ਨਥਾਣਾ ਵਿੱਚ ਗੈਰ ਸੰਚਾਰੀ ਰੋਗਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ

Muskaan gill
3 Min Read

Awareness Camp

Awareness Camp : ਭੁੱਚੋ ਮੰਡੀ ਨਥਾਣਾ 20 ਫ਼ਰਵਰੀ (ਜੀਵਨ ਸਿੰਘ ਕ੍ਰਾਂਤੀ ਮਾਨਸਾ) ਆਵਾਜ਼ ਇੰਡੀਆ ਟੁਡੇ- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਬਲਾਕ ਨਥਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਜੀ ਦੀ ਅਗਵਾਈ ਹੇਠ ਸਥਾਨਕ ਗਰਿੱਡ ਬਸਤੀ ਦੀ ਧਰਮਸ਼ਾਲਾ ਵਿਖੇ ਗੈਰ ਸੰਚਾਰੀ ਰੋਗਾਂ ਦੀ ਮੁੱਢਲੀ ਜਾਂਚ ਕਰਨ ਲਈ ਇਹਨਾਂ ਰੋਗਾਂ ਤੋਂ ਬਚਾਓ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਵੱਲੋਂ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਬਸਤੀ ਦੇ ਬਾਸ਼ਿੰਦਿਆਂ ਵੱਲੋਂ ਸਿਹਤ ਸਹੂਲਤਾਂ ਦਾ ਲਾਭ ਪ੍ਰਾਪਤ ਕੀਤਾ ਗਿਆ।

ਸਿਹਤ ਬਲਾਕ ਨਥਾਣਾ ਦੇ ਬਲਾਕ ਪ੍ਰਸਾਰ ਸਿੱਖਿਅਕ ਅਤੇ ਆਈ ਈ ਸੀ ਗਤੀਵਿਧੀਆਂ ਦੇ ਨੋਡਲ ਅਧਿਕਾਰੀ ਸੋਨਦੀਪ ਸਿੰਘ ਸੰਧੂ ਨੇ ਇਸ ਮੌਕੇ ਗੈਰ ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਹਾਈਪਰਟੈਂਸ਼ਨ, Awareness Camp ਅਧਰੰਗ ਅਤੇ ਕੈਂਸਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਗ ਕਿਸੇ ਸੰਪਰਕ ਜਾਂ ਲਾਗ ਕਾਰਣ ਨਹੀਂ ਫੈਲਦੇ ਬਲਕਿ ਸਾਡੇ ਜੀਵਨ-ਜਾਚ ਅਤੇ ਖਾਣ-ਪਾਣ ਦੇ ਢੰਗਾਂ ਅਤੇ ਵਾਤਾਵਰਣ ਵਿੱਚ ਬਦਲਾਓ ਕਾਰਣ ਪੈਦਾ ਹੁੰਦੇ ਹਨ। ਅਜੋਕੇ ਸਮੇਂ ਵਿੱਚ ਵਧ ਰਿਹਾ ਪ੍ਰਦੂਸ਼ਣ, ਪਰਿਵਾਰਾਂ ਵਿੱਚ ਵਧ ਰਹੀ ਚਿੰਤਾ ਅਤੇ ਤਣਾਅ ਵੀ ਇਹਨਾਂ ਰੋਗਾਂ ਵਿੱਚ ਵਾਲੇ ਦਾ ਕਾਰਣ ਬਣਦੇ ਹਨ।

ਬਹੁਮੰਤਵੀ ਸਿਹਤ ਕਰਮਚਾਰੀ ਮਨਜਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਸੰਤੁਲਿਤ ਅਤੇ ਸਾਦਾ ਖ਼ੁਰਾਕ ਮਨੁੱਖੀ ਸਿਹਤ ਨੂੰ ਬਿਹਤਰ ਬਣਾਉਂਦੀ ਹੈ। ਤਲੇ ਹੋਏ ਅਤੇ ਲਿਫ਼ਾਫ਼ਾ ਬੰਦ ਖਾਧ ਪਦਾਰਥ ਵੀ ਮਨੁੱਖ ਦੀ ਸਿਹਤ ਉੱਪਰ ਮਾੜਾ ਅਸਰ ਪਾਉਂਦੇ ਹਨ। Awareness Camp ਸਮੁਦਾਇਕ ਸਿਹਤ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਇਸ ਸਮੇਂ ਸਾਰੀਆਂ ਦਵਾਈਆਂ ਉਪਲਬਧ ਹਨ ਅਤੇ ਨਾਲ ਹੀ ਬਲੱਡ ਹੀਮੋਗਲੋਬਿਨ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ।

ਬਹੁਮੰਤਵੀ ਸਿਹਤ ਕਰਮਚਾਰੀ ਇਨਰੀਤ ਰਾਣੀ ਵੱਲੋਂ ਇਸ ਕੈਂਪ ਦੌਰਾਨ ਹਾਜ਼ਰੀਨ ਦੇ ਬਲੱਡ ਹੀਮੋਗਲੋਬਿਨ ਅਤੇ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਇਸ ਮੌਕੇ ਵਿਭਾਗ ਦੀਆਂ ਆਸ਼ਾ, ਆਂਗਣਵਾੜੀ ਸਹਾਇਕ ਭੁਪਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *