AAP Fails, People Angry and Fearful
AAP Fails, People Angry and Fearful : ਭੁੱਚੋ ਮੰਡੀ ਨਥਾਣਾ 21 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਸੁਪਨੇ ਲੈਣਾ,ਜਾ ਸੁਪਨੇ ਵੇਖਣਾ ਕੋਈ ਮਾੜੀ ਗੱਲ ਨਹੀਂ,ਮਾੜੀ ਗੱਲ ਇਹ ਹੈ ਕਿ ਕਿਸੇ ਨਾਲ ਝੂਠੇ ਵਾਅਦੇ ਕਰਕੇ ਅਤੇ ਆਪਣੇ ਫਾਇਦੇ ਲਈ ਕਿਸੇ ਨੂੰ ਸ਼ੇਖਚਿੱਲੀ ਵਾਲੇ ਸੁਪਨੇ ਦਖਾਉਣਾ ਬਹੁਤ ਬੁਰੀ ਗੱਲ ਆ ਇਸ ਵਾਰੇ ਗੱਲਬਾਤ ਕਰਦਿਆਂ ਹੋਇਆਂ
ਜਸਵੰਤ ਸਿੰਘ ਜੈਲਦਾਰ ਪੂਹਲੀ, ਮਹਿੰਦਰ ਸਿੰਘ ਖਾਲਸਾ ਨਾਥਪੁਰਾ ਕਾਂਗਰਸੀ ਆਗੂ ਦੋਵਾਂ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਕਚਰਾ ਸਾਫ਼ ਕਰਨ ਦਾ ਵਾਅਦਾ ਕਰਨ ਵਾਲੀ ਝਾੜੂਦੀ ਸਰਕਾਰ ਆ ਇਸ ਪਾਰਟੀ ਦੀ ਸਰਕਾਰ ਦਾ ਮੁੱਖ ਮਨੋਰਥ ਸੀ ਪੰਜਾਬ ਵਿੱਚੋ ਰਿਸ਼ਵਤ, ਨਸ਼ਾ ਬੇਰੁਜ਼ਗਾਰੀ ਨੂੰ ਖ਼ਤਮ ਕਰਨਾ ਸੀ ਇਨ੍ਹਾਂ ਨੇ ਸੱਤਾਂ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਜ਼ੋ ਅਜੇ ਤੱਕ ਪੂਰਾ ਨਹੀਂ ਹੋਇਆ
ਪਰ ਇਨ੍ਹਾਂ ਦਾ ਝਾੜੂ ਇਸ ਨਸ਼ੇ, ਬੇਰੁਜ਼ਗਾਰੀ,ਤੇ ਰਿਸ਼ਵਤ ਖ਼ਤਮ ਕਰਨ ਦੀ ਬਜਾਏ ਝਾੜੂ ਨਾਲ ਨੋਟ ਇਕਠੇ ਕਰਨ ਲਈ ਕਾਮਯਾਬ ਹੋ ਗਿਆ ਇਨ੍ਹਾਂ ਨੇ ਸੱਤਾਂ ਵਿੱਚ ਆਉਣ ਵੇਲੇ ਇਹ ਸਾਰੇ ਵਾਅਦੇ ਜਨਤਾਂ ਨਾਲ ਕੀਤੇ ਸਨ ਇਸ ਦੇ ਨਾਲ ਹੀ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਜ਼ੋ ਅਜੇ ਤੱਕ ਪੂਰਾ ਨਹੀਂ ਹੋਇਆ

ਵੱਡੇ-ਵੱਡੇ ਸੁਪਨੇ ਦਿਖਾ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ,ਨੇ ਜਨਤਾਂ ਦਾ ਨਹੀਂ ਕੀਤਾ ਕੋਈ ਸੁਪਨਾ ਪੂਰਾ: ਮਹਿੰਦਰ ਸਿੰਘ, ਜਸਵੰਤ ਸਿੰਘ ਜੈਲਦਾਰ
ਹੁਣ ਜੇਕਰ ਸੋਚਿਆ ਜਾਵੇ ਤਾਂ ਬਾਕੀ ਇਨ੍ਹਾਂ ਦੀ ਸਰਕਾਰ ਦਾ ਰਹਿ ਵੀ ਕੀ ਗਿਆ ਬੀਬੀਆਂ ਬੈਂਕਾ ਵਿੱਚ ਜਾ ਆਪੇ ਖਾਤੇ ਫਰੋਲਦੀਆ ਤੇ ਉਡੀਕ ਕਰਦੀਆਂ ਹਜ਼ਾਰ ਰੁਪਏ ਵਾਲੀ ਪੈਨਸ਼ਨ ਦੀ ਨਾ ਨਸ਼ਾ ਖ਼ਤਮ ਹੋਇਆ,ਨਾ ਰਿਸ਼ਵਤ, ਨਾ ਬੇਰੁਜ਼ਗਾਰੀ,ਨਾ ਰਿਸ਼ਵਤ ਸਗੋਂ ਸਾਰੀਆਂ ਅਲਾਮਤਾਂ ਨੇ ਪੂਰੇ ਤਰ੍ਹਾਂ ਆਪਣੇ ਪੈਰ ਪਸਾਰ ਲਏ ਪਰ ਸਰਕਾਰ ਆਪਣੇ ਕਿਸੇ ਵੀ ਵਾਅਦੇ ਤੇ ਖਰੀ ਨਹੀਂ ਉਤਰੀ ਸਗੋਂ ਦਿਨ ਦਿਹਾੜੇ ਗੁੰਡਾਗਰਦੀ,ਕਤਲ, ਕੁੱਟਮਾਰ, ਖੋਹਾਂ ਕਾਰਨ ਲੋਕਾਂ ‘ਚ ਡਰ ਵਾਲਾ ਮਾਹੌਲ ਬਣਿਆ ਹੋਇਆ।ਤੇ ਆਮ ਜਨਤਾ ਕੁਰਲਾਅ ਰਹੀ ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
