ਪਟਿਆਲਾ 10 ਸਤੰਬਰ 2022: AAP MLA Harmeet Singh Pathanmajra ਦੀ ਸ਼ਿਕਾਇਤ ਤੇ ਉਨ੍ਹਾਂ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਥਾਣਾ ਜੁਲਕਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
MLA ਦਾ ਦੋਸ਼ ਹੈ ਕਿ ਉਸਦੀ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਨੇ ਉਸਦੀ ਅਸ਼ਲੀਲ ਵੀਡਿਓ ਬਿਨਾ ਇਜਾਜ਼ਤ ਤੋਂ ਵਾਇਰਲ ਕਰ ਦਿੱਤੀ ਹੈ।
MLA ਵੱਲੋਂ ਦਰਜ ਕਰਵਾਏ ਪਰਚੇ ਵਿੱਚ ਦੱਸਿਆ ਗਿਆ ਹੈ ਕਿ MLA ਬਣਨ ਤੋਂ ਬਾਅਦ ਗੁਰਪ੍ਰੀਤ ਕੌਰ ਸਰਕਾਰ ਵਿੱਚ ਗਲਤ ਕੰਮ ਕਰਨ ਲਈ ਕਹਿੰਦੀ ਸੀ। ਇਕ ਫਲੈਟ ਤੇ ਇਕ ਕਰੋੜ ਦੀ ਮੰਗ ਵੀ ਕਰਦੀ ਸੀ। ਦੋਸ਼ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਖਤਮ ਕਰਨ ਦੀਆ ਧਮਕੀਆਂ ਵੀ ਦਿੰਦੀ ਸੀ।
AAP MLA Harmeet Singh Pathanmajra

ਗੁਰਪ੍ਰੀਤ ਕੌਰ AAP MLA Harmeet Singh Pathanmajra ਦੀ ਦੂਸਰੀ ਪਤਨੀ ਹੈ, ਤੇ ਤੰਗ ਪ੍ਰੇਸ਼ਾਨ ਕਰਨ ਤੇ ਜਾਣ ਤੋਂ ਮਰਨ ਦੀਆਂ ਧਮਕੀਆਂ ਦੇ ਦੋਸ਼ ਲਗਾਏ ਸਨ ਤੇ ਐਮਐਲਏ ਦੀ ਅਸ਼ਲੀਲ ਵੀਡਿਓ ਵੀ ਇੰਟਰਨੈੱਟ Internet ਤੇ ਸਾਂਝੀ ਕੀਤੀ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਪ੍ਰੀਤ ਕੌਰ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਐਫਆਈਆਰ ਨੂੰ ਰੱਦ ਕਰਵਾਇਆ ਜਾ ਸਕੇ।
ਜਾਣਕਾਰੀ ਅਨੁਸਾਰ ਵਿਧਾਇਕ ਪਠਾਣਮਾਜਰਾ ਨੇ 3 ਸਤੰਬਰ ਨੂੰ ਪਟਿਆਲਾ ਵਿਖੇ ਐਫਆਈਆਰ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਵਿਧਾਇਕ ਨੇ ਵੀਡੀਓ ਵਾਇਰਲ ਅਤੇ ਆਪਣੇ ਰਿਸ਼ਤੇ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਐਫਆਈਆਰ 66 ਈ ਆਈਟੀ ਐਕਟ ਅਤੇ 67 ਏ ਤਹਿਤ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਹੈ।