Thieves in Barnala – Barnala Police Arrest Gang of Thieves 2022

crimeawaz
4 Min Read

Thieves in barnala ਬਰਨਾਲਾ ਪੁਲਿਸ ਵੱਲੋਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ

ਬਰਨਾਲਾ ,01 ਅਪ੍ਰੈਲ (ਹੇਮੰਤ ਮਿੱਤਲ਼) : ਬਰਨਾਲਾ ਪੁਲਿਸ ਨੇ ਪੇਸ਼ੇਵਰ ਚੋਰਾਂ ਖ਼ਿਲਾਫ਼ ਵੱਡੀ ਸਫ਼ਲਤਾ ਦਰਜ ਕਰਦੇ ਹੋਏ ਇੱਕ ਵੱਡੇ ਲੋਹਾ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ੍ਰੀ ਅਨਿਲ ਕੁਮਾਰ ਐਸਪੀ ਅਤੇ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ CIA Staff Barnala ਨੇ ਦੱਸਿਆ ਕਿ ਥਾਣਾ ਤਪਾ ਵਿਖੇ 12 ਫਰਵਰੀ 2022 ਨੂੰ ਦਰਜ ਹੋਏ ਚੋਰੀ ਦੇ ਇੱਕ ਮੁਕੱਦਮੇ ਦੀ ਪੜਤਾਲ ਦੌਰਾਨ, ਜਿਸ ਵਿੱਚ ਤਪਾ ਵਿਖੇ ਹਵੇਲੀ ਰੈਸਟੋਰੈਂਟ ਦੀ ਉਸਾਰੀ ਅਧੀਨ ਇਮਾਰਤ ਵਾਲੀ ਜਗਾ ਤੋਂ 11-12 ਫਰਵਰੀ 2022 ਦੀ ਦਰਮਿਆਨੀ ਰਾਤ 10-12 ਨਾਮਲੂਮ ਵਿਅਕਤੀਆਂ ਨੇੇ ਚੌਂਕੀਦਾਰ ਨੂੰ ਡਰਾ ਧਮਕਾ ਕੇ ਕਰੀਬ 35/40 ਕੁਇੰਟਲ ਸਰੀਆ, 32 ਬੋਰੀਆਂ ਸੀਮਿੰਟ, 5 ਚੁਗਾਠਾਂ ਅਤੇ ਚੌਕੀਦਾਰ ਦਾ ਮੋਬਾਇਲ ਫੋਨ ਚੋਰੀ ਕਰਕੇ ਸਾਰਾ ਸਮਾਨ ਆਪਣੇ ਟਰੱਕ/ਕੈਂਟਰ ਵਿੱਚ ਲੋਡ ਕਰਕੇ ਲੈ ਗਏ ਸਨ,

Thieves in Barnala

CIA Staff Barnala ਦੀ ਟੀਮ ਵੱਲੋਂ ਉਕਤ ਚੋਰ ਗਿਰੋਹ ਦੇ ਮੈਂਬਰ ਦਰਸ਼ਨ ਰਾਮ ਅਤੇ ਅਮਰ ਸਿੰਘ ਵਾਸੀ ਤਹਿਸੀਲ ਖੰਨਾ ਨੂੰ ਕਾਬੂ ਕੀਤਾ ਗਿਆ, ਜਿਨਾਂ ਤੋਂ ਪੁੱਛਗਿੱਛ ਦੌਰਾਨ ਇਸ ਵੱਡੇ ਲੋਹਾ ਚੋਰ ਗਿਰੋਹ ਦੇ ਸਰਗਨਾ ਸੁਭਾਸ ਚੰਦ ਵਾਸੀ ਮੰਡੀ ਗੋਬਿੰਦਗੜ ਸਮੇਤ ਅਤੁਲ ਕੁਮਾਰ ਵਾਸੀ ਜ਼ਿਲਾ ਗੋਡਾ (ਯੂਪੀ), ਪਰਮਿੰਦਰ ਸਿੰਘ ਉਰਫ ਬੱਬੂ ਵਾਸੀ ਖੰਨਾ, ਧਰਮ ਨਾਰਾਇਣ ਮਿਸ਼ਰਾ ਵਾਸੀ ਨਾਰਾਇਣਪੁਰ ਮਿਸ਼ਰਾ (ਯੂਪੀ) ਅਨਿਲ ਕੁਮਾਰ ਉਰਫ ਹਨੀ ਵਾਸੀ ਜ਼ਿਲਾ ਇਲਾਹਾਬਾਦ (ਯੂਪੀ), ਇੰਦਲ ਮਾਹਤੂ ਵਾਸੀ ਜ਼ਿਲਾ ਮੋਤਹਾਰੀ (ਬਿਹਾਰ) ਮਨਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਖੰਨਾ, ਸੁਨੀਲ ਕੁਮਾਰ ਜ਼ਿਲਾ ਇਲਾਹਾਬਾਦ (ਯੂਪੀ), ਸੋਨੂ ਦਿਉ ਵਾਸੀ ਜ਼ਿਲਾ ਪੂਰਬੀ ਸਿੰਭਮ (ਝਾਰਖੰਡ) ਸਚਿਨ ਕੁਮਾਰ ਵਾਸੀ ਜ਼ਿਲਾ ਪਰਾਗਰਾਜ (ਯੂਪੀ), ਰਾਮੇਸ ਕੁਮਾਰ ਵਾਸੀ ਜ਼ਿਲਾ ਪਰਾਗਰਾਜ (ਯੂਪੀ) ਨੂੰ ਕਾਬੂ ਕੀਤਾ ਗਿਆ।

Barnala Thieves
Barnala Police Arrest Gang of Thieves – Thieves in barnala – Photo-Hemmant Mittal

ਦੋਸ਼ੀਆਂ ਪਾਸੋ 780 ਕਿਲੋਗ੍ਰਾਮ ਸਰੀਆ, ਇੱਕ ਆਈਸ਼ਰ ਟਰੱਕ , ਇੱਕ ਇਨੋਵਾ ਗੱਡੀ, ਇੱਕ ਸਕੂਟਰੀ, ਇੱਕ ਬਲੈਰੋ ਗੱਡੀ ਅਤੇ 9 ਲੱਖ ਦੀ ਨਗ਼ਦੀ ਬਰਾਮਦ ਕਰਵਾਏ ਗਏ ਹਨ। ਪੁਲਿਸ ਨੇ ਇਸ ਚੋਰ ਗਿਰੋਹ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Thieves In Barnala Arrested

ਇਸ ਚੋਰ ਗਿਰੋਹ ਦੇ ਪਕੜ ਵਿੱਚ ਆਉਣ ਤੋਂ ਬਾਅਦ ਉਸਾਰੀ ਅਧੀਨ ਇਮਾਰਤਾਂ ਵਾਲੀ ਜਗਾ ਤੋਂ ਸਰੀਆ ਅਤੇ ਸੀਮਿੰਟ ਚੋਰੀ ਹੋਣ ਦੀਆਂ ਤਿੰਨ ਹੋਰ ਵੱਡੀਆਂ ਵਾਰਦਾਤਾਂ ਟਰੇਸ ਹੋਈਆਂ ਹਨ, ਜਿਨਾਂ ਦੇ ਵੇਰਵੇ ਦਿੰਦੇ ਹੋਏ ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਇਸੇ ਚੋਰ ਗਿਰੋਹ ਨੇ ਮਿਤੀ 20-21 ਜਨਵਰੀ ਦੀ ਰਾਤ ਰਾਮਪੁਰਾ ਜ਼ਿਲਾ ਬਠਿੰਡਾ ਤੋਂ 45 ਕੁਇੰਟਲ ਸਰੀਆ, 2-3 ਮਾਰਚ ਦੀ ਦਰਮਿਆਨੀ ਰਾਤ 85 ਕੁਇੰਟਲ ਸਰੀਆ ਰਾਮਪੁਰਾ ਤੋਂ ਹੀ ਚੋਰੀ ਕੀਤਾ ਸੀ ਜਿਸ ਸੰਬੰਧੀ ਥਾਣਾ ਸਿਟੀ ਰਾਮਪੁਰਾ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ।

ਇਸ ਤੋਂ ਇਲਾਵਾ ਇਨਾਂ ਦੋਸ਼ੀਆਂ ਨੇ ਹੀ 15-16 ਮਾਰਚ ਦੀ ਦਰਮਿਆਨੀ ਰਾਤ ਕੁਰਾਲੀ ਤੋਂ ਬੱਦੀ ਰੋਡ ਤੋਂ ਕਰੀਬ 15-20 ਟਨ ਚੈਨਰ ਲੋਹਾ ਚੋਰੀ ਕੀਤਾ ਸੀ ਜਿਸ ਸੰਬੰਧੀ ਮੁਕੱਦਮਾ ਥਾਣਾ ਮਜਾਰੀ (ਮੋਹਾਲੀ) ਦਰਜ ਹੈ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਉਕਤ ਦੋਸੀਆਂ ਵਿੱਚੋਂ ਸੁਭਾਸ ਕੁਮਾਰ ਦੇ ਖ਼ਿਲਾਫ਼ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 7 ਮੁਕੱਦਮੇ ਦਰਜ ਹਨ ਅਤੇ ਪਰਮਿੰਦਰ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਤਿੰਨ ਮੁਕੱਦਮੇ ਦਰਜ ਹਨ।

ਦੋਸ਼ੀ ਸੁਨੀਲ ਕੁਮਾਰ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ 2 ਮੁਕੱਦਮੇ ਅਤੇ ਦੋਸ਼ੀ ਦਰਸ਼ਨ ਰਾਮ ਦੇ ਖ਼ਿਲਾਫ਼ ਥਾਣਾ ਸਮਰਾਲਾ ਵਿਖੇ ਇੱਕ ਮੁਕੱਕਮਾ ਦਰਜ ਹੈ।

ਬਰਨਾਲਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਲੋਹਾ ਅਤੇ ਸੀਮਿੰਟ ਚੋਰੀ ਕਰਨ ਵਾਲੇ ਚੋਰ ਗਿਰੋਹ ਨੂੰ ਕਾਬੂ ਕਰਕੇ ਵਾਹਵਾ ਖੱਟੀ ਹੈ।

Read More News

Crime Awaz India
TAGGED:
Leave a comment

Leave a Reply

Your email address will not be published. Required fields are marked *