ASI arrested for soliciting bribe ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ ਐੱਸ ਆਈ ਗਿ੍ਫ਼ਤਾਰ
10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏਐੱਸਆਈ ਗਿ੍ਫ਼ਤਾਰ, ਮੁਕੱਦਮਾ ਦਰਜ
ਸੰਗਰੂਰ : ਸੂਬਾ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਪ੍ਰਰਾਪਤ ਹੋਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸਹਾਇਕ ਥਾਣੇਦਾਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਕੇ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।
ASI Arrested for Soliciting Bribe In Distt. Sangrur
ਪ੍ਰਰਾਪਤ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਸੰਦੀਪ ਸਿੰਘ ਵਾਸੀ ਹੇੜੀਕੇ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਵਿਰੁੱਧ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ 2021 ਦਾ ਦਰਜ ਸੀ। ਉਸ ਮੁਕੱਦਮੇ ਦਾ ਚਾਲਾਨ ਚੈੱਕ ਕਰਵਾਉਣ ਤੇ ਧਾਰਾ 498ਏ ਆਈਪੀਸੀ ਘਟਾਉਣ ਸਬੰਧੀ ਏਐੱਸਆਈ ਸੰਜੀਵ ਕੁਮਾਰ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।

ਇਸ ਬਾਰੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ‘ਭਿ੍ਸ਼ਟਾਚਾਰ ਵਿਰੋਧੀ ਹੈਲਪਲਾਈਨ’ ‘ਤੇ ਸ਼ਿਕਾਇਤ ਕਰ ਦਿੱਤੀ। ਡੀਐੱਸਪੀ ਵਿਜੀਲੈਂਸ ਸੰਗਰੂਰ ਸਤਨਾਮ ਸਿੰਘ ਨੇ ਗੱਲਬਾਤ ਕਰਨ ‘ਤੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਕਰਨ ਮਗਰੋਂ ਏਐੱਸਆਈ ਸੰਜੀਵ ਕੁਮਾਰ (ਇੰਚਾਰਜ ਕ੍ਰਾਈਮ ਵਿਰੁੱਧ ਪ੍ਰਰਾਪਰਟੀ) ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦਰਜ ਕੀਤਾ ਗਿਆ ਸੀ।

ਇਸ ਸੰਗੀਨ ਮਾਮਲੇ ਦੀ ਤਫਤੀਸ਼ ਦੌਰਾਨ ਮੁਕੱਦਮੇ ਦੇ ਮੁਲਜ਼ਮ ਏਐੱਸਆਈ ਸੰਜੀਵ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।
ASI Arrested for Soliciting Bribe In Distt. Sangrur
Crime Awaz India