ਬਰਨਾਲਾ ਪੁਲਿਸ ਨੇ ਚੋਰ ਕੀਤੇ ਕਾਬੂ

Mittal
By Mittal
3 Min Read
Image Source: DPRO Barnala

Barnala Crime News : Sh. Sandip Malik IPS, SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਸ੍ਰੀ ਸੰਦੀਪ ਸਿੰਘ ਮੰਡ PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਰਾਜਿੰਦਰਪਾਲ ਸਿੰਘ PPS ਉਪ ਕਪਤਾਨ ਪੁਲਿਸ (ਇੰਨ) ਬਰਨਾਲਾ, ਸ੍ਰੀ ਸੁਬੇਗ ਸਿੰਘ PPS ਉਪ ਕਪਤਾਨ ਪੁਲਿਸ, ਮਹਿਲ ਕਲਾਂ, ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਤੇ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਮੁੱਖ ਅਫਸਰ ਥਾਣਾ ਟੱਲੇਵਾਲ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ, ਵੱਖ ਵੱਖ ਏਰੀਆ ਵਿੱਚ ਹੋ ਰਹੀਆ ਚੋਰੀਆ ਦੀਆਂ ਵਾਰਦਾਤਾ ਨੂੰ ਰੋਕਣ ਲਈ ਚਲਾਈ ਵਿਸ਼ੇਸ ਮੁਹਿੰਮ ਤਹਿਤ, ਉਸ ਸਮੇ ਵੱਡੀ ਸਫਲਤਾ ਮਿਲੀ

ਜਦੋਂ :- ਮਿਤੀ 20-08 ਨੂੰ ਸ:ਥ: ਜਗਦੀਪ ਸਿੰਘ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਸੌਰਸ ਵੱਲੋ ਮਿਲੀ ਜਾਣਕਾਰੀ ਦੇ ਆਧਾਰ ਪਰ

  1. ਸੰਦੀਪ ਸਿੰਘ ਉਰਫ ਗੋਰਾ ਪੁੱਤਰ ਬੰਤ ਸਿੰਘ ਵਾਸੀ ਈਨਾ ਬਾਜਵਾ
  2. ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਈਨਾ ਬਾਜਵਾ
  3. ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਗੁਰਤੇਜ ਸਿੰਘ ਵਾਸੀ ਸੇਖਾ

ਦੇ ਖਿਲ਼ਾਫ ਮੁਕੱਦਮਾ ਨੰਬਰ 54 ਮਿਤੀ 20-08-2024 ਅ/ਧ 303 (2), 317(2) BNS 2023 ਥਾਣਾ ਠੁੱਲੀਵਾਲ ਦਰਜ ਰਜਿਸਟਰ ਕਰਵਾਇਆ, ਦੋਸੀਆਨ ਲਵਪ੍ਰੀਤ ਸਿੰਘ ਉਰਫ ਲਵੀ, ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਸੰਦੀਪ ਸਿੰਘ ਉਰਫ ਗੋਰਾ ਉਕਤਾਨ ਨੂੰ ਨੇੜੇ ਪੁਲ ਡਰੇਨ ਅਮਲਾ ਸਿੰਘ ਵਾਲਾ ਤੋ ਹਮੀਦੀ/ਗੁਰਮ ਸਾਇਡ ਨੂੰ ਜਾਦੀ ਪੱਟੜੀ ਤੋਂ ਮੋਟਰਸਾਇਕਲ ਸਪਲੈਂਡਰ ਰੰਗ ਸਿਲਵਰ ਬਿਨਾਂ ਨੰਬਰੀ, ਮੋਟਰਾਂ ਵਾਲੀ ਕੇਬਲ ਤਾਰਾ ਦੇ 05 ਟੋਟੇ (47 ਫੁੱਟ) ਸਮੇਤ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ।

Facebook crimeawaz.in
instagram-crime awaz
twitter-crime awaz

We Are Everywhere Follow CAI

Barnala Crime News

ਦੋਸੀਆਨ ਸੰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾ ਕਰਨ ਦੇ ਆਦੀ ਹਨ ਜਿਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 12 ਮਿਤੀ 12-02-2022 ਅ/ਧ 457,380,411 ਆਈ.ਪੀ.ਸੀ ਥਾਣਾ ਸੇਰਪੁਰ ਦਰਜ ਹੈ।

