Barnala Checking of sweets and milk during festivals by Health Dept. ਬਰਨਾਲਾ ਸਿਹਤ ਵਿਭਾਗ ਨੇ ਤਿਉਹਾਰੀ ਸੀਜ਼ਨ ਦੌਰਾਨ ਮਿਠਾਈਆਂ, ਦੁੱਧ ਅਤੇ ਡੇਅਰੀ ਚੀਜ਼ਾਂ ਦੀ ਚੈਕਿੰਗ ਤੇਜ਼ ਕੀਤੀ। ਸੈਂਪਲ ਲੈਬ ਨੂੰ ਭੇਜੇ ਗਏ, ਮਿਲਾਵਟ ’ਤੇ ਕਾਰਵਾਈ।
ਬਰਨਾਲਾ ’ਚ ਤਿਉਹਾਰੀ ਮਿਠਾਈਆਂ ਦੀ ਵੱਡੀ ਚੈਕਿੰਗ, ਕਈ ਸੈਂਪਲ ਲੈਬ ਭੇਜੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ CAi TV ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ
Barnala Checking of sweets and milk

ਬਰਨਾਲਾ, 14 ਅਕਤੂਬਰ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਬਰਨਾਲਾ ਵਿਖੇ ਤਿਓਹਾਰਾਂ ਦੇ ਮੱਦੇਨਜ਼ਰ ਪਹਿਲਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਖਾਣ ਵਾਲੀਆ ਚੀਜਾਂ ਦੀ ਚੈਕਿੰਗ ਅਤੇ ਸੈਂਪਲਿੰਗ ਕੀਤੀ ਗਈ।

ਜ਼ਿਲ੍ਹਾ ਸਿਹਤ ਅਧਿਕਾਰੀ (ਡੀ ਐਚ ਓ) ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ, ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਅਤੇ ਹੋਰਾਂ ਨਾਲ ਮਿਲ ਕੇ ਟੀਮ ਨੇ ਸਦਰ ਬਾਜ਼ਾਰ ਬਰਨਾਲਾ, ਸੇਖਾ ਰੋਡ ਅਤੇ ਮਹਿਲ ਕਲਾਂ ਖੇਤਰਾਂ ਵਿੱਚ ਚੈਕਿੰਗ ਕੀਤੀ। ਟੀਮ ਨੇ ਰਾਏਕੋਟ ਰੋਡ ‘ਤੇ ਵੀ ਨਾਕਾ ਲਗਾਇਆ। ਵੱਖ-ਵੱਖ ਸਥਾਨਾਂ ਤੋਂ ਦੁੱਧ ਅਤੇ ਇਸ ਦੀਆਂ ਉਤਪਾਦਾਂ ਅਤੇ ਮਿਠਾਈਆਂ ਦੇ 8 ਨਮੂਨੇ ਇਕੱਠੇ ਕੀਤੇ ਗਏ।

ਟੀਮ ਮੈਂਬਰਾਂ ਨੇ ਵੱਖ-ਵੱਖ ਸਥਾਨਾਂ ‘ਤੇ ਸਟੋਰ ਕੀਤਾ ਸੁੱਕਾ ਰਾਸ਼ਨ ਜਿਵੇਂ ਦਾਲ, ਚਾਵਲ, ਆਟਾ, ਬੇਸਨ ਆਦਿ ਦੀ ਵੀ ਜਾਂਚ ਕੀਤੀ। ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਕੋਈ ਵੀ ਮਾੜੀ ਭੋਜਨ ਵਸਤੂ ਨਾ ਵੇਚੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜਾਂਚ ਜਾਰੀ ਰਹੇਗੀ।
