Animal Health Alert : ਹੜਾਂ ਦੀ ਕੁਦਰਤੀ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਉੱਪਰ ਵੀ ਕੁਦਰਤ ਦੀ ਕਰੋਪੀ ਆ ਗਈ ਹੈ, ਜਿਸਦੇ ਚਲਦੇ ਸੂਰ ਪਾਲਕਾਂ ਦੇ ਫਾਰਮ ਉਸਦੇ ਕੁਝ ਸੂਰਾਂ ਵਿੱਚ ਅਮੈਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸੂਰ ਪਾਲਕ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਲਗਭਗ 23 ਲੱਖ ਰੁਪਏ ਲਾ ਕੇ ਇਹ ਸੂਰ ਫਾਰਮ ਤਿਆਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸੂਰਾਂ ਨੂੰ ਪਹਿਲਾਂ ਬਿਮਾਰੀ 25 ਤਰੀਕ ਨੂੰ ਲੱਗੀ ਸੀ, ਜਿਸ ਦਾ ਉਹਨਾਂ ਨੇ ਤੁਰੰਤ ਸਰਕਾਰੀ ਹਸਪਤਾਲਾਂ ‘ਚ ਇਲਾਜ ਦੀ ਗੱਲਬਾਤ ਕੀਤੀ ਤਾਂ ਇਹਨਾਂ ਵੱਲੋਂ ਭਰੋਸਾ ਦਿੱਤਾ ਗਿਆ, ਪਰ ਹੌਲੀ-ਹੌਲੀ ਕਰਦਿਆਂ ਉਸਦੇ 200 ਤੋਂ ਵੱਧ ਸੂਰ ਮਰ ਗਏ।

ਹੁਣ ਜਦ ਉਸ ਕੋਲ 6 ਸੂਰ ਬਚੇ ਹਨ, ਅੱਜ ਪੂਰਾ ਡਿਪਾਰਟਮੈਂਟ ਪੂਰੀ ਟੀਮ ਲੈ ਕੇ ਆ ਗਿਆ ਹੈ ਤੇ ਉਸ ਦੇ ਜਿਹੜੇ ਬਚੇ ਹੋਏ 6 ਸੂਰਾਂ ਨੂੰ ਵੀ ਮਾਰ ਕੇ ਜਮੀਨ ਵਿੱਚ ਦੱਬ ਦਿੱਤਾ ਹੈ। ਉਸ ਨੇ ਕਿਹਾ ਇਸ ਨਾਲ ਉਸਦਾ ਲਗਭਗ 23 ਲੱਖ ਰੁਪ ਦਾ ਨੁਕਸਾਨ ਹੋਇਆ ਹੈ, ਜੋ ਬੰਦਾ ਮੁਆਵਜ਼ਾ ਸਾਨੂੰ ਸਰਕਾਰ ਦੇਵੇ ਕਿਉਂਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੀ ਉਸ ਦਾ ਇਹ ਵੱਡਾ ਨੁਕਸਾਨ ਹੋਇਆ। Animal Health Alert
Animal Health Alert : 200 ਤੋਂ ਵੱਧ ਸੂਰਾਂ ਦੀ ਮੌਤ , ਮੱਚਿਆ ਹੜਕੰਪ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਰਵਿੰਦਰ ਸਿੰਘ ਕਾਂਗ ਨੇ ਦੱਸਿਆ ਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਅਤੇ ਇਸ ਲਈ ਇਸਦਾ ਇਲਾਜ ਇਹ ਹੈ ਕਿ ਸੂਰਾਂ ਨੂੰ ਉਹਨਾਂ ਦੇ ਫਾਰਮ ਹਾਊਸ ‘ਚ ਹੀ ਮਾਰ ਕੇ ਦੱਬ ਦਿੱਤਾ ਜਾਵੇ ਅਤੇ ਸੂਰਾਂ ਦੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦੀ ਮਾਰਕ ਕਰੀਬ ਤਿੰਨ ਕਿਲੋਮੀਟਰ ਤੱਕ ਹੁੰਦੀ ਹੈ ਅਤੇ ਤਿੰਨ ਕਿਲੋਮੀਟਰ ਦੇ ਆਲੇ ਦੁਆਲੇ ਦੇ ਜਿਤਨੇ ਵੀ ਸੂਰ ਫਾਰਮ ਨੇ ਉਹਨਾਂ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਸਰਵਿਲਾਂਸ ਵਿੱਚ ਰੱਖਿਆ ਜਾਏਗਾ। Animal Health Alert

