੍ਰਦਰ੍ਸ਼ਨ ਕਰਨਾ ਹਰ ਇੱਕ ਦਾ ਮੌਲਿਕ ਅਧਿਕਾਰ ਹੈ ਪਰ ਜਦੋਂ ਅਧਿਕਾਰਾਂ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਹ ਤਕਲੀਫ਼ ਦੇ ਬਣ ਜਾਂਦੀ ਹੈ ਅਤੇ ਉਹ ਸਮਾਜ ਵਿੱਚ ਹੋਰ ਕੁਰੀਤੀਆਂ ਨੂੰ ਜਨਮ ਦਿੰਦੀ ਹੈ।
ਕਿਸਾਨਾਂ ਵੱਲੋਂ ਸਰਕਾਰਾਂ ਦੇ ਖ਼ਿਲਾਫ਼ ਲਗਾਏ ਧਰਨਿਆਂ ਤੋਂ ਬਾਅਦ ਤਾ ਜਿਵੇਂ ਧਰਨਾ ਲਾਉਣਾ ਇੱਕ ਫੈਸ਼ਨ ਹੀ ਬਣ ਗਿਆ, ਬਿਨਾ ਸੋਚੇ ਸਮਝੇ ਕੁਝ ਲੋਕ ਹੱਕਾਂ ਦੀ ਆੜ ਦੀ ਇਕੱਠੇ ਹੋ ਕੇ ਕਿਸੇ ਦੀ ਘਰ, ਦੁਕਾਨ, ਦਫ਼ਤਰ ਅੱਗੇ ਧਰਨਾ ਲਗਾ ਦਿੰਦੇ ਅਤੇ ਇਹ ਵੀ ਨੀ ਸਮਝਿਆ ਜਾਂਦਾ ਕੇ ਧਰਨਾ ਜਿਸ ਕਾਰਨ ਲਗਾਇਆ ਗਿਆ ਹੋ ਪੁਖਤਾ ਹੈ ਵੀ ਜਾਂ ਇਹ ਨਿੱਜੀ ਸਵਾਰਥਾਂ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਹੈ ਅਤੇ ਦੂਸਰੇ ਬੰਦੇ ਦੇ ਮੌਲਿਕ ਅਧਿਕਾਰਾਂ ਦਾ ਹਰਨ ਹੈ।

ਬੀਤੇ ਕੁੱਝ ਦਿਨਾਂ ਤੋਂ ਬਰਨਾਲ਼ਾ ਚ ਚੱਲ ਰਿਹਾ ਧਰਨਾ ਜੋ ਕੇ ਇੱਕ ਇਮੀਗ੍ਰੇਸ਼ਨ ਵਪਾਰੀ ਦੇ ਦਫਤਰ ਦੇ ਬਾਹਰ ਲਗਾਇਆ ਗਿਆ ਸੀ ਉਹ ਤਨਾਵ ਦੇ ਵਿੱਚ ਬਦਲ ਗਿਆ ਬੀਤੇ ਦਿਨ ਵਪਾਰੀਆਂ ਅਤੇ ਧਰਨਾਕਾਰੀਆਂ ਵਿਚਾਲੇ ਜ਼ੋਰਦਾਰ ਝੜੱਪ ਹੋਈ ਜਿਸਦੇ ਚਲਦੇ ਅੱਜ ਬਰਨਾਲ਼ਾ ਦੇ ਵਪਾਰੀਆਂ ਵੱਲੋਂ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤੋ ਗਿਆ ਸੀ ਜਿਸ ਕਾਰਨ ਬਰਨਾਲ਼ਾ ਸ਼ਹਿਰ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ।
Barnala news ਕਿਉ ਲੱਗਿਆ ਸੀ ਧਰਨਾ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਅਤੇ ਵਪਾਰੀ ਆਗੂ ਸੁਭਾਸ਼ ਕੁਮਾਰ ਹੋਰਾਂ ਨੇ ਕਿਹਾ ਕਿ ਵਿਦੇਸ਼ ਭੇਜਣ ਦਾ ਮਾਮਲਾ, ਇੰਮੀਗ੍ਰੇਸ਼ਨ ਸੈਂਟਰ ਨਾਲ ਸਬੰਧਿਤ ਹੈ, ਪਰੰਤੂ ਕਿਸਾਨ ਯੂਨੀਅਨ ਉਲਟਾ ਬਾਂਸਲ ਟਾਇਰ ਦੇ ਸਾਹਮਣੇ ਧਰਨ ਲਾ ਕੇ, ਪਰਿਵਾਰ ਨੂੰ ਕਥਿਤ ਤੌਰ ਤੇ ਬਲੈਕਮੇਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ, ਜਿਹੜੇ ਮੁੰਡੇ ਨੂੰ ਵਿਦੇਸ਼ ਭੇਜ਼ਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਦੇ ਦੋਸ਼ ਲਾ ਰਹੀ ਹੈ, ਉਹ ਮੁੰਡਾ ਹਾਲੇ ਵੀ ਵਿਦੇਸ਼ ਵਿੱਚ ਹੀ ਹੈ। ਇਸ ਤਰਾਂ ਜੇਕਰ, ਉਸ ਨੂੰ ਵਿਦੇਸ਼ ਭੇਜ ਹੀ ਦਿੱਤਾ ਤਾਂ, ਫਿਰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਿਵੇਂ ਹੋ ਗਈ।

ਉਨ੍ਹਾਂ ਕਿਹਾ ਕਿ ਜੇਕਰ, ਫਿਰ ਵੀ, ਉਨ੍ਹਾਂ ਨੂੰ ਕੋਈ ਠੱਗੀ ਦਾ ਮਾਮਲਾ ਲੱਗਦਾ ਹੈ ਤਾਂ ਉਹ ਪੁਲਿਸ ਪ੍ਰਸ਼ਾਸ਼ਨ ਕੋਲ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ, ਕੋਈ ਸ਼ਕਾਇਤ ਦੇ ਸਕਦੇ ਹਨ। ਪਰੰਤੂ ਇਸ ਤਰਾਂ ਕਿਸੇ ਵਪਾਰੀ ਤੇ, ਉਸ ਵਪਾਰ ਅੱਗੇ ਧਰਨ ਦੇ ਕੇ ਬਹਿ ਜਾਣਾ, ਜਿਸ ਦਾ ਸੰਬਧ ਇੰਮੀਗ੍ਰੇਸ਼ਨ ਨਾਲ ਹੈ ਹੀ ਨਹੀ,ਇਹ ਸ਼ਰੇਆਮ ਧੱਕੇਸ਼ਾਹੀ ਹੈ, ਜਿਸ ਨੂੰ ਵਪਾਰ ਮੰਡਲ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗਾ।
ਵਪਾਰੀ ਆਗੂਆਂ ਨੇ ਉਲਟਾ ਕਿਸਾਨ ਯੂਨੀਅਨ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ,ਜਦੋਂ ਕੋਈ ਆੜਤੀ ਜਾਂ ਹੋਰ ਕਾਰੋਬਾਰੀ, ਕਿਸੇ ਕਿਸਾਨ ਤੋਂ ਆਪਣੀ ਰਾਸ਼ੀ ਲੈਣ ਲਈ, ਕਾਨੂੰਨੀ ਰਾਹ ਵੀ ਅਪਣਾਉਂਦਾ ਹੈ ਤਾਂ ਫਿਰ ਕਿਸਾਨ ਯੂਨੀਅਨਾਂ ਵਾਲੇ, ਪੈਸੇ ਨਾ ਮੋੜਨ ਵਾਲੇ ਦੇ ਹੱਕ ਵਿੱਚ ਖੜ੍ਹਕੇ ਧਰਨੇ ਲਾਉਂਦੇ ਹਨ। ਉਨ੍ਹਾਂ ਪ੍ਰਸ਼ਾਸ਼ਨ ਨੂੰ ਸੁਆਲ ਕੀਤਾ ਕੀ ਜੇਕਰ ਕਿਸੇ ਵਪਾਰੀ ਤੋਂ ਪੈਸੇ ਲੈਣ ਲਈ, ਧਰਨਾ ਲਾਉਣਾ ਜਾਇਜ ਹੈ, ਫਿਰ ਵਪਾਰੀ ਵੀ, ਪੈਸੇ ਨਾ ਦੇਣ ਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਰਾਹ ਚੁਨਣ ਲਈ ਮਜਬੂਰ ਹੋਣਗੇ।
ਬੀਤੇ ਦਿਨ ਬਰਨਾਲਾ ਦੇ ਵਪਾਰੀਆਂ ਤੇ ਕਿਸਾਨਾਂ ਦੇ ਐਨਕਾਉਂਟਰ ‘ਤੇ ਕਿਸਾਨਾਂ ਵੱਲੋਂ ਕੀਤੇ ਲਾਠੀਚਾਰਜ ਦੇ ਗੁੱਸੇ ‘ਚ ਬਰਨਾਲਾ ਵਪਾਰ ਮੰਡਲ ਨੇ ਕੱਲ੍ਹ ਬਰਨਾਲਾ ਮੁਕੰਮਲ ਬੰਦ ਦਾ ਐਲਾਨ ਕੀਤਾ ਹੈ। ਇਹ ਨਿਰਣਾ ਵਪਾਰੀਆਂ ਅਤੇ ਅੜ੍ਹਤੀਆਂ ਦੀ ਇੱਕ ਹੰਗਾਮੀ ਮੀਟਿੰਗ ;ਚ ਲਿਆ ਗਿਆ .
ਬਰਨਾਲਾ ਵਪਾਰ ਮੰਡਲ ਦਾ ਗੁੱਸਾ ਅਤੇ ਦੋਸ਼ ਹੈ ਕਿ ਕਿਸਾਨ ਗੁੰਡਾਗਰਦੀ ਕਰ ਰਹੇ ਹਨ, ਕਿਸਾਨ ਜਥੇਬੰਦੀਆਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਧੱਕੇਸ਼ਾਹੀਆਂ ਕਰ ਰਹੀਆਂ ਹਨ, ਪ੍ਰਸ਼ਾਸਨ ਤੇ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਹਨ, ਵਪਾਰੀਆਂ ਦੀ ਮੰਗ ਹੈ ਕਿ ਲਾਠੀਚਾਰਜ ਕਰਨ ਵਾਲੇ ਆੜ੍ਹਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ

- ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਆਲ ਇੰਡੀਆ ਵਪਾਰ ਮੰਡਲ ਹੜਤਾਲ ‘ਤੇ ਜਾਵੇਗਾ
ਦੂਜੇ ਪਾਸੇ ਭਲਕੇ ਕਿਸਾਨ ਜਥੇਬੰਦੀ ਵੱਲੋਂ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਦੀ ਦੁਕਾਨ ਦਾ ਘਿਰਾਓ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਸਥਿਤੀ ਤਣਾਅਪੂਰਨ ਬਣ ਸਕਦੀ ਹੈ।
ਪਿਛਲੇ ਕੁਝ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਾਗਿੱਲ ਗਰੁੱਪ) ਵੱਲੋਂ ਇਮੀਗ੍ਰੇਸ਼ਨ ਕਾਰੋਬਾਰੀ ‘ਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਵਿਦੇਸ਼ ਜਾਣ ਲਈ ਉਹ ਵਪਾਰੀ ਤੋਂ ਪੈਸਿਆਂ ਦੀ ਮੰਗ ਕਰ ਰਹੀ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿੱਚ ਵੱਡਾ ਝਗੜਾ ਹੋ ਗਿਆ ਸੀ
ਇਸ ਪੂਰੇ ਮਾਮਲੇ ‘ਤੇ ਨਜ਼ਰ ਮਾਰੀ ਗਈ ਤਾਂ ਕਿਸਾਨਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ ਅਤੇ ਬਰਨਾਲੇ ‘ਚ ਕਿਸਾਨਾਂ ਨੇ ਵਪਾਰੀਆਂ ‘ਤੇ ਜੰਮ ਕੇ ਭੜਾਸ ਕੱਢੀ, ਭਾਰੀ ਪੁਲਿਸ ਫੋਰਸ ਨੇ ਮਾਹੌਲ ਨੂੰ ਸ਼ਾਂਤ ਕੀਤਾ
Read More Barnala News