  • ਕੁੱਲ ਬ੍ਰਮਾਦਗੀ: 01 ਮੋਟਰਸਾਇਕਲ ਸਪਲੈਂਡਰ ਬਿਨਾ ਨੰਬਰ, ਮੋਟਰਾਂ ਵਾਲੀ ਕੇਬਲ ਤਾਰਾ ਦੇ 05 ਟੋਟੇ (ਕ੍ਰੀਬ 47 ਫੁੱਟ)

ਇਸੇ ਤਰ੍ਹਾਂ ਥਾਣਾ ਟੱਲੇਵਾਲਾ ਦੀ ਪੁਲਿਸ ਪਾਰਟੀ ਨੇ ਮਿਤੀ 16-08-2024 ਨੂੰ ਜਗਮੋਹਨ ਸਿੰਘ ਪੁੱਤਰ ਹਰਬੰਸ਼ ਸਿੰਘ ਵਾਸੀ ਭੌਤਨਾ ਦੇ ਬਿਆਨ ਪਰ ਮੁੱਕਦਮਾ ਨੰਬਰ 38 ਮਿਤੀ 16-08-2024 ਅ/ਧ 303(2) BNS ਦਰਜ ਰਜਿਸਟਰ ਕੀਤਾ ਗਿਆ,

ਸਫਾ ਮਿਸਲ ਤੇ ਆਈ ਸਹਾਦਤ ਦੇ ਆਧਾਰ ਪਰ ਮਿਤੀ 20-08-2024 ਨੂੰ (1) ਦੋਸੀ ਹਰਜੀਤ ਸਿੰਘ ਉਰਫ ਗੱਗੂ ਪੁੱਤਰ ਇਕਬਾਲ ਸਿੰਘ ਅਤੇ (2) ਜਤਿੰਦਰ ਸਿੰਘ ਉਰਫ ਜੋਤੀ ਪੁੱਤਰ ਦੀਵਾਨ ਸਿੰਘ ਵਾਸੀਆਨ ਬੱਸੀਆਂ ਜਿਲਾਂ ਲੁਧਿਆਣਾ ਨੂੰ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ ਦੋਸੀਆਨ ਦੀ ਪੁੱਛਗਿੱਛ ਦੇ ਆਧਾਰ ਪਰ ਮੁਕੱਦਮਾ ਵਿੱਚ (3) ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਰਾਏਕੋਟ, (4) ਸੰਦੀਪ ਸਿੰਘ ਉਰਫ ਸੀਪਾ ਪੁੱਤਰ ਮੰਗਲ ਸਿੰਘ ਵਾਸੀ ਰਾਏਕੋਟ, (5) ਬਲਜਿੰਦਰ ਸਿੰਘ ਉਰਫ ਬਿਨੈ ਪੁੱਤਰ ਕੁਲਵੰਤ ਸਿੰਘ ਵਾਸੀ ਬੀਹਲਾ, ਨੂੰ ਦੋਸੀ ਨਾਮਜਦ ਕਰਕੇ ਗ੍ਰਿਫਤਾਰ ਗਿਆ ਅਤੇ ਉਹਨਾਂ ਪਾਸੋ ਚੋਰੀ ਕੀਤੀਆਂ ਕੇਬਲ ਤਾਰਾ ਅਤੇ ਚੋਰੀ ਕੀਤੀ ਤਾਰਾ ਜਾਲ ਕਿ ਕੱਢਿਆ ਤਾਂਬਾ ਕ੍ਰੀਬ 15 ਕਿਲੋ ਬ੍ਰਾਮਦ ਕੀਤੀਆਂ।

  • ਕੁੱਲ ਬ੍ਰਾਮਦਗੀ:- 237 ਫੁੱਟ ਤਾਰ ਟੋਟੇ, ਤਾਰਾ ਨੂੰ ਜਲਾ ਕੇ ਕੱਢਿਆ ਹੋਇਆ ਤਾਂਬਾ ਕ੍ਰੀਬ 15 ਕਿਲੋ ਬ੍ਰਾਮਦ
  • 01 ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ, 01 ਮੋਟਰਸਾਈਕਲ ਵਾਲੀ ਰੇਹੜੀ
my Report Crime Awaz India Project
My Report: Send Your City News
TAGGED:
Leave a Comment

Leave a Reply

Your email address will not be published. Required fields are marked *