ਉਨ੍ਹਾਂ ਕਿਹਾ ਕਿ ਅਗਰ ਜੇਕਰ ਇਹ ਬਿਮਾਰੀ ਹੁੰਦੀ ਹੈ ਤਾਂ ਉਹਨਾਂ ਸੂਰਾਂ ਨੂੰ ਮਾਰ ਕੇ ਉਥੇ ਦੱਬ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਮਨੁੱਖੀ ਜ਼ਿੰਦਗੀ ਉੱਤੇ ਕੋਈ ਅਸਰ ਨਹੀਂ ਹੈ ਇਹ ਸਿਰਫ ਸੂਰਾਂ ਵਿੱਚ ਫੈਲਦੀ ਹੈ ਤੇ ਸੂਰਾਂ ਨੂੰ ਮਾਰਦੀ ਹੈ ਕਿਉਂਕਿ ਇਸ ਦਾ ਕੋਈ ਵੀ ਅਜੇ ਤੱਕ ਇਲਾਜ ਸੰਭਵ ਨਹੀਂ ਹੈ। ਉਹਨਾਂ ਦੱਸਿਆ ਕਿ ਅਮਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਫੈਲੀ ਹੈ ਜਿੱਥੇ ਇੱਕ ਸੂਰ ਫਾਰਮ ਉਸ ਦੇ ਛੇ ਸੂਰਾਂ ਨੂੰ ਇਹ ਬਿਮਾਰੀ ਪੋਜੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਉਹਨਾਂ ਸੂਰਾਂ ਨੂੰ ਮਾਰ ਕੇ ਫਾਰਮ ਹਾਊਸ ਵਿੱਚ ਹੀ ਦੱਬ ਦਿੱਤਾ ਗਿਆ ਹੈ। ਤੇ ਫਾਰਮ ਹਾਊਸ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। Animal Health Alert
Animal Health Alert : ਹੜਾਂ ਤੋਂ ਬਾਅਦ ਸੂਰਾਂ ‘ ਚ ਫੈਲੀ ‘ਅਮਰੀਕਨ ਸਵਾਈਨ ਫੀਵਰ’ ਦੀ ਬਿਮਾਰੀ
ਉਹਨਾਂ ਦੱਸਿਆ ਕਿ ਇਹ ਬਿਮਾਰੀ ਜੇਕਰ ਕੋਈ ਵਿਅਕਤੀ ਉਸ ਸੂਰ ਫਾਰਮ ਉਸ ਤੋਂ ਦੂਸਰੇ ਸੂਰ ਫਾਮ ਹਾਊਸ ਵਿੱਚ ਜਾਂਦਾ ਹੈ ਤਾਂ ਉਹ ਦੂਸਰੇ ਸੂਰ ਫਾਰਮ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਕੀ ਵੈਸੇ ਤਾਂ ਇਹ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਮੀਟ ਖਾਓ ਜਾਂ ਦੁੱਧ ਪੀਓ ਤਾਂ ਉਸ ਨੂੰ ਉਬਾਲ ਕੇ ਚੰਗੀ ਤਰ੍ਹਾਂ ਉਬਾਲ ਕੇ ਹੀ ਖਾਣਾ ਪੀਣਾ ਚਾਹੀਦਾ ਹੈ।
” Animal Health Alert ”
ਉਹਨਾਂ ਕਿਹਾ ਕਿ ਫਿਲਹਾਲ ਇਸ ਸੂਰ ਫਾਰਮ ਹਾਊਸ ਤੋਂ ਸੂਰਾਂ ਦੀ ਵਿਕਰੀ ਤੇ ਮੀਟ ਦੀ ਬਿਕਰੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਇਹ ਬਿਮਾਰੀ ਹੋਰ ਨਾ ਫਾਰਮ ਹਾਸਾਂ ਤੱਕ ਨਾ ਜਾ ਸਕੇ। Animal Health Alert
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