ਸਿਹਤ ਵਿਭਾਗ ਵੱਲੋਂ ਮਨਾਇਆ ਰਾਸ਼ਟਰੀ ਸਵੈ-ਇਛੁਕ ਖੂਨਦਾਨ ਦਿਵਸ

Mittal
By Mittal
3 Min Read
Highlights
  • ਬਲੱਡ ਬੈਂਕ ਨੂੰ ਆਤਮ ਨਿਰਭਰ ਬਣਾਉਣ 'ਚ ਖੂਨਦਾਨੀਆਂ ਦਾ ਅਹਿਮ ਯੋਗਦਾਨ: ਸਿਵਲ ਸਰਜਨ

Barnala Blood Bank ਬਰਨਾਲਾ, 8 ਅਕਤੂਬਰ: ਸਿਹਤ ਵਿਭਾਗ ਬਰਨਾਲਾ ਵੱਲੋਂ ਖੂਨਦਾਨ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਕੈਂਪ ਲਗਾ ਕੇ ਜ਼ਿਲ੍ਹਾ ਬਰਨਾਲਾ ਦੇ ਬਲੱਡ ਬੈਂਕ ਨੂੰ ਆਤਮ ਨਿਰਭਰ ਬਣਾਉਣ ਵਾਲੀਆਂ ਸੰਸਥਾਵਾਂ ਦਾ ਸਨਮਾਨ ਕਰਕੇ ਰਾਸ਼ਟਰੀ ਸਵੈ ਇਛੁਕ ਖੂਨਦਾਨ ਦਿਵਸ ਮਨਾਇਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ CAi TV ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਖੂਨਦਾਨ ‘ਚ ਆਤਮ ਨਿਰਭਰ ਬਣਾਉਣ ‘ਚ ਖੂਨਦਾਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਅਸੀ ਸੜਕੀ ਹਾਦਸੇ, ਐਮਰਜੈਂਸੀ ਸਮੇਂ, ਗੰਭੀਰ ਬਿਮਾਰੀਆਂ, ਗਰਭਵਤੀ ਔਰਤਾਂ ਦੇ ਜਣੇਪੇ ਸਮੇਂ ਖੂਨ ਦੀ ਘਾਟ ਹੋਣ ‘ਤੇ ਕੀਮਤੀ ਜਾਨਾਂ ਬਚਾ ਸਕਦੇ ਹਾਂ।

Barnala Blood Bank

ਡਾ. ਅਯੂਸ਼ ਬਡਲਾਨ ਜ਼ਿਲ੍ਹਾ ਬੀ ਟੀ ਓ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਦਿਵਸ ਪੋਸਟਰ ਮੇਕਿੰਗ, ਖੂਨਦਾਨ ਸਬੰਧੀ ਪ੍ਰਣ ਅਤੇ ਕੈਂਪ ਲਗਾ ਕੇ ਮਨਾਇਆ ਗਿਆ । ਖੂਨਦਾਨੀ ਸੰਸਥਾਵਾਂ ਵੱਲੋਂ ਇੱਕ ਸਾਲ ਦੌਰਾਨ ਲਗਭਗ 25 ਸੌ ਦੇ ਕਰੀਬ ਬਲੱਡ ਯੂਨਿਟ ਦੇ ਕੇ ਬਲੱਡ ਬੈਂਕ ਬਰਨਾਲਾ ਨੂੰ ਐਮਰਜੈਂਸੀ ਸਮੇਂ ਇਲਾਜ ਲਈ ਆਤਮ ਨਿਰਭਰ ਬਣਾਇਆ ਗਿਆ ਹੈ ।

Barnala Blood Bank
Barnala Blood Bank

ਸ੍ਰੀ ਜੀਵਨ ਕੁਮਾਰ ਗੋਇਲ ਨਿਰੰਕਾਰੀ ਮੰਡਲ ਬਰਨਾਲਾ , ਜਸਪ੍ਰੀਤ ਸਿੰਘ ਸਮਾਜ ਸੇਵੀ ਆਮ ਆਦਮੀ ਪਾਰਟੀ, ਜਗਵਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਅਤੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65, ਖੂਨ ਦਾ ਲੈਵਲ 12.5 ਗ੍ਰਾਮ ਵਜ਼ਨ 50 ਕਿੱਲੋ ਤੋਂ ਵੱਧ ਹੋਵੇ ਅਤੇ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਨਾਂ ਹੋਵੇ ਉਹ ਖੂਨ ਦਾਨ ਕਰ ਸਕਦਾ ਹੈ ।ਅੱਜ ਦਿਵਸ ‘ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਖੂਨ ਦੀ ਕਮੀ ਕਾਰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।

Barnala Blood Bankਇਸ ਸਮੇਂ ਖੁਸ਼ਵੰਤ ਪ੍ਰਭਾਕਰ, ਕੰਵਲਦੀਪ ਸਿੰਘ , ਭੁਪਿੰਦਰ ਕੁਮਾਰ ਐਮ ਐਲ ਟੀ , ਸੰਦੀਪ ਸਿੰਘ ਕਾਊਂਸਲਰ ਅਤੇ ਮਨਦੀਪ ਕੌਰ ਸਟਾਫ ਨਰਸ , ਸਿਹਤ ਕਰਮਚਾਰੀ, ਖੂਨਦਾਨੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਨਰਸਿੰਗ ਸਟੂਡੈਂਟਸ ਹਾਜ਼ਰ ਸਨ।

Barnala Blood Bank
My Report: Send Your City New
TAGGED:
Leave a Comment

Leave a Reply

Your email address will not be published. Required fields are marked *