ਬਰਨਾਲਾ, 9 ਸਤੰਬਰ
(Barnala Child Donation)ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਬਰਨਾਲਾ ਦੇ ਸਾਢੇ ਚਾਰ ਸਾਲ ਬੱਚੇ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਬੁਗਨੀ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਬੱਚੇ ਹਰਗੁਣ ਸਿੰਘ ਨੂੰ ਨੇਕ ਸੋਚ ਲਈ ਸ਼ਾਬਾਸ਼ ਦਿੱਤੀ।

ਹਰਗੁਣ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਬਰਨਾਲਾ ਵਾਈ ਐੱਸ ਸਕੂਲ ਹੰਡਿਆਇਆ ਵਿੱਚ ਐਲ.ਕੇ.ਜੀ ਕਲਾਸ ਵਿੱਚ ਪੜ੍ਹਦਾ ਹੈ। ਓਹ ਆਪਣੇ ਪਰਿਵਾਰ ਨਾਲ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਦਫ਼ਤਰ ਆਇਆ। ਓਸਨੇ ਕਿਹਾ ਕਿ ਉਹ ਆਪਣੀ ਬੁਗਨੀ ਵਿੱਚ ਜੋੜੇ ਪੈਸਿਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦਾ ਹੈ ਅਤੇ ਆਪਣੀ ਬੁਗਨੀ ਡਿਪਟੀ ਕਮਿਸ਼ਨਰ ਨੂੰ ਸੌਂਪੀ।
ਬਰਨਾਲਾ ‘ਚ ਨੰਨ੍ਹੇ ਹਰਗੁਣ ਨੇ ਹੜ੍ਹ ਪੀੜਤਾਂ ਲਈ ਡੀ.ਸੀ. ਨੂੰ ਸੌਂਪੀ ਬੁਗਨੀ

ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਬੱਚੇ ਹਰਗੁਣ ਦੀ ਸੋਚ ਦੀ ਸ਼ਲਾਘਾ ਕੀਤੀ। ਓਨ੍ਹਾਂ ਕਿਹਾ ਕਿ ਇਹ ਦਿਆਨਦਾਰੀ ਅਤੇ ਲੋਕ ਭਲਾਈ ਦੀ ਮਿਸਾਲ ਹੈ ਕਿ ਬੱਚੇ ਨੇ ਆਪਣੇ ਹੱਥੀਂ ਜੋੜੇ ਪੈਸੇ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੇ ਹਨ। ਓਨ੍ਹਾਂ ਨੰਨ੍ਹੇ ਹਰਗੁਣ ਦੀ ਸ਼ਲਾਘਾ ਕੀਤੀ ਅਤੇ ਸ਼ਾਬਾਸ਼ ਦਿੱਤੀ। ਓਨ੍ਹਾਂ ਹਰਗੁਣ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Barnala Child Donation
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਜਿੱਥੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜੁਟਿਆ ਹੋਇਆ ਹੈ, ਓਥੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀ ਵੀ ਵੱਡੀ ਭੂਮਿਕਾ ਨਿਭਾਅ ਰਹੇ ਹਨ
ਇਸ ਮੌਕੇ ਹਰਗੁਣ ਸਿੰਘ ਪਿਤਾ ਧਰਮਿੰਦਰ ਸਿੰਘ, ਮਾਤਾ ਸਿਮਰਨ ਕੌਰ ਅਤੇ ਦਾਦਾ ਸਾਧੂ ਸਿੰਘ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