ਗੁਰੂ ਕਾਸ਼ੀ ਯੂਨੀਵਰਸਿਟੀ ‘ਚ ਏ.ਆਈ. ਅਤੇ ਮਸ਼ੀਨ ਲਰਨਿੰਗ ਸੈਮੀਨਾਰ

Muskaan gill
2 Min Read

Artificial Intelligence

Artificial Intelligence : ਬਠਿੰਡਾ 19 ਫ਼ਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਅਤੇ ਫੈਕਲਟੀ ਆਫ਼ ਇੰਜੀਨੀਅਰਿੰਗ ਵੱਲੋਂ ਆਈ.ਕਿਉ.ਏ.ਸੀ. ਦੇ ਸਹਿਯੋਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ‘ਤੇ ਐਡਵਾਂਸ ਕਰੀਅਰ ਟਰਾਂਸਫਾਰਮਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸੈਮੀਨਾਰ ਵਿੱਚ ਅਮਨ ਐਸ. ਗੁਪਤਾ, ਕੋ-ਫਾਊਂਡਰ ਅਤੇ ਸੀ.ਟੀ.ਓ., ਸਰਸ ਏ.ਆਈ. ਇੰਸਟੀਚਿਊਟ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। Artificial Intelligence ਇਸ ਮੌਕੇ ‘ਤੇ ਜੀ.ਕੇ.ਯੂ. ਦੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਸਰਸ ਇੰਸਟੀਚਿਊਟ ਦੇ ਅਮਨ ਐਸ. ਗੁਪਤਾ ਵੱਲੋਂ ਦੁਵੱਲਾ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਅਮਨ ਗੁਪਤਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਜਨਰੇਟਿਵ ਏ.ਆਈ. ਦੇ ਉੱਭਰਦੇ ਰੁਝਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮਝਾਇਆ ਕਿ ਇਹ ਟੈਕਨਾਲੋਜੀ ਕਿਵੇਂ ਵੱਖ-ਵੱਖ ਉਦਯੋਗਾਂ ਵਿੱਚ ਬਦਲਾਵ ਲਾ ਰਹੀ ਹੈ, ਜਿਸ ਕਾਰਨ ਨਵੀਆਂ ਰੁਜ਼ਗਾਰ ਸੰਭਾਵਨਾਵਾਂ ਤੇ ਖੇਤਰ ਵਿਕਾਸ ਦੇ ਮੌਕੇ ਉਭਰ ਰਹੇ ਹਨ।

ਡਾ. ਧੀਮਾਨ ਨੇ ਕਿਹਾ ਕਿ ਸੈਮੀਨਾਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਆਰਟੀਫਿਸ਼ੀਅਲ ਇੰਟੈਲੀਜੈਂਸ ਸਭਨਾਂ ਲਈ’ ਮੁਹਿੰਮ ਦਾ ਸੱਚ ਸਾਬਿਤ ਕਰਦਾ ਹੈ। ਇਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਰੁਜ਼ਗਾਰ ਦੇ ਮੌਕੇ, ਨੈਤਿਕ ਏ.ਆਈ. ਦੇ ਇਸਤੇਮਾਲ ਅਤੇ ਏ.ਆਈ. ਦੀਆਂ ਨਵੀਨਤਮ ਪ੍ਰਣਾਲੀਆਂ ਬਾਰੇ ਜਾਣੂ ਕਰਨ ਲਈ ਤਿਆਰ ਕਰਦਾ ਹੈ।

ਡਾ. ਜਾਵੇਦ ਅਹਿਮਦ ਖਾਨ, ਡੀਨ ਅਕਾਦਮਿਕ ਅਤੇ ਡਾਇਰੈਕਟਰ ਆਈ.ਕਿਉ.ਏ.ਸੀ., ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏ.ਆਈ. ਉਨ੍ਹਾਂ ਦੇ ਕਰੀਅਰ ਲਈ ਬੁਨਿਆਦੀ ਲੋੜ ਹੈ। Artificial Intelligence ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਤੱਕ ਸੀਮਿਤ ਨਾ ਰਹਿ ਕੇ ਸਿਹਤ, ਇੰਜੀਨੀਅਰਿੰਗ, ਖੇਤੀਬਾੜੀ, ਸਿੱਖਿਆ ਅਤੇ ਡਿਜ਼ਾਇਨਿੰਗ ਵਰਗੇ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਤੋਂ ਲਾਭ ਉਠਾਉਣ ਲਈ ਨਵੇਂ ਸਟਾਰਟ-ਅੱਪ ਸ਼ੁਰੂ ਕਰਨ ਦੀ ਸਲਾਹ ਦਿੱਤੀ।

ਸੈਮੀਨਾਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵੱਡੀ ਹਾਜ਼ਰੀ ਨੇ ਇਸ ਸੈਮੀਨਾਰ ਦੇ ਮਹੱਤਵ ਨੂੰ ਦਰਸਾਇਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *