AP government promises
AP government promises : ਭੁੱਚੋ ਮੰਡੀ ਨਥਾਣਾ 24 ਫਰਵਰੀ 2026 (ਹਰਬੰਸ ਸਿੰਘ ਭੋਲਾ ) ਆਵਾਜ਼ ਇੰਡੀਆ ਟੁਡੇ- ਸਬ ਤਹਿਸੀਲ ਨਥਾਣਾ ਦੇ ਸਮੂਹ ਨੰਬਰਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਨੰਬਰਦਾਰਾਂ ਨੇ ਤੇ ਆਪਣੀ ਇਕੱਤਰਤਾ ਦਾ ਸਬੂਤ ਦਿੱਤਾ ਸਬ ਤਹਿਸੀਲ ਨਥਾਣਾ ਵਿਖੇ ਹੋਈ ਇਸ ਮੀਟਿੰਗ ਦੀ ਅਗਵਾਈ ਬਲਾਕ ਪ੍ਰਧਾਨ ਮੇਜਰ ਸਿੰਘ ਬੱਜੋਆਣਾ ਨੇ ਕੀਤੀ ।
ਇਸ ਮੌਕੇ ਨੰਬਰਦਾਰ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਗੰਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਨੰਬਰਦਾਰਾਂ ਨੂੰ ਦੋ ਗਰੰਟੀਆਂ ਦਿੱਤੀਆਂ ਸਨ AP government promises ਜੋ ਸਰਕਾਰ ਨੂੰ ਇਸ ਬਜਟ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨੰਬਰਦਾਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ।
ਇਸ ਮੌਕੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਨੰਬਰਦਾਰਾਂ ਦੇ ਖਰਚਿਆਂ ਨੂੰ ਦੇਖਦਿਆਂ ਉਨਾਂ ਨੂੰ ਘੱਟੋ ਘੱਟ 5000 ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਸਹੂਲਤ ਦਿੱਤੀ ਜਾਵੇ ।
ਉਨਾਂ ਨੇ ਕਿਹਾ ਕਿ ਨੰਬਰਦਾਰ ਸਰਕਾਰ ਅਤੇ ਲੋਕਾਂ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ AP government promises ਪਰ ਆਪਣੇ ਪੱਲਿਓਂ ਖਰਚਾ ਕਰਕੇ ਉਹਨਾਂ ਲਈ ਇਹ ਕੰਮ ਕਰਨਾ ਔਖਾ ਹੈ ।ਇਸ ਕਰਕੇ ਉਹਨਾਂ ਦੇ ਮਾਣ ਭੱਤੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਇਸ ਮੌਕੇ ਨੰਬਰਦਾਰਾਂ ਨੂੰ ਆਰਾਮ ਕਰਨ ਲਈ ਮਿਲੇ ਹੋਏ ਕਮਰੇ ਦੀ ਮੁਰੰਮਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਗਈ।
ਇਸ ਮੌਕੇ ਗੁਰਮੀਤ ਸਿੰਘ ਲਹਿਰਾ ਮੁਹੱਬਤ ,ਸੁਖਵਿੰਦਰ ਸਿੰਘ ਬੱਜੋਂਆਣਾ, ਭਗਵੰਤ ਸਿੰਘ ਪੂਹਲਾ,ਗੁਰਸੇਵਕ ਸਿੰਘ ਮਾੜੀ, ਗੁਰਜੰਟ ਸਿੰਘ ਬੁਰਜ ਡੱਲਾ, ਗੁਰਚਰਨ ਸਿੰਘ ਚੱਕ ਬਖਤੂ, ਮਨਪ੍ਰੀਤ ਲਹਿਰਾ ਮੁਹੱਬਤ, ਨਵਪ੍ਰੀਤ ਸਿੰਘ ਲਹਿਰਾ ਧੂਰਕੋਟ, ਸੁਰਜੀਤ ਸਿੰਘ ਗਿੱਦੜ, ਹਰਪ੍ਰੀਤ ਸਿੰਘ ਕਲਿਆਣ ਮੱਲਕਾ, ਜਗਸੀਰ ਸਿੰਘ ਨਾਥਪੁਰਾ, ਸੁਖਚੈਨ ਸਿੰਘ ਭੈਣੀ ਰਣਜੀਤ ਸਿੰਘ ਨਥਾਣਾ, ਕੁਲਵੰਤ ਸਿੰਘ ਨਥਾਣਾ, ਬੂਟਾ ਸਿੰਘ ਨਾਥਪੁਰਾ, ਸੁਰਜੀਤ ਸਿੰਘ ਸੇਮਾ ਕਲਾਂ, ਹਰਬੰਸ ਸਿੰਘ ,ਗੁਰਬਚਨ ਸਿੰਘ, ਭਰਪੂਰ ਸਿੰਘ ਚੱਕ ਬਖਤੂ ਬੇਅੰਤ ਸਿੰਘ ਅਤੇ ਰਣਜੀਤ ਸਿੰਘ ਬੱਜੋਆਣਾ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਹੋਏ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
