Agriculture research
Agriculture research : ਬਠਿੰਡਾ, 20 ਫ਼ਰਵਰੀ 2026 (ਜਗਸੀਰ ਭੁੱਲਰ) – ਮੈਕਗਿਲ ਯੂਨੀਵਰਸਿਟੀ, ਮੌਂਟਰੀਅਲ ਦੇ ਪ੍ਰੋ. (ਡਾ.) ਸ਼ਿਵ. ਓ. ਪਰਾਸ਼ਰ, ਗੁਇਲਫ਼ ਯੂਨੀਵਰਸਿਟੀ, ਕੈਨੇਡਾ ਦੇ ਪ੍ਰੋ. (ਡਾ.) ਰਮੇਸ਼ ਪੀ. ਰੁਦਰਾ ਅਤੇ ਕਰਨਲ ਸੁਨੀਲ ਸ਼ਰਮਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਧਰਤੀ ਹੇਠਲੇ ਪਾਣੀ, ਜਲਵਾਯੂ ਪਰਿਵਰਤਣ ਅਤੇ ਆਲੇ-ਦੁਆਲੇ ਦੇ ਮਾਹੌਲ ਬਾਰੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉੱਚ ਅਧਿਕਾਰੀਆਂ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਵਿਭਾਗਾਂ ਦੇ ਡਾਇਰੈਕਟਰ, ਡੀਨ ਅਤੇ ਅਧਿਆਪਕ ਸ਼ਾਮਲ ਸਨ।
ਡਾ. ਪਰਾਸ਼ਰ ਨੇ ਦੌਰੇ ਦੌਰਾਨ ਕਿਹਾ ਕਿ ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਭਵਿੱਖ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਸਬੰਧ ਵਿੱਚ ਖੇਤੀ ਵਿਗਿਆਨੀਆਂ ਨੂੰ ਜਲਵਾਯੂ ਅਨੁਸਾਰ ਨਵੇਂ ਸੁਧਰੇ ਹੋਏ ਤਰੀਕਿਆਂ ‘ਤੇ ਕੰਮ ਕਰਨ ਦੀ ਲੋੜ ਹੈ। Agriculture research ਉਨ੍ਹਾਂ ਭਾਰਤ ਵਿੱਚ ਕਿਸਾਨਾਂ ਵੱਲੋਂ ਰਸਾਇਣਿਕ ਉਪਚਾਰਾਂ ਦੀ ਵੱਧ ਮਾਤਰਾ ਦੀ ਚਿੰਤਾ ਵੀ ਪ੍ਰਗਟ ਕੀਤੀ ਅਤੇ ਫਸਲਾਂ ਦੀ ਸਿਹਤ, ਮਿੱਟੀ ਅਤੇ ਪਾਣੀ ਦੀ ਗੁਣਵੱਤਾ ਬਣਾਈ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
ਡਾ. ਰੁਦਰਾ ਨੇ ਧਰਤੀ ਹੇਠਲੇ ਪਾਣੀ ਵਿੱਚ ਵੱਧ ਰਹੀ ਨਾਇਟ੍ਰੇਟ ਮਾਤਰਾ ਬਾਰੇ ਚਿੰਤਾ ਦਰਸਾਈ ਅਤੇ ਕਿਹਾ ਕਿ ਘੱਟ ਪਾਣੀ ਅਤੇ ਬਿਨਾਂ ਰਸਾਇਣਾਂ ਵਾਲੀਆਂ ਫਸਲਾਂ ਉੱਗਾਉਣੇ ਮਹੱਤਵਪੂਰਨ ਹਨ। Agriculture research ਉਨ੍ਹਾਂ ਬੋਤਲ ਵਾਲੇ ਪਾਣੀ ਵਿੱਚ ਮਾਇਕਰੋ ਅਤੇ ਨੈਨੋ ਪਲਾਸਟਿਕ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਅਤੇ ਮਨੁੱਖੀ ਜੀਵਨ ਲਈ ਇਸ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ।
ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਨੇ ਸਾਂਝੇ ਤੌਰ ‘ਤੇ ਵਾਤਾਵਰਣ ਦੀ ਸੰਭਾਲ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਜ਼ਰੂਰਤ ਉਭਾਰੀ ਅਤੇ ਖੋਜ ਪ੍ਰੋਜੈਕਟਾਂ ਵਿੱਚ ਸਹਿਯੋਗ ਦੀ ਗੱਲ ਕੀਤੀ। ਉਨ੍ਹਾਂ ਕਰਨਲ (ਰਿਟਾ.) ਸੁਨੀਲ ਸ਼ਰਮਾ ਦੀ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਕਰਾਰ ਦਿੱਤਾ।
ਡਾ. ਧੀਮਾਨ ਨੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਅਤੇ ਉਪਲਬਧੀਆਂ ਦਾ ਜ਼ਿਕਰ ਕੀਤਾ ਅਤੇ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਦੀ ਲੋੜ ‘ਤੇ ਰੌਸ਼ਨੀ ਪਾਈ। ਮਹਿਮਾਨ ਵਿਗਿਆਨੀਆਂ ਵੱਲੋਂ ਪਾਣੀ ਦੀ ਸਚੇਤ ਵਰਤੋਂ ਅਤੇ ਮਿੱਟੀ ਦੀ ਜੈਵਿਕ ਸਮਰੱਥਾ ਵਧਾਉਣ ਲਈ ਕੀਤੇ ਗਏ ਉਪਕਰਮਾਂ ਦੀ ਸਰਾਹਨਾ ਕੀਤੀ ਗਈ।
ਦੌਰੇ ਦੌਰਾਨ ਵਿਗਿਆਨੀਆਂ ਨੇ ਯੂਨੀਵਰਸਿਟੀ ਕਮਿਊਨਿਟੀ ਰੇਡੀਓ ਸਟੇਸ਼ਨ, ਪ੍ਰਯੋਗਸ਼ਾਲਾਵਾਂ ਅਤੇ ਖੇਤਾਂ ਦਾ ਵੀ ਦੌਰਾ ਕੀਤਾ। ਯੂਨੀਵਰਸਿਟੀ ਵੱਲੋਂ ਮਹਿਮਾਨਾਂ ਨੂੰ ਯਾਦਗਾਰ ਸਮਾਰਕ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
