ਬਰਨਾਲਾ ਕਚਿਹਰੀ ਚੌਕ ਦੇ ਫਲਾਈ ਓਵਰ ਹੇਠਾਂ ਬਣੇਗਾ ਬਾਸਕਿਟ ਬਾਲ, ਬੈਡਮਿੰਟਨ ਗ੍ਰਾਊਂਡ : ਮੀਤ ਹੇਅਰ

Mittal
By Mittal
2 Min Read

ਕ੍ਰਿਕਟ ਪ੍ਰੈਕਟਿਸ ਲਈ ਵੀ ਗ੍ਰਾਊਂਡ ਤਿਆਰ ਕੀਤਾ ਜਾਵੇਗਾ

Barnala Court Chowk ਦਾ ਕੀਤਾ ਗਿਆ ਸੁੰਦਰੀਕਰਨ

ਬਰਨਾਲਾ, 12 ਅਗਸਤ: ਸੰਗਰੂਰ ਸੰਸਦ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਚਿਹਰੀ ਚੌਕ ਬਰਨਾਲਾ ਵਿਖੇ ਬਣਾਏ ਗਏ ਨਵੇਂ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਰਨਾਲਾ ਦੇ ਵਿਕਾਸ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।

Facebook crimeawaz.in
instagram-crime awaz
twitter-crime awaz

We Are Everywhere Follow CAI

ਉਨ੍ਹਾਂ ਦੱਸਿਆ ਵੱਡੇ ਸ਼ਹਿਰਾਂ ਦੀ ਤਰਜ਼ ਉੱਤੇ ਜ਼ਿਲ੍ਹਾ ਬਰਨਾਲਾ ‘ਚ ਵੀ ਫਲਾਈ ਓਵਰ ਦੇ ਹੇਠਾਂ ਪਈ ਖ਼ਾਲੀ ਥਾਂਵਾਂ ਨੂੰ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇਸ ਫਲਾਈ ਓਵਰ ਹੇਠਾਂ ਬਣੇ ਚੌਕ ਦੇ ਥੱਲੇ ਬਜ਼ੁਰਗਾਂ ਅਤੇ ਬੱਚਿਆਂ ਦੇ ਬੈਠਣ ਅਤੇ ਖੇਡਣ ਲਈ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਥਾਂ ਉੱਤੇ ਬਾਸਕਿਟਬਾਲ ਅਤੇ ਬੈਡਮਿੰਟਨ ਗ੍ਰਾਊਂਡ ਵੀ ਬਣਾਈਆ ਜਾਵੇਗਾ। ਨਾਲ ਹੀ ਕ੍ਰਿਕਟ ਦੀ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਲਈ ਗ੍ਰਾਊਂਡ ਵਿਕਸਿਤ ਕੀਤਾ ਜਾ ਰਿਹਾ ਹੈ।

Barnala Court Chowk

  • ਇਸ ਸਾਰੇ ਕੰਮ ਨੂੰ ਨੇਪਰੇ ਚਾੜ੍ਹਨ ਲਈ 16.50 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ।
  • ਅਪਣੇ ਆਪ ‘ਚ ਪਹਿਲੇ ਕਿਸਮ ਦਾ ਖੇਡ ਪ੍ਰੋਜੈਕਟ ਹੈ ਜਿਥੇ ਖ਼ਾਲੀ ਪਈ ਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਰਹੀ ਹੈ।
Barnala Court Chowk

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਧਨੌਲਾ ਨੂੰ ਵਿਕਾਸ ਕੰਮਾਂ ਲਈ ਜਾਰੀ ਕੀਤੇ ਗਏ ਹਨ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਓ ਐੱਸ ਡੀ ਹਸਨ ਪ੍ਰੀਤ ਭਾਰਦਵਾਜ, ਕਾਰਜਕਾਰੀ ਅਫਸਰ ਨਗਰ ਕੌਂਸਲ ਬਰਨਾਲਾ ਵਿਸ਼ਾਲ ਦੀਪ ਅਤੇ ਹੋਰ ਲੋਕ ਹਾਜ਼ਰ ਸਨ।

Crime Awaz India TV
my Report Crime Awaz India Project
My Report: Send Moga News
TAGGED:
Leave a comment

Leave a Reply

Your email address will not be published. Required fields are marked *