ਸਿੱਧੂ ਵੱਲੋਂ ਥਰੈਸ਼ਰ ਪੀੜਤਾਂ ਨੂੰ ਚੈਕ

Muskaan gill
2 Min Read

Balkar Sidhu Thresher Victims Aid

Balkar Sidhu Thresher Victims Aid : ਰਾਮਪੁਰਾ ਫੂਲ 9 ਫਰਵਰੀ ਆਵਾਜ਼ ਇੰਡੀਆ ਟੂਡੇ (ਮਨਮੋਹਨ ਗਰਗ) – ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਮਾਰਕੀਟ ਕਮੇਟੀ ਰਾਮਪੁਰਾ ਵਿਖੇ ਥਰੈਸ਼ਰ ਹਾਦਸਿਆਂ ਵਿੱਚ ਪੀੜਤ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਵੰਡੇ। ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੂੰ ਕੁੱਲ 9.6 ਲੱਖ ਰੁਪਏ ਦੇ ਚੈਕ ਸੌਂਪੇ।

ਵਿਧਾਇਕ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਆਫ਼ਤ ਸਮੇਂ ਉਨ੍ਹਾਂ ਦੇ ਨਾਲ ਖੜੀ ਹੈ। Balkar Sidhu Thresher Victims Aid ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਚੈਕ ਸੌਂਪਣ ਵਾਲਿਆਂ ਵਿੱਚ ਰਾਈਆ ਤੋਂ ਜਗਸੀਰ ਸਿੰਘ (76 ਹਜ਼ਾਰ), ਭਾਈਰੂਪਾ ਤੋਂ ਛੋਟੂ ਸਿੰਘ (36 ਹਜ਼ਾਰ), ਪਿੰਡ ਫੂਲੇਵਾਲਾ ਤੋਂ ਬਲਦੇਵ ਸਿੰਘ (48 ਹਜ਼ਾਰ), ਸੁਰਜੀਤ ਕੌਰ ਨਗਰ ਮਹਿਰਾਜ ਤੋਂ 3 ਲੱਖ, ਢੱਡੇ ਤੋਂ ਗੁਰਦੀਪ ਸਿੰਘ 3 ਲੱਖ ਅਤੇ ਮੰਡੀ ਕਲਾਂ ਪਿੰਡ ਤੋਂ ਗੁਰਦੇਵ ਕੌਰ 2 ਲੱਖ ਰੁਪਏ ਸ਼ਾਮਿਲ ਸਨ।

ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਸੋਹੀ, ਆਪ ਦੇ ਆਗੂਆਂ ਅਤੇ ਸਥਾਨਕ ਵਰਕਰਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਦਿੱਤੀ। ਵਿਧਾਇਕ ਸਿੱਧੂ ਨੇ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *