academic achievement
academic achievement : ਭਗਤਾ ਭਾਈ ਕਾ 22 ਫਰਵਰੀ (ਰਾਜੀਵ ਗੋਇਲ) ਆਵਾਜ਼ ਇੰਡੀਆ ਟੁਡੇ– ਸਥਾਨਕ ਸ਼ਹਿਰ ਨਾਲ ਸੰਬੰਧਤ ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ, ਜੋ ਇੱਕ ਮਾਣਯੋਗ ਵਿਦਿਆਕ ਸੰਸਥਾ ਹੈ, ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਤਕਨਾਲੌਜੀ ਵੱਲੋਂ ਕਰਵਾਈ ਗਈ ਸਾਂਝੀ ਸਾਇੰਸ ਪ੍ਰਦਰਸ਼ਨੀ ਵਿੱਚ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ।
ਇਸ ਪ੍ਰਦਰਸ਼ਨੀ ਵਿੱਚ 19 ਸਕੂਲਾਂ ਦੇ ਲਗਭਗ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਆਕਸਫ਼ੋਰਡ ਸਕੂਲ ਦੇ ਵਿਦਿਆਰਥੀਆਂ ਨੇ “ਪਿਉਰ ਵਾਟਰ ਸਿੰਕ ਟੇਕ”, “ਸਕਿੱਲ ਡਿਸ academic achievement ਥਿਫਟ ਸਕਿਊਰਟੀ ਸਿਸਟਮ” ਅਤੇ ਏ.ਆਈ. ਅਧਾਰਿਤ ਫਰੂਟ ਹਾਊਸ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ।
ਗਿਆਰ੍ਹਵੀਂ ਜਮਾਤ ਦੇ ਪ੍ਰਿਆਂਸ਼ ਬਾਂਸਲ, ਨਵਜਨਮਿਤ, ਸਮਦਿਸ਼ਾ, ਜਸਨੂਰ ਕੌਰ, ਏਕਮਪ੍ਰੀਤ ਕੌਰ, ਮਹਿਕਦੀਪ ਕੌਰ, ਧੀਰਵੀ ਅਤੇ ਨੌਵੀਂ ਜਮਾਤ ਦੀ ਹਰਕੀਰਤ ਵੱਲੋਂ ਬਣਾਏ ਗਏ ਇਹ ਪ੍ਰੋਜੈਕਟ 5000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤੇ ਗਏ।
ਸਕੂਲ ਦੇ ਪ੍ਰਧਾਨ ਸ. ਗੁਰਮੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਤਾਰੀਫ਼ ਕੀਤੀ ਅਤੇ ਅਟਲ ਲੈਬ ਦੇ ਇੰਚਾਰਜ ਅਧਿਆਪਕ ਇੰਜੀ: ਹਰੀਸ਼ਰਨ ਦੀ ਯੋਗ ਅਗਵਾਈ ਲਈ ਵੀ ਸ਼ਲਾਘਾ ਕੀਤੀ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ, ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਅਤੇ ਗੁਰਮੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਫੋਟੋ ਕੈਪਸ਼ਨ- ਜੈਤੂ ਬੱਚੇ ਸਕੂਲ ਸਟਾਫ ਨਾਲ ਤਸਵੀਰ ਕਰਵਾਉਂਦੇ ਹੋਏ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
