Alleged Police Misconduct
Alleged Police Misconduct : ਪਟਿਆਲਾ (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਸੀਬੀਆਈ ਕੋਰਟ ਵਿੱਚ ਚਲਾਨ ਪੇਸ਼, ਕਰਨਲ ਬਾਠ ਧਰਮ ਪਤਨੀ ਨੇ ਚਲਾਨ ਨੂੰ ਲੈ ਕੇ ਕੀਤੀ ਪ੍ਰੈਸ ਵਾਰਤਾ ਪ੍ਰੈਸ ਵਾਰਤਾ ਕਰਦੇ ਹੋਏ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਸੀਬੀਆਈ ਕੋਰਟ ਵਿੱਚ ਚਲਾਨ ਪੇਸ਼ ਹੋ ਚੁੱਕਾ।ਸੀਬੀਆਈ ਵੱਲੋਂ ਇਸ ਮਾਮਲੇ ਨੂੰ ਲੈ ਕੇ ਦੋ ਧਰਾਵਾਂ ਲੱਗੀਆਂ ਨੇ ਉਸ ਨੂੰ ਵੀ ਸ਼ਾਮਿਲ ਕੀਤਾ ਹੈ
ਪਰ ਕਈ ਪੱਖਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਪ੍ਰੈਸ ਵਾਰਤਾ ਦੌਰਾਨ ਜਿੱਥੇ ਜਸਵਿੰਦਰ ਕੌਰ ਬਾਠ ਨੇ ਅਣਦੇਖੇ ਤੱਥਾਂ ਦੀ ਜਾਣਕਾਰੀ ਦਿੱਤੀ ਉਥੇ ਹੀ ਪੰਜਾਬ ਪੁਲਿਸ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਉੱਪਰ ਫਿਰ ਤੋਂ ਗੰਭੀਰ ਆਰੋਪ ਲਗਾਉਣ ਦੇ ਕਿਹਾ ਕਿ ਜੋ ਪੁਲਿਸ ਮੁਲਾਜ਼ਮ ਦੋਸ਼ੀ ਨੇ ਅੱਜ ਵੀ ਉਚ ਅਧਿਕਾਰੀ ਉਹਨਾਂ ਦੀ ਮਦਦ ਕਰ ਰਹੇ ਨੇ,ਅਤੇ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਆਪਣੇ ਕਿੱਤੇ ਦਾ ਕੋਈ ਪਛਤਾਵਾ ਨਹੀਂ ਹੈ।

ਜਸਵਿੰਦਰ ਕੌਰ ਬਾਠ ਨੇ ਪ੍ਰੈਸ ਵਾਰਤਾ ਦੱਸਿਆ ਕੀ ਇਸ ਮਾਮਲੇ ਦਾ ਮੁੱਖ ਆਰੋਪੀ ਐਸਐਚਓ ਰੋਨੀ ਸਿੰਘ ਨੇ ਉਹਨਾਂ ਦੇ ਰਿਸ਼ਤੇਦਾਰ ਨਾਲ ਸੰਪਰਕ ਕਰਕੇ ਘਟਨਾ ਬਾਰੇ ਗੱਲਬਾਤ ਕੀਤੀ ਹੈ ਜਿਸ ਨੂੰ ਲੈ ਕੇ ਜਸਵਿੰਦਰ ਕੌਰ ਬਾਠ ਨੇ ਇੱਕ ਆਡੀਓ ਵੀ ਪੱਤਰਕਾਰਾਂ ਨੂੰ ਸੁਣਾਈ। ਜਸਵਿੰਦਰ ਕੌਰ ਬਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ 307 ਧਾਰਾ ਹਟਾਈ ਗਈ ਹੈ। ਜਿਸ ਨੂੰ ਲੈ ਕੇ ਅਸੀਂ ਇੱਕ ਵਾਰ ਫਿਰ ਸੀਬੀਆਈ ਕੋਰਟ ਦੇ ਵਿੱਚ ਇਸ ਧਾਰਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ।ਜਿਸਦੀ ਸੁਣਵਾਈ ਆਣ ਵਾਲੀ 16 ਤਰੀਕ ਨੂੰ ਹੋਵੇਗੀ।
ਜਸਵਿੰਦਰ ਕੌਰ ਬਾਠ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
