ਜ਼ਿਲ੍ਹਾ ਪੱਧਰੀ ਜੇਲ੍ਹ ਇੰਸਪੈਕਸ਼ਨ ਟੀਮ ਵਲੋਂ ਜ਼ਿਲ੍ਹਾ ਜੇਲ੍ਹ ਦੀ ਚੈਕਿੰਗ

Muskaan gill
2 Min Read

Barnala Jail Juvenile Check Inspection Child Safety

Barnala Jail Juvenile Check Inspection Child Safety : ਕ੍ਰਾਈਮ ਆਵਾਜ਼ ਇੰਡੀਆ-ਬਰਨਾਲਾ 13 ਜਨਵਰੀ- ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਅੱਜ ਜ਼ਿਲ੍ਹਾ ਜੇਲ੍ਹ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਇੰਸਪੈਕਸ਼ਨ ਟੀਮ ਵਲੋਂ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸਰੁੱਖਿਆ ਅਫ਼ਸਰ ਸ਼੍ਰੀਮਤੀ ਗੁਰਜੀਤ ਕੌਰ ਨੇ ਦਸਿਆ ਕਿ ਉਪ ਕਪਤਾਨ ਪੁਲੀਸ (ਔਰਤਾਂ ਤੇ ਬੱਚੇ) ਮੈਡਮ ਜਸਵਿੰਦਰ ਕੌਰ ਦੇ ਸਹਿਯੋਗ ਨਾਲ ਜ਼ਿਲ੍ਹਾ ਜੇਲ੍ਹ ਬਰਨਾਲਾ ਦੀ ਚੈਕਿੰਗ ਕੀਤੀ ਗਈ।Barnala Jail Juvenile Check Inspection Child Safety ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦਾ ਮੁੱਖ ਮੰਤਵ ਇਹ ਸੀ ਕਿ ਕੋਈ 18 ਸਾਲ ਤੋਂ ਘੱਟ ਉਮਰ ਦਾ ਜੂਵੇਨਾਇਲ ਤਾਂ ਉਕਤ ਜੇਲ੍ਹ ਵਿਚ ਤਾਂ ਨਹੀਂ ਰਹਿ ਰਿਹਾ।

ਚੈਕਿੰਗ ਦੌਰਾਨ ਕੋਈ ਵੀ ਜੂਵੇਨਾਇਲ ਨਹੀਂ ਮਿਲਿਆ ਇਸ ਚੈਕਿੰਗ ਟੀਮ ਵਿਚ ਬਾਲ ਸੁਰੱਖਿਆ ਅਫ਼ਸਰ ਅਮਨਪ੍ਰੀਤ ਗੌਤਮ ਤੇ ਰੁਪਿੰਦਰ ਸਿੰਘ ਵੀ ਸ਼ਾਮਿਲ ਸਨ । ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਦਸਿਆ ਕਿ ਕਿਸੇ ਵੀ ਕੈਦੀ ਨੂੰ ਜੇਲ੍ਹ ਵਿਚ ਲੇ ਕੇ ਆਉਣ ਤੋਂ ਪਹਿਲਾਂ ਓਸਦੇ ਉਮਰ ਸਬੰਧੀ ਦਸਤਾਵੇਜ਼ ਜ਼ਰੂਰ ਚੈਕ ਕੀਤੇ ਜਾਂਦੇ ਹਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *